30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਭਗਵੰਤ ਮਾਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸਾਰੇ ਵਾਅਦੇ ਪੂਰੇ ਕਰ ਕੇ ਪੰਜਾਬੀਆਂ ਦਾ ਦਿਲ ਜਿੱਤਿਆ: ਮਾਹਲ

ਬਟਾਲਾ, 29 ਅਗਸਤ (ਸਤਿੰਦਰ ਸਿੰਘ)- ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦੇ ਪੂਰੇ ਕਰਕੇ ਪੰਜਾਬ, ਪੰਜਾਬੀਅਤ ਤੇ ਸਾਰੇ ਵਰਗਾਂ ਦਾ ਦਿਲ ਜਿੱਤਿਆ। ਇਹ ਵਿਚਾਰ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਆਮ ਆਦਮੀ ਪਾਰਟੀ ਨੇ ਪਿੰਡ ਬਸਰਾਵਾਂ ’ਚ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ।

ਅਜੀਤ ਡੈਸਕ 30-08-2026
ਬਟਾਲਾ, 29 ਅਗਸਤ (ਸਤਿੰਦਰ ਸਿੰਘ)- ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦੇ ਪੂਰੇ ਕਰਕੇ ਪੰਜਾਬ, ਪੰਜਾਬੀਅਤ ਤੇ ਸਾਰੇ ਵਰਗਾਂ ਦਾ ਦਿਲ ਜਿੱਤਿਆ। ਇਹ ਵਿਚਾਰ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਆਮ ਆਦਮੀ ਪਾਰਟੀ ਨੇ ਪਿੰਡ ਬਸਰਾਵਾਂ ’ਚ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ। ਸ. ਮਾਹਲ ਨੇ ਕਿਹਾ ਕਿ ਪੰਜਾਬ ’ਚ ਲੋਕਾਂ ਦੇ ਹਰਮਨ ਪਿਆਰੇ ਸੱਚੇ ਇਨਸਾਨ ਭਗਵੰਤ ਸਿੰਘ ਮਾਨ ਅੱਜ ਪੰਜਾਬੀਆਂ ਦੇ ਦਿਲਾਂ ’ਤੇ ਛਾਏ ਹੋਏ ਹਨ ਅਤੇ ਜੋ ਕਹਿੰਦੇ ਹਨ ਕਰ ਜਾਂਦੇ ਹਨ, ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਨ। ਜਿਵੇਂ ਪੰਜਾਬ ਦੇ ਹਰ ਘਰ ’ਚ ਬਿਜ਼ਲੀ 300 ਯੂਨਿਟ ਮੁਆਫ, ਮਾਵਾਂ ਧੀਆਂ ਨੂੰ ਸਤਿਕਾਰ ਯੋਜਨਾ ਵਜੋਂ ਤੋਹਫਾ, ਸਕਾਲਰਸ਼ਿਪ ਵਜੀਫਾ ਪੜਾਈ ਕਰਨ ਵਾਲਿਆਂ ਬੱਚਿਆਂ ਨੂੰ, ਸ਼ਗਨ ਸਕੀਮ, ਬੁਢਾਪਾ, ਵਿਧਵਾ, ਅੰਗਹੀਣ ਤੇ ਹੋਰ ਭਲਾਈ ਸਕੀਮਾਂ ਜਾਰੀ ਰੱਖੀਆਂ ਹਨ। ਇਸ ਮੌਕੇ ਸਰਪੰਚ ਸਤਨਾਮ ਸਿੰਘ ਬਲਵਿੰਦਰ ਸਿੰਘ ਪੰਚ, ਮਨਜੀਤ ਸਿੰਘ ਸਾਬਕਾ ਸਰਪੰਚ, ਜਸਬੀਰ ਸਿੰਘ ਨੰਬਰਦਾਰ, ਜੋਗਾ ਸਿੰਘ ਬੋਹੜੀ ਸਾਹਿਬ, ਡਾ. ਸੁਖਬੀਰ ਸਿੰਘ ਸਲਾਹਪੁਰ, ਸਰਪੰਚ ਤਰਲੋਕ ਸਿੰਘ ਸਲਾਹਪੁਰ, ਮਨਮੋਹਣ ਸਿੰਘ ਕਾਹਨੂੰਵਾਨ, ਜਗਬੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਫਾਰਮ ਭਰਨ ਵਾਲੀਆਂ ਸਖੀਆਂ ਨੂੰ ਮਿਲਣਗੇ 5 ਹਜ਼ਾਰ : ਵਿਧਾਇਕ ਰੰਧਾਵਾ ਅਗਲੀ ਖ਼ਬਰ ਲੋਕ ਅਕਾਲੀ ਦਲ ਬਾਦਲ ਦੇ ਰਾਜ ਨੂੰ ਯਾਦ ਕਰਨ ਲੱਗੇ : ਜਥੇ. ਬਲਕਾਰ ਸਿੰਘ ਚੈਨੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।