26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਦੇ ਵਿਦਿਆਰਥੀਆਂ ਦੀਆਂ ਯੂਨੀਵਰਸਿਟੀ ਮੈਰਿਟ ’ਚ ਮਾਣਮੱਤੀਆਂ ਪ੍ਰਾਪਤੀਆਂ

ਬਟਾਲਾ, 25 ਅਗਸਤ (ਸਤਿੰਦਰ ਸਿੰਘ)-ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਪਿਛਲੇ 2 ਦਹਾਕਿਆਂ ਤੋਂ ਇਲਾਕੇ ਦੇ ਵਿਦਿਆਰਥੀਆਂ ਲਈ ਸੇਵਾ ਨਿਭਾਅ ਰਿਹਾ ਹੈ। ਕਾਲਜ ਦੇ ਵਿਦਿਆਰਥੀ ਹਰ ਵਾਰ ਯੂਨੀਵਰਸਿਟੀ ਨਤੀਜਿਆਂ ’ਚ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਕਾਲਜ ਦਾ ਮਾਣ ਵਧਾਉਂਦੇ ਹਨ।

ਅਜੀਤ ਡੈਸਕ 26-08-2026
ਬਟਾਲਾ, 25 ਅਗਸਤ (ਸਤਿੰਦਰ ਸਿੰਘ)-ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਪਿਛਲੇ 2 ਦਹਾਕਿਆਂ ਤੋਂ ਇਲਾਕੇ ਦੇ ਵਿਦਿਆਰਥੀਆਂ ਲਈ ਸੇਵਾ ਨਿਭਾਅ ਰਿਹਾ ਹੈ। ਕਾਲਜ ਦੇ ਵਿਦਿਆਰਥੀ ਹਰ ਵਾਰ ਯੂਨੀਵਰਸਿਟੀ ਨਤੀਜਿਆਂ ’ਚ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਕਾਲਜ ਦਾ ਮਾਣ ਵਧਾਉਂਦੇ ਹਨ। ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਬੀ.ਐੱਡ ਸਮੈਸਟਰ ਦੂਜਾ ਦੇ ਨਤੀਜੇ ਐਲਾਨੇ ਗਏ, ਜਿਸ ’ਚ ਛੀਨਾ ਕਾਲਜ ਦੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਰਹੀਆਂ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਮਧੂ ਬਾਲਾ ਨੇ ਦੱਸਿਆ ਕਿ ਵਿਦਿਆਰਥਣਾਂ ਮਾਨਸੀ, ਸਤਿੰਦਰ ਕੌਰ, ਆਂਚਲਪ੍ਰੀਤ ਕੌਰ, ਗੁਰਲੀਨ ਕੌਰ, ਅਰਸ਼ਦੀਪ ਕੌਰ, ਕੋਮਲਪ੍ਰੀਤ ਕੌਰ, ਗੁਰਲੀਨ ਕੌਰ, ਸੁਖਜੀਤ ਕੌਰ, ਅੰਕਿਤਾ ਜੰਮਵਾਲ, ਆਂਚਲ ਕੁਮਾਰੀ, ਮਹਿਕਪ੍ਰੀਤ ਕੌਰ, ਪੁਨੀਤ ਕੌਰ, ਨਿਕੀਤਾ ਗਿੱਲ, ਕਾਜਲ, ਸਿਫ਼ਾਲੀ, ਕੋਮਲਪ੍ਰੀਤ ਕੌਰ ਤੇ ਰਿਸ਼ਵਦੀਪ ਕੌਰ ਨੇ ਯੂਨੀਵਰਸਿਟੀ ਮੈਰਿਟ ਵਿਚ ਸਥਾਨ ਹਾਸਿਲ ਕਰਕੇ ਕਾਲਜ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਇਸ ਮੌਕੇ ਕਾਲਜ ਚੇਅਰਮੈਨ ਬਲਜੀਤ ਸਿੰਘ ਛੀਨਾ ਤੇ ਡਾਇਰੈਕਟਰ ਪੰਥਦੀਪ ਸਿੰਘ ਛੀਨਾ ਨੇ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਭਵਿੱਖ ਵਿਚ ਹੋਰ ਚੰਗੇਰੀਆਂ ਉਪਲਬਧੀਆਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਸਪਿੰਦਰ ਕੌਰ, ਇੰਦਰਜੀਤ ਕੌਰ, ਕਵਲਜੀਤ ਕੌਰ, ਰਾਜਵਿੰਦਰ ਕੌਰ, ਅਨੁਰਾਧਾ, ਰਾਜਬੀਰ ਕੌਰ, ਰਣਜੀਤਪਾਲ ਕੌਰ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਬਣਨ ਉਪਰੰਤ ਮੈਰੀਗੋਲਡ ਪਬਲਿਕ ਸਕੂਲ ਪਹੁੰਚੇ ਪ੍ਰਿੰਸੀਪਲ ਸੰਧੂ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਮੋਟਰਸਾਈਕਲਾਂ ਦੀ ਸਿੱਧੀ ਟੱਕਰ ਦੌਰਾਨ ਇੱਕ ਨੌਜਵਾਨ ਦੀ ਮੌਤ, ਦੋ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।