31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਲੋਧੀਨੰਗਲ 2027 ’ਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ -ਅਕਾਲੀ ਆਗੂ

ਕਿਲ੍ਹਾ ਲਾਲ ਸਿੰਘ, 30 ਅਗਸਤ (ਬਲਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਨੂੰ ਸਮੇਂ ਦੀਆਂ ਸਰਕਾਰਾਂ ਨੇ ਕਮਜ਼ੋਰ ਤੇ ਖ਼ਤਮ ਕਰਨ ਲਈ ਅਨੇਕਾਂ ਤਰ੍ਹਾਂ ਦਾ ਤਾਣਾ-ਬਾਣਾ ਬੁਣਿਆਂ, ਪਰ ਇਹ ਪਾਰਟੀ, ਜੁਝਾਰੂ ਯੋਧਿਆਂ ਦੀ ਪਾਰਟੀ ਹੈ। ਇਸ ਦੇ ਵਰਕਰਾਂ ਨੇ ਅਨੇਕਾਂ ਵਾਰ ਜੇਲ੍ਹ ਯਾਤਰਾ ਕੀਤੀ ਹੈ, ਪਰ ਫਿਰ ਵੀ ਪਾਰਟੀ ਨਾਲ ਅਡੋਲ ਖੜੇ ਰਹੇ।

ਡਾਕਟਰ ਮਨਦੀਪ ਸਿੰਘ, ਤਰਲੋਚਨ ਸਿੰਘ, ਸ਼ਿੰਗਾਰ ਸਿੰਘ, ਬਿਸ਼ਨ ਸਿੰਘ 31-08-2026
ਕਿਲ੍ਹਾ ਲਾਲ ਸਿੰਘ, 30 ਅਗਸਤ (ਬਲਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਨੂੰ ਸਮੇਂ ਦੀਆਂ ਸਰਕਾਰਾਂ ਨੇ ਕਮਜ਼ੋਰ ਤੇ ਖ਼ਤਮ ਕਰਨ ਲਈ ਅਨੇਕਾਂ ਤਰ੍ਹਾਂ ਦਾ ਤਾਣਾ-ਬਾਣਾ ਬੁਣਿਆਂ, ਪਰ ਇਹ ਪਾਰਟੀ, ਜੁਝਾਰੂ ਯੋਧਿਆਂ ਦੀ ਪਾਰਟੀ ਹੈ। ਇਸ ਦੇ ਵਰਕਰਾਂ ਨੇ ਅਨੇਕਾਂ ਵਾਰ ਜੇਲ੍ਹ ਯਾਤਰਾ ਕੀਤੀ ਹੈ, ਪਰ ਫਿਰ ਵੀ ਪਾਰਟੀ ਨਾਲ ਅਡੋਲ ਖੜੇ ਰਹੇ। 2027 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਨੂੰ ਕੋਈ ਨਹੀਂ ਰੋਕ ਸਕਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਪੰਜਾਬ ਬਚਾਓ ਰੈਲੀਆਂ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਹੋਈ ਇਤਿਹਾਸਿਕ ਕਾਨਫਰੰਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾਕਟਰ ਮਨਦੀਪ ਸਿੰਘ ਹਲਕਾ ਪ੍ਰਧਾਨ ਬੀ.ਸੀ. ਵਿੰਗ, ਤਰਲੋਚਨ ਸਿੰਘ ਕਾਹਲੋਂ, ਸਾ. ਸਰਪੰਚ ਸ਼ਿੰਗਾਰ ਸਿੰਘ, ਬਿਸ਼ਨ ਸਿੰਘ ਕਾਹਲੋਂ ਨੇ ਕੀਤਾ। ਇਨ੍ਹਾਂ ਅਕਾਲੀ ਆਗੂਆਂ ਨੇ ਕਿਹਾ ਕਿ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਲਖਬੀਰ ਸਿੰਘ ਲੋਧੀ ਨੰਗਲ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ। ਇਨ੍ਹਾਂ ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਦੂਸਰੀਆਂ ਪਾਰਟੀਆਂ ਦੇ ਲਾਰਿਆਂ ਵਿਚ ਨਹੀਂ ਆਉਣਗੇ, ਕਿਉਂਕਿ ਉਹ ਸਮਝ ਚੁੱਕੇ ਹਨ ਕਿ ਪੰਜਾਬ ਦਾ ਜੇਕਰ ਕੋਈ ਹਿਤੈਸ਼ੀ ਹੈ ਤਾਂ ਉਹ ਕੇਵਲ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜੋ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਬਾਰੇ ਸੋਚਦੀ ਹੈ।
ਪਿਛਲੀ ਖ਼ਬਰ ਜਥੇ. ਸੁੱਚਾ ਸਿੰਘ ਲੰਗਾਹ, ਸਰਪੰਚ ਹਰਜਿੰਦਰ ਸਿੰਘ ਗਿਲਾਂਵਾਲੀ ਤੇ ਅਮਨਦੀਪ ਸਿੰਘ ਗਿਲਾਂਵਾਲੀ ਅੱਕੇ ਹੋਏ ਲੋਕ ਮੁੜ ਸ਼੍ਰ... ਅਗਲੀ ਖ਼ਬਰ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਪ੍ਰਧਾਨ ਕਲਸੀ ਨੇ ਮਾਣਯੋਗ ਹਾਈਕੋਰਟ ’ਚ ਪਾਈ ਰਿੱਟ ਕਿਹਾ ਹੁਣ ਤੱਕ ਦੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।