31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਕਾਦੀਆਂ ਹਲਕੇ ’ਚ ਮੈਡੀਕਲ ਕਾਲਜ ਬਣਾਇਆ ਜਾਵੇਗਾ ਪਿੰਡਾਂ ਦੇ ਗੰਦੇ ਪਾਣੀ ਦੇ ਨਿਕਾਸ ਲਈ ਥਾਪਰ ਮਾਡਲ ਛੱਪੜਾਂ ਦਾ ਕੀਤਾ ਜਾਵੇਗਾ ਨਿਰਮਾਣ : ਮਾਹਲ

ਕਾਹਨੂੰਵਾਨ/ਡੇਅਰੀਵਾਲ ਦਰੋਗਾ, 30 ਅਗਸਤ (ਨਿਸ਼ਾਨ ਸਿੰਘ ਚਾਹਲ, ਹਰਦੀਪ ਸਿੰਘ ਸੰਧੂ)-ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਣਨ ’ਤੇ ਹਲਕਾ ਕਾਦੀਆਂ ਅੰਦਰ ਇਕ ਮੈਡੀਕਲ ਕਾਲਜ ਬਣਾਇਆ ਜਾਵੇਗਾ ਤੇ ਹਲਕੇ ਦੇ ਪਿੰਡਾਂ ਦੇ ਗੰਦੇ ਪਾਣੀ ਦੀ ਨਿਕਾਸ ਲਈ ਥਾਪਰ ਮਾਡਲ ਰਾਹੀਂ ਪਿੰਡਾਂ ਦੇ ਛੱਪੜਾਂ ਦਾ ਨਿਰਮਾਣ ਕਰਵਾਇਆ ਜਾਵੇਗਾ। ਇਹ ਦਾਅਵਾ ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਕਾਦੀਆਂ ਦੇ ਪਿੰਡ ਜੋਗੀ ਚੀਮਾ ਵਿਖੇ ਸਰਪੰਚ ਸ਼ਮਸ਼ੇਰ ਸਿੰਘ ਸ਼ੇਰਾ ਵਲੋਂ ਆਯੋਜਿਤ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਹਾਜ਼ਰ ਜਨ ਸਮੂਹ ਨੂੰ ਸੰਬੋਧਨ ਕਰਦਿਆਂ ਕੀਤਾ।

ਪਿੰਡ ਜੋਗੀ ਚੀਮਾ ’ਚ ਗੁਰਇਕਬਾਲ ਸਿੰਘ ਮਾਹਲ ਨੂੰ ਸਨਮਾਨਿਤ ਕਰਦੇ ਹੋਏ ਸ਼ਮਸ਼ੇਰ ਸਿੰਘ ਸ਼ੇਰਾ, ਚੇਅਰਮੈਨ ਰਾਹੁਲ ਸ਼ਰਮਾ ਅਤੇ ਹੋਰ। ਤਸਵੀਰ: ਨਿਸ਼ਾਨ ਸਿੰਘ ਚਾਹਲ 31-08-2026
ਕਾਹਨੂੰਵਾਨ/ਡੇਅਰੀਵਾਲ ਦਰੋਗਾ, 30 ਅਗਸਤ (ਨਿਸ਼ਾਨ ਸਿੰਘ ਚਾਹਲ, ਹਰਦੀਪ ਸਿੰਘ ਸੰਧੂ)-ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਣਨ ’ਤੇ ਹਲਕਾ ਕਾਦੀਆਂ ਅੰਦਰ ਇਕ ਮੈਡੀਕਲ ਕਾਲਜ ਬਣਾਇਆ ਜਾਵੇਗਾ ਤੇ ਹਲਕੇ ਦੇ ਪਿੰਡਾਂ ਦੇ ਗੰਦੇ ਪਾਣੀ ਦੀ ਨਿਕਾਸ ਲਈ ਥਾਪਰ ਮਾਡਲ ਰਾਹੀਂ ਪਿੰਡਾਂ ਦੇ ਛੱਪੜਾਂ ਦਾ ਨਿਰਮਾਣ ਕਰਵਾਇਆ ਜਾਵੇਗਾ। ਇਹ ਦਾਅਵਾ ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਕਾਦੀਆਂ ਦੇ ਪਿੰਡ ਜੋਗੀ ਚੀਮਾ ਵਿਖੇ ਸਰਪੰਚ ਸ਼ਮਸ਼ੇਰ ਸਿੰਘ ਸ਼ੇਰਾ ਵਲੋਂ ਆਯੋਜਿਤ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਹਾਜ਼ਰ ਜਨ ਸਮੂਹ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮਾਹਲ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਮਾਨ ਦੀਆਂ ਨੀਤੀਆਂ ਦਾ ਨਤੀਜਾ ਹੈ ਕਿ ਅਗਲੀਆਂ ਚੋਣਾਂ ’ਚ ਸਮਾਂ ਹੋਣ ਦੇ ਬਾਵਜੂਦ ਵੀ ਬੜੀ ਗਿਣਤੀ ’ਚ ਲੋਕ ਆਪ ਮੁਹਾਰੇ ਲੋਕ ਮਿਲਣੀ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 2027 ’ਚ ਦੁਬਾਰਾ ਸਰਕਾਰ ਬਣਨ ’ਤੇ ਕਾਦੀਆਂ ਹਲਕੇ ਵਿੱਚ ਇੱਕ ਵੱਡਾ ਮੈਡੀਕਲ ਕਾਲਜ ਬਣਾਇਆ ਜਾਵੇਗਾ ਤੇ ਪਿੰਡਾਂ ਦੇ ਲੋਕਾਂ ਨੂੰ ਸਸਤੀਆਂ ਤੇ ਬਿਹਤਰ ਸਹੂਲਤਾਂ ਦੇਣ ਦੇ ਲਈ ਮੁਹੱਲਾ ਕਲੀਨਕਾਂ ਦਾ ਵਿਸਥਾਰ ਕੀਤਾ ਜਾਵੇਗਾ। ਇਸ ਇਕੱਠ ਨੂੰ ਬਜ਼ੁਰਗ ਆਗੂ ਜਰਨੈਲ ਸਿੰਘ ਮਾਹਲ, ਸੈਣੀ ਭਲਾਈ ਬੋਰਡ ਪੰਜਾਬ ਦੇ ਸਾਬਕਾ ਡਾਇਰੈਕਟਰ ਸਰਬਜੀਤ ਸਿੰਘ ਜਾਗੋਵਾਲ, ਸਰਪੰਚ ਸ਼ਮਸ਼ੇਰ ਸਿੰਘ ਸ਼ੇਰਾ, ਮਾਰਕੀਟ ਕਮੇਟੀ ਦੇ ਚੇਅਰਮੈਨ ਰਾਹੁਲ ਸ਼ਰਮਾ, ਸਰਪੰਚ ਬਿਕਰਮ ਪਾਲ ਸਿੰਘ ਸਠਿਆਲੀ, ਇੰਦਰਜੀਤ ਸਿੰਘ ਜਕੜੀਆ, ਸਰਪੰਚ ਬਿਕਰਮਪਾਲ ਸਿੰਘ ਸਠਿਆਲੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਗੁਰਇਕਬਾਲ ਸਿੰਘ ਮਾਹਲ ਅਤੇ ਜਰਨੈਲ ਸਿੰਘ ਮਾਹਲ ਨੂੰ ਸ੍ਰੀ ਸਾਹਿਬ ਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਸਤਨਾਮ ਸਿੰਘ ਕਾਹਨੂੰਵਾਨ, ਠੇਕੇਦਾਰ ਗੁਰਨਾਮ ਸਿੰਘ ਕਾਹਨੂੰਵਾਨ, ਹਰਮਨ ਸਿੰਘ ਕਾਹਨੂੰਵਾਨ, ਸਰਪੰਚ ਬਿਕਰਮਪਾਲ ਸਿੰਘ ਸਠਿਆਲੀ, ਸਰਪੰਚ ਅਨੂਪ ਸਿੰਘ ਬਲੱਗਣ,’ਆਪ’ ਦੇ ਜ਼ਿਲ੍ਹਾ ਯੂਥ ਪ੍ਰਧਾਨ ਸਰਪੰਚ ਸੰਦੀਪ ਸਿੰਘ ਚਮਿਆਰੀ, ਸਰਪੰਚ ਸੁਖਜੀਤ ਸਿੰਘ ਵੜੈਚ,ਪੰਚ ਮਨਦੀਪ ਸਿੰਘ ਜੋਗੀ ਚੀਮਾ,ਪੰਚ ਬਲਕਾਰ ਸਿੰਘ ਜੋਗੀ ਚੀਮਾ,ਬਲਕਾਰ ਸਿੰਘ ਜੋਗੀ ਚੀਮਾ, ਸਤਨਾਮ ਸਿੰਘ ਜੋਗੀ ਚੀਮਾ,ਸਰਪੰਚ ਮੱਖਣ ਸਿੰਘ,ਸਰੂਪ ਸਿੰਘ ਜੋਗੀ ਚੀਮਾ,ਧੰਨਾ ਸਿੰਘ ਜੋਗੀ ਚੀਮਾ,ਹੀਰਾ ਸਿੰਘ, ਜੋਗੀ ਚੀਮਾ,ਪਰਮਜੀਤ ਸਿੰਘ ਜੋਗੀ ਚੀਮਾ, ਗੁਰਪ੍ਰੀਤ ਸਿੰਘ ਜੋਗੀ, ਚੀਮਾ,ਜੋਤੀ ਜੋਗੀ ਚੀਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਦਾਤਾ ਬੰਦੀ ਛੋੜ ਕਿਲਾ ਗਵਾਲੀਅਰ ਤੱਕ ਦੀ 6ਵੀਂ ਮਹਾਨ ਪੈਦਲ ਸ਼ਬਦ ਚੌਂਕੀ ਯਾਤਰਾ 9... ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖ਼ਤਪੁਰ ਦੇ ਫੈਂਸਿੰਗ ਖਿਡਾਰੀ ਦਮਨਪ੍ਰੀਤ ਸਿੰਘ ਨੇ ਸੋਨੇ ਤੇ ਕਾਂਸੇ ਦਾ ਤਮਗਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।