12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਆਦਰਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਨਰੋਟ ਮਹਿਰਾ ’ਚ ਤੀਜ ਦਾ ਤਿਉਹਾਰ ਮਨਾਇਆ

ਨਰੋਟ ਮਹਿਰਾ, 11 ਅਗਸਤ (ਰਾਜ ਕੁਮਾਰੀ)-ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨਰੋਟ ਮਹਿਰਾ ਵਿਖੇ ਵਿਦਿਆਰਥਣਾਂ ਵਲੋਂ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਨਰਸਰੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਦੇ ਬੱਚਿਆਂ ਨੇ ਤੀਜ ਦੇ ਤਿਉਹਾਰ ਵਿਚ ਹਿੱਸਾ ਲਿਆ ।

ਅਜੀਤ ਡੈਸਕ 12-08-2026
ਨਰੋਟ ਮਹਿਰਾ, 11 ਅਗਸਤ (ਰਾਜ ਕੁਮਾਰੀ)-ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨਰੋਟ ਮਹਿਰਾ ਵਿਖੇ ਵਿਦਿਆਰਥਣਾਂ ਵਲੋਂ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਨਰਸਰੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਦੇ ਬੱਚਿਆਂ ਨੇ ਤੀਜ ਦੇ ਤਿਉਹਾਰ ਵਿਚ ਹਿੱਸਾ ਲਿਆ । ਚੇਅਰਮੈਨ ਵਲੋਂ ਛੋਟੀ ਬੱਚੀ ਦੇ ਹੱਥਾਂ ’ਤੇ ਮਹਿੰਦੀ ਲਗਾ ਕੇ ਤਿਉਹਾਰ ਦਾ ਆਗਾਜ਼ ਕੀਤਾ ਗਿਆ । ਤੀਜ ਦੇ ਤਿਉਹਾਰ ’ਚ ਸਕੂਲ ਸਟਾਫ ਤੇ ਛੋਟੇ-ਛੋਟੇ ਬੱਚੇ ਪੰਜਾਬੀ ਸੱਭਿਆਚਾਰ ਦੀ ਵੇਸਭੂਸਾ ਵਿਚ ਸੋਹਣੇ ਲੱਗ ਰਹੇ ਸਨ । ਅੰਤ ’ਚ 10ਵੀਂ ਜਮਾਤ ਦੇ ਬੱਚਿਆਂ ਨੇ ਪੰਜਾਬੀ ਗਿੱਧਾ ਪਾਇਆ ਗਿਆ । ਇਸ ਮੌਕੇ ਸਕੂਲ ਦੇ ਚੇਅਰਮੈਨ ਨੇ ਦੱਸਿਆ ਕਿ ਇਸ ਤਿਉਹਾਰ ’ਚ ਨਵ-ਵਿਆਹੁਤਾ ਮਹਿਲਾਵਾਂ ਸਾਉਣ ਦੇ ਮਹੀਨੇ ’ਚ ਆਪਣੇ ਪੇਕੇ ਜਾਂਦੀਆਂ ਹਨ ਤੇ ਪੂਜਾ ਪਾਠ ਤੇ ਝੂਲੇ ਝੂਲਦੀਆਂ ਹਨ । ਇਸ ਮੌਕੇ ਪ੍ਰਿੰਸੀਪਲ ਆਰਤੀ ਮਹਿਰਾ, ਅਧਿਆਪਕਾਂ ਜੀਵਨ ਜੋਤੀ, ਰਮਨਦੀਪ, ਮੁਕੇਸ਼, ਪ੍ਰਿਤੀ, ਮਮਤਾ ਅਤੇ ਕਾਜਲ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਗਾਂਧੀ ਚੌਕ ਨੇੜੇ ਮੀਟ ਮਾਰਕੀਟ ’ਚ ਉਖੜੀਆਂ ਇੰਟਰਲਾਕ ਟਾਈਲਾਂ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਕੰਮ ਦੀ ਗੁਣਵੱਤਾ ’ਤੇ ਉੱਠ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।