20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਐਸ.ਡੀ ਕਾਲਜ ਵਿਖੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਆਜ਼ਾਦੀ ਦਿਵਸ

ਗੁਰਦਾਸਪੁਰ, 18 ਅਗਸਤ (ਪੰਕਜ ਸ਼ਰਮਾ)-ਪੰਡਿਤ ਮੋਹਨ ਲਾਲ ਐਸ. ਡੀ ਕਾਲਜ ਫ਼ਾਰ ਵੁਮੈਨ ਵਿਖੇ ਆਜ਼ਾਦੀ ਦਿਵਸ ਉਤਸ਼ਾਹ, ਦੇਸ਼ ਭਗਤੀ ਤੇ ਗੌਰਵਮਈ ਭਾਵਨਾ ਨਾਲ ਮਨਾਇਆ ਗਿਆ।

ਅਜੀਤ ਡੈਸਕ 19-08-2026
ਗੁਰਦਾਸਪੁਰ, 18 ਅਗਸਤ (ਪੰਕਜ ਸ਼ਰਮਾ)-ਪੰਡਿਤ ਮੋਹਨ ਲਾਲ ਐਸ.ਡੀ ਕਾਲਜ ਫ਼ਾਰ ਵੁਮੈਨ ਵਿਖੇ ਆਜ਼ਾਦੀ ਦਿਵਸ ਉਤਸ਼ਾਹ, ਦੇਸ਼ ਭਗਤੀ ਤੇ ਗੌਰਵਮਈ ਭਾਵਨਾ ਨਾਲ ਮਨਾਇਆ ਗਿਆ। ਇਹ ਸਮਾਗਮ ਕਾਲਜ ਦੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ, ਐਨ.ਐਸ.ਐਸ ਯੂਨਿਟ, ਦੇਸ਼ ਭਗਤੀ ਕਲੱਬ, ਰੈੱਡ ਰੀਬਨ ਕਲੱਬ ਤੇ ਮਿਊਜ਼ਿਕ ਵਿਭਾਗ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥਣਾਂ ਵਲੋਂ ਦੇਸ਼ ਭਗਤੀ ਨਾਲ ਭਰਪੂਰ ਵੱਖ-ਵੱਖ ਸੱਭਿਆਚਾਰਕ ਤੇ ਰਚਨਾਤਮਿਕ ਗਤੀਵਿਧੀਆਂ ਪੇਸ਼ ਕੀਤੀਆਂ। ਸਮਾਗਮ ਦੀ ਵਿਸ਼ੇਸ਼ ਪੇਸ਼ਕਾਰੀ ਕੋਰੀਓਗ੍ਰਾਫੀ ਦਾ ਥੀਮ ‘ਅਪ੍ਰੇਸ਼ਨ ਸੰਧੂਰ’ ਸੀ, ਜਿਸ ’ਚ ਪ੍ਰਿਆਸੀ, ਗੁਰਲੀਨ ਕੌਰ, ਹਰਮਨਪ੍ਰੀਤ ਕੌਰ, ਭਾਰਤੀ, ਸਕਰਮਾ, ਪ੍ਰਭਨੂਰ, ਸ਼ਰੁਤੀ ਤੇ ਨਵਪ੍ਰੀਤ ਕੌਰ ਨੇ ਦੇਸ਼ ਦੀ ਏਕਤਾ, ਸ਼ੌਰਿਆ ਤੇ ਜਜ਼ਬੇ ਨੂੰ ਮੰਚ ’ਤੇ ਜੀਵੰਤ ਕੀਤਾ। ਇਸ ਤੋਂ ਇਲਾਵਾ ਜਪਨਦੀਪ ਕੌਰ ਤੇ ਬਵਲੀਨ ਕੌਰ ਨੇ ਆਜ਼ਾਦੀ, ਦੇਸ਼ ਭਗਤੀ ਤੇ ਰਾਸ਼ਟਰ ਨਿਰਮਾਣ ਸਬੰਧੀ ਵਿਚਾਰ ਸਾਂਝੇ ਕੀਤੇ। ਅੰਕਿਤਾ ਗੁਪਤਾ ਤੇ ਮਨਜੋਤ ਕੌਰ ਨੇ ਗਰੁੱਪ ਗੀਤ ਤੇ ਸੋਲੋ ਗੀਤ ਪੇਸ਼ ਕੀਤੇ, ਜਿਨ੍ਹਾਂ ਨੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ’ਚ ਰੰਗ ਦਿੱਤਾ। ਯੂਥ ਕਲੱਬ ਦੇ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ’ਚ ਸ਼ਾਨਦਾਰ ਗਿੱਧਾ ਪੇਸ਼ ਕੀਤਾ। ਪ੍ਰਿੰਸੀਪਲ ਡਾ: ਨੀਰੂ ਸ਼ਰਮਾ ਨੇ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਆਜ਼ਾਦੀ ਸਿਰਫ਼ ਇਕ ਅਧਿਕਾਰ ਨਹੀਂ, ਸਗੋਂ ਇਸ ਦੇ ਨਾਲ ਦੇਸ਼ ਪ੍ਰਤੀ ਜ਼ਿੰਮੇਵਾਰੀਆਂ ਵੀ ਜੁੜੀਆਂ ਹਨ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸੰਧੂਰ ਦੀ ਥੀਮ ਰਾਹੀਂ ਵਿਦਿਆਰਥਣਾਂ ਨੂੰ ਦੇਸ਼ ਦੀਆਂ ਬਹਾਦਰ ਧੀਆਂ ਤੇ ਸੈਨਿਕਾਂ ਦੇ ਸਾਹਸ, ਤਿਆਗ ਤੇ ਰਾਸ਼ਟਰ ਪ੍ਰਤੀ ਸਮਰਪਣ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਦੇਸ਼ ਦੀ ਤਰੱਕੀ ’ਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ ਤੇ ਸਾਨੂੰ ਆਪਣੀ ਆਜ਼ਾਦੀ ਦੀ ਕਦਰ ਕਰਦਿਆਂ ਦੇਸ਼ ਦੀ ਏਕਤਾ, ਅਖੰਡਤਾ ਤੇ ਸਾਂਝੀਵਾਲਤਾ ਨੂੰ ਮਜ਼ਬੂਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਪ੍ਰੋਗਰਾਮ ਦੇ ਇੰਚਾਰਜ ਪੁਨੀਤਾ ਸਹਿਗਲ, ਸਮਿਤਾ ਖਜੂਰੀਆ ਅਤੇ ਕੁਲਵਿੰਦਰ ਕੌਰ ਸਨ।
ਪਿਛਲੀ ਖ਼ਬਰ ਦੇਸ਼ ਭਗਤੀ ਦੇ ਰੰਗਾਂ ’ਚ ਰੰਗਿਆ ਕਲਗੀਧਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਅਗਲੀ ਖ਼ਬਰ ਅਮਨ ਭੱਲਾ ਇੰਸਟੀਚਿਊਟ ਦੇ ਹੋਣਹਾਰ ਵਿਦਿਆਰਥੀ। ਅਮਨ ਭੱਲਾ ਇੰਸਟੀਚਿਊਟ ਦਾ ਐਮ. ਬੀ. ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।