04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਪਿੰਡ ਸਰਸਪੁਰ ਵਿਖੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਕਿਸਾਨ ਦਾ ਡੁੱਬਿਆ ਇੰਜਣ

ਤਿੱਬੜ, 3 ਸਤੰਬਰ (ਸੋਹਨ ਮਲਿਕ)-ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਪਿੰਡ ਸਰਸਪੁਰ ਵਿਖੇ ਖੇਤਾਂ ਤੇ ਘਰਾਂ ’ਚ ਪਾਣੀ ਭਰ ਗਿਆ ਹੈ, ਉਥੇ ਹੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਇਕ ਕਿਸਾਨ ਦਾ ਇੰਜਣ ਪਾਣੀ ’ਚ ਡੁੱਬ ਗਿਆ। ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਸਰਸਪੁਰ ਨੇ ਦੱਸਿਆ ਕਿ ਵਿਕਾਸ ਦੇ ਦਾਅਵਿਆਂ ਨੂੰ ਪਿੰਡ ਦੀਆਂ ਪੰਚਾਇਤਾਂ ਨੇ ਅਕਸਰ ਕਾਗਜ਼ਾਂ ਤੱਕ ਹੀ ਸੀਮਤ ਰੱਖਿਆ ਹੈ।

ਅਜੀਤ ਡੈਸਕ 04-09-2026
ਤਿੱਬੜ, 3 ਸਤੰਬਰ (ਸੋਹਨ ਮਲਿਕ)-ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਪਿੰਡ ਸਰਸਪੁਰ ਵਿਖੇ ਖੇਤਾਂ ਤੇ ਘਰਾਂ ’ਚ ਪਾਣੀ ਭਰ ਗਿਆ ਹੈ, ਉਥੇ ਹੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਇਕ ਕਿਸਾਨ ਦਾ ਇੰਜਣ ਪਾਣੀ ’ਚ ਡੁੱਬ ਗਿਆ। ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਸਰਸਪੁਰ ਨੇ ਦੱਸਿਆ ਕਿ ਵਿਕਾਸ ਦੇ ਦਾਅਵਿਆਂ ਨੂੰ ਪਿੰਡ ਦੀਆਂ ਪੰਚਾਇਤਾਂ ਨੇ ਅਕਸਰ ਕਾਗਜ਼ਾਂ ਤੱਕ ਹੀ ਸੀਮਤ ਰੱਖਿਆ ਹੈ। ਮਾਨ ਸਰਕਾਰ ਵਲੋਂ ਪੇਂਡੂ ਵਿਕਾਸ ਲਈ ਵੱਡੀਆਂ ਕਰਮਾ ਪਾਈਆਂ ਜਾਂਦੀਆਂ ਹਨ। ਪਰ ਵਿਕਾਸ ਦੇ ਨਾਂਅ ’ਤੇ ਸਰਕਾਰਾਂ ਨੂੰ ਲੁੱਟਿਆ ਹੀ ਜਾਂਦਾ ਹੈ। ਵਿਕਾਸ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ। ਪਰ ਪੂਰੇ ਹੁੰਦੇ ਦਿਖਾਈ ਨਹੀਂ ਦਿੰਦੇ। ਨਤੀਜਾ ਜ਼ਮੀਨੀ ਪੱਧਰ ’ਤੇ ਅੱਜ ਵੀ ਗਰੀਬ ਦੁਖੀ ਹੈ। ਅਮਰੀਕ ਸਿੰਘ ਨੇ ਦੱਸਿਆ ਕਿ ਪਿੰਡ ’ਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਉਸ ਦਾ ਪੱਠਿਆਂ ਲਈ ਲਗਾਇਆ ਇੰਜਣ ਪਾਣੀ ਵਿਚ ਡੁੱਬ ਗਿਆ, ਜਿਸ ਕਾਰਨ ਉਹ ਆਪਣੇ ਪਸ਼ੂਆਂ ਨੂੰ ਚਾਰਾ ਦੇਣ ਲਈ ਅਸਮਰੱਥ ਹੈ। ਅਮਰੀਕ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਦੂਨ ਇੰਟਰਨੈਸ਼ਨਲ ਸਕੂਲ ਵਿਖੇ ਸ਼ਰਧਾ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ ਅਗਲੀ ਖ਼ਬਰ ਜੀ.ਜੀ.ਬੀ. ਰਾਇਲ ਇੰਟਰਨੈਸ਼ਨਲ ਸਕੂਲ ਢਿਲਵਾਂ ’ਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।