ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਦਾਤਾ ਬੰਦੀ ਛੋੜ ਕਿਲਾ ਗਵਾਲੀਅਰ ਤੱਕ ਦੀ 6ਵੀਂ ਮਹਾਨ ਪੈਦਲ ਸ਼ਬਦ ਚੌਂਕੀ ਯਾਤਰਾ 9 ਤੋਂ
ਕੋਟਲੀ ਸੂਰਤ ਮੱਲ੍ਹੀ, 30 ਅਗਸਤ (ਕੁਲਦੀਪ ਸਿੰਘ ਨਾਗਰਾ)-ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਨੁਮਾਈ ਹੇਠ ਤੇ ਬਾਬਾ ਸੇਵਾ ਸਿੰਘ ਕਾਰਸੇਵਾ ਖਡੂਰ ਸਾਹਿਬ ਵਾਲਿਆ ਦੀ ਪ੍ਰੇਰਨਾ ਸਦਕਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੁਆਰਾ ਥਾਪੀ ਸ਼ਬਦ ਚੌਂਕੀ ਦੀ ਮਰਿਯਾਦਾ ਨਿਭਾਉਂਦੇ ਹੋਏ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਵਲੋਂ 6ਵੀਂ ਮਹਾਨ ਪੈਂਦਲ ਸ਼ਬਦ ਯਾਤਰਾ 9 ਸਤੰਬਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਰਹੀ ਹੈ ਜਿਸ ’ਚ ਸੰਗਤਾਂ ’ਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਦੇ ਮੁਖੀ ਡਾ ਗੁਰਦੇਵ ਸਿੰਘ ਰੰਧਾਵਾ ਤੇ ਉੱਘੇ ਸਮਾਜ ਸੇਵਕ ਹਰਪਾਲ ਸਿੰਘ ਰੰਧਾਵਾ ਨੇ ਪੈਦਲ ਸ਼ਬਦ ਚੌਂਕੀ ਯਾਤਰਾ ਦੀਆਂਂ ਤਿਆਰੀਆਂ ਸੰਗਤਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਕੀਤਾ।
ਕੋਟਲੀ ਸੂਰਤ ਮੱਲ੍ਹੀ, 30 ਅਗਸਤ (ਕੁਲਦੀਪ ਸਿੰਘ ਨਾਗਰਾ)-ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਨੁਮਾਈ ਹੇਠ ਤੇ ਬਾਬਾ ਸੇਵਾ ਸਿੰਘ ਕਾਰਸੇਵਾ ਖਡੂਰ ਸਾਹਿਬ ਵਾਲਿਆ ਦੀ ਪ੍ਰੇਰਨਾ ਸਦਕਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੁਆਰਾ ਥਾਪੀ ਸ਼ਬਦ ਚੌਂਕੀ ਦੀ ਮਰਿਯਾਦਾ ਨਿਭਾਉਂਦੇ ਹੋਏ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਵਲੋਂ 6ਵੀਂ ਮਹਾਨ ਪੈਂਦਲ ਸ਼ਬਦ ਯਾਤਰਾ 9 ਸਤੰਬਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਰਹੀ ਹੈ ਜਿਸ ’ਚ ਸੰਗਤਾਂ ’ਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਦੇ ਮੁਖੀ ਡਾ ਗੁਰਦੇਵ ਸਿੰਘ ਰੰਧਾਵਾ ਤੇ ਉੱਘੇ ਸਮਾਜ ਸੇਵਕ ਹਰਪਾਲ ਸਿੰਘ ਰੰਧਾਵਾ ਨੇ ਪੈਦਲ ਸ਼ਬਦ ਚੌਂਕੀ ਯਾਤਰਾ ਦੀਆਂਂ ਤਿਆਰੀਆਂ ਸੰਗਤਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਕੀਤਾ। ਉਨ੍ਹਾਂ ਦੱਸਿਆ ਕਿ ਪੈਦਲ ਸ਼ਬਦ ਚੌਂਕੀ ਯਾਤਰਾ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਸ਼ੁਰੂ ਹੋ ਕੇ ਇਲਾਹੀ ਗੁਰਬਾਣੀ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਵੱਖ-ਵੱਖ ਪੜ੍ਹਾਵਾਂ ਤੋਂ ਹੁੰਦੀ ਹੋਈ 29 ਦਿਨਾਂ ’ਚ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ (ਮੱਧ ਪ੍ਰਦੇਸ਼) ਵਿਖੇ ਪਹੁੰਚੇਗੀ। ਉਨਾ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਬਹੁਤ ਵੱਡੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਪੈਦਲ ਸ਼ਬਦ ਚੌਂਕੀ ਯਾਤਰਾ ਵਿਚ ਸ਼ਾਮਿਲ ਸੰਗਤਾ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਮੌਕੇ ’ਤੇ ਪ੍ਰੋ ਗੁਰਵਿੰਦਰ ਸਿੰਘ ਮੰਨਣਕੇ, ਸਰਪੰਚ ਗੁਲਜਾਰ ਸਿੰਘ ਉਦੋਵਾਲੀ, ਬਾਬਾ ਰਣਧੀਰ ਸਿੰਘ ਡੇਰਾ ਬਾਬਾ ਨਾਨਕ, ਬਾਬਾ ਬਲਜਿੰਦਰ ਸਿੰਘ, ਉਘੇ ਸਮਾਜ ਸੇਵਕ ਹਰਪਾਲ ਸਿੰਘ ਰੰਧਾਵਾ, ਦਲਜੀਤ ਸਿੰਘ ਕਾਹਲੋਂ, ਸੁਖਜਿੰਦਰ ਸਿੰਘ ਲਾਲੀ, ਬਲਜਿੰਦਰ ਸਿੰਘ ਹਸਨਪੁਰਾ, ਮੋਹਨ ਸਿੰਘ ਚੈਨੇਵਾਲ, ਬਾਬਾ ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ ਕੋਟਲੀ ਸੂਰਤ ਮੱਲ੍ਹੀ, ਬਿਕਰਮਜੀਤ ਸਿੰਘ ਬਿੱਕਾ, ਗੁਰਮੁੱਖ ਸਿੰਘ, ਤਰਸੇਮ ਸਿੰਘ ਭਗਵਾਨਪੁਰ, ਸਮਸ਼ੇਰ ਸਿੰਘ ਜੋਬਨ ਭਗਵਾਨਪੁਰ ਆਦਿ ਹਾਜ਼ਰ ਸਨ ।