20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਅਮਨ ਭੱਲਾ ਇੰਸਟੀਚਿਊਟ ਦੇ ਹੋਣਹਾਰ ਵਿਦਿਆਰਥੀ। ਅਮਨ ਭੱਲਾ ਇੰਸਟੀਚਿਊਟ ਦਾ ਐਮ. ਬੀ. ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

ਦੀਨਾਨਗਰ, 18 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਪੰਜਾਬ ਟੈਕਨੀਕਲ ਯੂਨੀਵਰਿਸਟੀ ਵਲੋਂ ਐਲਾਨੇ ਐਮ. ਬੀ.

ਅਜੀਤ ਡੈਸਕ 19-08-2026
ਦੀਨਾਨਗਰ, 18 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਪੰਜਾਬ ਟੈਕਨੀਕਲ ਯੂਨੀਵਰਿਸਟੀ ਵਲੋਂ ਐਲਾਨੇ ਐਮ.ਬੀ.ਏ ਚੌਥੇ ਸਮੈਸਟਰ ਦੇ ਨਤੀਜਿਆਂ ਵਿਚ ਅਮਨ ਭੱਲਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਕੋਟਲੀ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਸੰਸਥਾ ਦੀ ਮੈਨੇਜਿੰਗ ਡਾਇਰੈਕਟਰ ਡਾ: ਪੂਜਾ ਓਹਰੀ ਨੇ ਦੱਸਿਆ ਕਿ ਵਿਦਿਆਰਥਣਾਂ ਅਕਸ਼ਿਤਾ ਤੇ ਜਿਓਤੀ ਮਿਸ਼ਰਾ ਨੇ 9.15 ਸੀ.ਜੀ.ਪੀ.ਏ ਹਾਸਲ ਕਰਕੇ ਕਾਲਜ ’ਚੋਂ ਪਹਿਲਾ ਸਥਾਨ ਹਾਸਲ ਕਰਨ ਦੇ ਨਾਲ ਨਾਲ ਵਰਿਸਟੀ ਪੱਧਰ ’ਤੇ ਵੀ ਟਾਪ ਸਥਾਨ ਹਾਸਲ ਕੀਤੇ ਹਨ। ਜਦੋਂਕਿ ਡਾਲੀ ਨੇ 8.77 ਸੀ.ਜੀ.ਪੀ.ਏ ਨਾਲ ਕਾਲਜ ’ਚੋਂ ਦੂਜਾ ਅਤੇ ਹਰਸ਼ ਨੇ 8.31 ਸੀ.ਜੀਪੀ.ਏ ਨਾਲ ਕਾਲਜ ’ਚੋਂ ਤੀਜਾ ਸਥਾਨ ਹਾਸਲ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਕਾਲਜ ਦੇ ਪ੍ਰਧਾਨ ਰਮਨ ਭੱਲਾ, ਚੇਅਰਪਰਸਨ ਅਨੂੰ ਭੱਲਾ, ਐਮ.ਡੀ ਡਾ: ਪੂਜਾ ਓਹਰੀ, ਡੀਨ ਪ੍ਰਬੰਧਨ ਤਰੁਣ ਓਹਰੀ ਤੇ ਐਚ.ਓ.ਡੀ ਵਿਕਰਮ ਸੁੰਬਰੀਆ ਨੇ ਹੋਣਹਾਰ ਵਿਦਿਆਰਥੀਆਂ, ਮਾਪਿਆਂ ਤੇ ਕਾਲਜ ਦੇ ਮਿਹਨਤੀ ਸਟਾਫ ਨੂੰ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ ਹੈ।
ਪਿਛਲੀ ਖ਼ਬਰ ਐਸ.ਡੀ ਕਾਲਜ ਵਿਖੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਆਜ਼ਾਦੀ ਦਿਵਸ ਅਗਲੀ ਖ਼ਬਰ ਹਲਦਵਾਨੀ ਮੰਚ ‘ਸ਼ੁੱਧੀਕਰਨ’ ਮਾਮਲੇ ’ਤੇ ਵਿਧਾਇਕ ਪਾਹੜਾ ਨੇ ਜਤਾਈ ਸਖ਼ਤ ਨਿੰਦਾ ਗੁਰਦਾਸਪੁਰ ਵਿਖੇ ਕਾਂਗਰਸੀ ਵਰਕਰਾਂ ਵਲੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।