11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

’ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੀ ਰਿਜਨਲ ਖੇਡਾਂ ’ਚ ਸ਼ਿਮਲਾ ’ਚ ਹੋਈ ਬੱਲੇ-ਬੱਲੇ

ਬਟਾਲਾ, 10 ਸਤੰਬਰ (ਸਤਿੰਦਰ ਸਿੰਘ)-ਇਲਾਕੇ ਦਾ ਇੱਕੋ-ਇਕ ਸਕੂਲ ’ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਜਿਥੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਦੇ ਕੇ ਵਿਦਿਆਰਥੀਆਂ ਨੂੰ ਆਧੁਨਿਕ ਸਮੇਂ ਦੇ ਹਾਣੀ ਬਣਾ ਰਿਹਾ ਹੈ, ਉਥੇ ਹੋਰ ਖੇਤਰਾਂ ’ਚ ਵੀ ਜ਼ਿਕਰਯੋਗ ਪ੍ਰਾਪਤੀਆਂ ਕਰ ਰਿਹਾ ਹੈ। ਇਸੇ ਕੜੀ ਤਹਿਤ ਪਿਛਲੇ ਦਿਨੀਂ ਆਈ.

ਮੁੱਕੇਬਾਜ਼ੀ ਮੁਕਾਬਲਿਆਂ ’ਚੋਂ ਤਮਗੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਚੇਅਰਮੈਨ ਬੂਟਾ ਸਿੰਘ ਮੱਲਿਆਂਵਾਲ ਤੇ ਹੋਰ। ਅਜੀਤ ਤਸਵੀਰ 11-09-2026
ਬਟਾਲਾ, 10 ਸਤੰਬਰ (ਸਤਿੰਦਰ ਸਿੰਘ)-ਇਲਾਕੇ ਦਾ ਇੱਕੋ-ਇਕ ਸਕੂਲ ’ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਜਿਥੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਦੇ ਕੇ ਵਿਦਿਆਰਥੀਆਂ ਨੂੰ ਆਧੁਨਿਕ ਸਮੇਂ ਦੇ ਹਾਣੀ ਬਣਾ ਰਿਹਾ ਹੈ, ਉਥੇ ਹੋਰ ਖੇਤਰਾਂ ’ਚ ਵੀ ਜ਼ਿਕਰਯੋਗ ਪ੍ਰਾਪਤੀਆਂ ਕਰ ਰਿਹਾ ਹੈ। ਇਸੇ ਕੜੀ ਤਹਿਤ ਪਿਛਲੇ ਦਿਨੀਂ ਆਈ.ਸੀ.ਐਸ.ਈ. ਬੋਰਡ ਵਲੋਂ ਬਿਸ਼ਪ ਕਾਟਨ ਸਕੂਲ ਸ਼ਿਮਲਾ ਵਿਖੇ ਖੇਤਰੀ ਪੱਧਰ ’ਤੇ ਮੁੱਕੇਬਾਜ਼ੀ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ’ਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਮੁੱਕੇਬਾਜ਼ਾਂ ਨੇ ਏਨਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਿ ਜਿਵੇਂ ਤਮਗਿਆਂ ਦੀ ਝੜੀ ਹੀ ਲਗਾ ਦਿੱਤੀ। ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਬੂਟਾ ਸਿੰਘ ਮੱਲਿਆਂਵਾਲ, ਜੋ ਆਪਣੇ ਸਮੇਂ ਦੇ ਉੱਘੇ ਗੋਲਡ ਮੈਡਲਿਸਟ ਅਥਲੀਟ ਰਹਿ ਚੁੱਕੇ ਹਨ, ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ’ਚ ਉਨ੍ਹਾਂ ਦੇ ਸਕੂਲ ਦੇ ਖਿਡਾਰੀਆਂ ਨੇ 9 ਸੋਨੇ, 11 ਚਾਂਦੀ ਤੇ 3 ਕਾਂਸੇ ਦੇ ਤਮਗੇ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਇਸ ਮੌਕੇ ਇਨ੍ਹਾਂ 9 ਖਿਡਾਰੀਆਂ ਨੇ 28 ਸਤੰਬਰ ਨੂੰ ਜੱਬਲਪੁਰ ਵਿਖੇ ਹੋਣ ਜਾ ਰਹੀਆਂ ਨੈਸ਼ਨਲ ਪੱਧਰ ਦੀਆਂ ਖੇਡਾਂ ’ਚ ਥਾਂ ਬਣਾ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਮੌਕੇ ਜਿਥੇ ਸ: ਬੂਟਾ ਸਿੰਘ ਮੱਲਿਆਂਵਾਲ ਨੇ ਜੇਤੂ ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ, ਉਥੇ ਸਕੂਲ ਪਹੁੰਚਣ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਇਸ ਖੇਡ ਦੇ ਕੋਚਾਂ ਦਾ ਵੀ ਮਾਣ-ਸਨਮਾਨ ਕੀਤਾ। ਇਸ ਮੌਕੇ ਡਾਇਰੈਕਟਰ ਬਸ਼ਿੰਦਰਪਾਲ ਸਿੰਘ ਸ਼ੈਰੀ ਮੱਲਿਆਂਵਾਲ, ਮਦਰ ਆਫ਼ ਦਾ ਇੰਸਟੀਚਿਊਟ ਮੈਡਮ ਸਤਿੰਦਰਪਾਲ ਕੌਰ, ਉਪ ਚੇਅਰਪਰਸਨ ਡਾ. ਸੰਦੀਪ ਕੌਰ, ਪ੍ਰਿੰਸੀਪਲ ਸ਼ਬੀਨਾ ਸਿੰਘ ਅਤੇ ਮੁੱਕੇਬਾਜ਼ ਕੋਚ ਹਰਪ੍ਰੀਤ ਹਾਜ਼ਰ ਸਨ ।
ਪਿਛਲੀ ਖ਼ਬਰ ਪੰਜਾਬ ਦੀ ਆਮ ਆਦਮੀ ਪਾਰਟੀ ਤੋਂ ਮੁਲਾਜ਼ਮਾਂ ਸਮੇਤ ਹਰ ਵਰਗ ਘੁਟਣ ਮਹਿਸੂਸ ਕਰ ਰਿਹਾ- ਬਾਜਵਾ ਅਗਲੀ ਖ਼ਬਰ ਜੀ.ਜੀ. ਬੀ. ਰਾਇਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਕਰਨਬੀਰ ਸਿੰਘ ਦੀ ਰਾਜ ਪੱਧਰੀ ਬਾਕਸਿੰਗ ਚੈਂਪੀਅਨਸ਼ਿਪ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।