20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਦੇਸ਼ ਭਗਤੀ ਦੇ ਰੰਗਾਂ ’ਚ ਰੰਗਿਆ ਕਲਗੀਧਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ

ਗੁਰਦਾਸਪੁਰ, 18 ਅਗਸਤ (ਅਸ਼ੋਕ ਸ਼ਰਮਾ)-ਕਲਗੀਧਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਪੁਰਾਣਾ ਸ਼ਾਲਾ ਵਿਖੇ ਆਜ਼ਾਦੀ ਦਿਹਾੜੇ ਦੇ ਸਬੰਧ ’ਚ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਨੰਨ੍ਹੇ-ਮੁੰਨੇ ਵਿਦਿਆਰਥੀਆਂ ਵਲੋਂ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਪੇਸ਼ਕਾਰੀ ਨਾਲ ਹੋਈ।

ਅਜੀਤ ਡੈਸਕ 19-08-2026
ਗੁਰਦਾਸਪੁਰ, 18 ਅਗਸਤ (ਅਸ਼ੋਕ ਸ਼ਰਮਾ)-ਕਲਗੀਧਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਪੁਰਾਣਾ ਸ਼ਾਲਾ ਵਿਖੇ ਆਜ਼ਾਦੀ ਦਿਹਾੜੇ ਦੇ ਸਬੰਧ ’ਚ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਨੰਨ੍ਹੇ-ਮੁੰਨੇ ਵਿਦਿਆਰਥੀਆਂ ਵਲੋਂ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਪੇਸ਼ਕਾਰੀ ਨਾਲ ਹੋਈ। ਮਹਾਤਮਾ ਗਾਂਧੀ, ਸ਼ਹੀਦ ਭਗਤ ਸਿੰਘ, ਰਾਣੀ ਲਕਸ਼ਮੀ ਬਾਈ, ਨੇਤਾ ਜੀ ਸੁਭਾਸ਼ ਚੰਦਰ ਬੋਸ, ਸਰਦਾਰ ਵੱਲਭ ਭਾਈ ਪਟੇਲ ਤੇ ਚੰਦਰ ਸ਼ੇਖਰ ਆਜ਼ਾਦ ਵਰਗੇ ਮਹਾਨ ਆਜ਼ਾਦੀ ਘੁਲਾਟੀਆਂ ਦੇ ਰੂਪ ’ਚ ਵਿਦਿਆਰਥੀਆਂ ਨੇ ਦੇਸ਼ ਦੀ ਆਜ਼ਾਦੀ ਲਈ ਦਿੱਤੇ ਤਿਆਗ ਤੇ ਕੁਰਬਾਨੀਆਂ ਨੂੰ ਭਾਵਪੂਰਤ ਢੰਗ ਨਾਲ ਪੇਸ਼ ਕੀਤਾ।ਵਿਦਿਆਰਥੀਆਂ ਨੇ ਪੇਸ਼ਕਾਰੀਆਂ ਰਾਹੀਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ, ਦੇਸ਼ ਦੇ ਬਹਾਦਰ ਜਵਾਨਾਂ ਦੇ ਹੌਂਸਲੇ ਤੇ ਸੱਭਿਆਚਾਰ ਤੇ ਮਾਣਮੱਤੇ ਵਿਰਸੇ ਨੂੰ ਜੀਵੰਤ ਕਰ ਦਿੱਤਾ। ਸਮਾਗਮ ’ਚ ਭਾਰਤ ਦੀ ਅਨੇਕਤਾ ’ਚ ਏਕਤਾ ਦੀ ਭਾਵਨਾ ਨੂੰ ਵਿਸ਼ੇਸ਼ ਤੌਰ ’ਤੇ ਦਰਸਾਇਆ ਗਿਆ। ਪੰਜਾਬ, ਹਿਮਾਚਲ ਪ੍ਰਦੇਸ਼, ਅਸਾਮ, ਰਾਜਸਥਾਨ, ਹਰਿਆਣਾ, ਗੁਜਰਾਤ ਤੇ ਕਸ਼ਮੀਰ ਦੇ ਸੱਭਿਆਚਾਰ, ਪਹਿਰਾਵੇ ਤੇ ਪਰੰਪਰਾਵਾਂ ਨੂੰ ਵਿਦਿਆਰਥੀਆਂ ਨੇ ਆਕਰਸ਼ਕ ਪੇਸ਼ਕਾਰੀਆਂ ਰਾਹੀਂ ਪੇਸ਼ ਕੀਤਾ। ਵਿਦਿਆਰਥੀਆਂ ਵਲੋਂ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਪੇਸ਼ਕਾਰੀ, ਡਾਕਟਰ, ਵਿਗਿਆਨੀ, ਅਧਿਆਪਕ, ਕਿਸਾਨ, ਪੁਲਾੜ ਯਾਤਰੀ, ਇੰਜੀਨੀਅਰ ਤੇ ਜੱਜ ਦੀਆਂ ਭੂਮਿਕਾਵਾਂ ਨਿਭਾਅ ਕੇ ਭਵਿੱਖ ਦੇ ਭਾਰਤ ਦੀ ਕਲਪਨਾ ਨੂੰ ਵੀ ਸੁੰਦਰ ਰੂਪ ਦਿੱਤਾ। ਵਿਦਿਆਰਥੀਆਂ ਦੀ ਭਾਵਪੂਰਤ ਅਦਾਕਾਰੀ, ਨਾਚ ਤੇ ਮੰਚ ਪੇਸ਼ਕਾਰੀਆਂ ਨੇ ਹਾਜ਼ਰ ਦਰਸ਼ਕਾਂ ਨੂੰ ਭਾਵ-ਵਿਭੋਰ ਕਰ ਦਿੱਤਾ। ਭਾਰਤ ਦੇ ਇਤਿਹਾਸਕ ਤੇ ਸਭਿਆਚਾਰਕ ਵਿਰਸੇ ਨੂੰ ਦਰਸਾਉਂਦੇ ਹੋਏ ਤਾਜ ਮਹਿਲ, ਇੰਡੀਆ ਗੇਟ, ਕੁਤੁਬ ਮੀਨਾਰ, ਚਾਰਮੀਨਾਰ ਅਤੇ ਲਾਲ ਕਿਲੇ ਦੀਆਂ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ। ਸਮਾਗਮ ਦਾ ਸਮਾਪਨ ਦੇਸ਼ ਪ੍ਰਤੀ ਸਤਿਕਾਰ, ਏਕਤਾ ਤੇ ਸਮਰਪਣ ਦੀ ਭਾਵਨਾ ਦੇ ਨਾਲ ਹੋਇਆ, ਨਾਲ ਹੀ ਉਨ੍ਹਾਂ ਨੂੰ ਦੇਸ਼ ਦੇ ਉੱਜਵਲ ਭਵਿੱਖ ਦੇ ਨਿਰਮਾਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਧਿਆਨ ਸਿੰਘ, ਐਮ.ਡੀ ਸਤਨਾਮ ਸਿੰਘ, ਸਰਪੰਚ ਮਲਕੀਅਤ ਸਿੰਘ, ਮੁੱਖ ਅਧਿਆਪਕਾ ਮੀਤਾ ਡੋਗਰਾ ਹਾਜ਼ਰ ਸਨ।
ਪਿਛਲੀ ਖ਼ਬਰ ਪੰਡਤ ਮੋਹਨ ਲਾਲ ਐੱਸ. ਡੀ. ਕਾਲਜ ’ਚ ‘ਆਗਾਜ਼ 2026’ ਸਮਾਗਮ ਕਰਵਾਇਆ ਖੁਸ਼ਵੀਨ ਕੌਰ ਬਣੀ ‘ਮਿਸ ਫਰੈਸ਼ਰ’ ਅਗਲੀ ਖ਼ਬਰ ਐਸ.ਡੀ ਕਾਲਜ ਵਿਖੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਆਜ਼ਾਦੀ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।