31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਵਿਦਿਆਰਥਣਾਂ ਨੇ ਯੂ.ਜੀ.ਸੀ. ਨੈੱਟ 2026 ਪਾਸ ਕੀਤਾ

ਬਟਾਲਾ, 29 ਅਗਸਤ (ਸਤਿੰਦਰ ਸਿੰਘ)-ਆਰ. ਆਰ.

ਆਰ.ਆਰ. ਬਾਵਾ ਕਾਲਜ ਦੀਆਂ ਯੂ.ਜੀ.ਸੀ. ਨੈੱਟ ਪਾਸ ਵਿਦਿਆਰਥਣਾਂ 30-08-2026
ਬਟਾਲਾ, 29 ਅਗਸਤ (ਸਤਿੰਦਰ ਸਿੰਘ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫ਼ਾਰ ਗਰਲਜ਼ ਬਟਾਲਾ ਲਈ ਇਹ ਬਹੁਤ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਪੀ.ਜੀ. ਅਰਥ ਸ਼ਾਸਤਰ ਵਿਭਾਗ ਦੀਆਂ ਵਿਦਿਆਰਥਣਾਂ ਕਾਜਲਪ੍ਰੀਤ ਕੌਰ ਅਤੇ ਅਪਨੀਤ ਕੌਰ ਨੇ ਯੂ.ਜੀ.ਸੀ. ਨੈੱਟ 2026 ਦੀ ਪ੍ਰੀਖਿਆ ਸਫਲਤਾਪੂਰਵਕ ਪਾਸ ਕੀਤੀ ਹੈ। ਕਾਜਲਪ੍ਰੀਤ ਕੌਰ ਨੇ ਇਸੇ ਕਾਲਜ ਤੋਂ ਬੀ.ਐੱਸ.ਸੀ. (ਅਰਥ ਸ਼ਾਸਤਰ) ਤੇ ਐੱਮ.ਏ. (ਅਰਥ ਸ਼ਾਸਤਰ) ਦੀ ਪੜ੍ਹਾਈ ਕੀਤੀ ਹੈ। ਉਹ ਬੀ.ਐੱਸ.ਸੀ. (ਅਰਥ ਸ਼ਾਸਤਰ) ਵਿਚ ਸਟੇਟ ਮੈਰਿਟ ਐਵਾਰਡੀ ਤੇ ਗੋਲਡ ਮੈਡਲਿਸਟ ਵੀ ਰਹੀ ਹੈ। ਵਰਤਮਾਨ ਵਿਚ ਉਹ ਸਾਡੇ ਕਾਲਜ ਵਿਚ ਅਰਥ ਸ਼ਾਸਤਰ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੀ ਹੈ। ਅਪਨੀਤ ਕੌਰ, ਜੋ ਕਿ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਦੀ ਸਾਬਕਾ ਵਿਦਿਆਰਥਣ ਹੈ, ਨੇ ਵੀ ਯੂ.ਜੀ.ਸੀ. ਨੈੱਟ 2026 ਦੀ ਪ੍ਰੀਖਿਆ ਪਾਸ ਕਰ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਉਸ ਨੇ ਵੀ ਇਸ ਸੰਸਥਾ ਤੋਂ ਐੱਮ.ਏ. (ਅਰਥ ਸ਼ਾਸਤਰ) ਦੀ ਡਿਗਰੀ ਪ੍ਰਾਪਤ ਕੀਤੀ ਹੈ। ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਸਮੁੱਚੇ ਆਰ.ਆਰ. ਬਾਵਾ ਪਰਿਵਾਰ ਵਲੋਂ ਕਾਜਲਪ੍ਰੀਤ ਕੌਰ ਅਤੇ ਅਪਨੀਤ ਕੌਰ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਹਾਰਦਿਕ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਅੰਦਰ ਕੈਦੀਆਂ ਤੇ ਹਵਾਲਾਤੀਆਂ ਨੇ ਮਨਇਆ ਰੱਖੜੀ ਦਾ ਪਵਿੱਤਰ ਤਿਉਹਾਰ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਵਿਸ਼ੇਸ਼ ਅਰਦਾਸ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।