12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਨੌਸ਼ਹਿਰਾ ਨਲਬੰਦਾ, ਨੌਰੰਗਪੁਰ ਦਾਣਾ ਮੰਡੀ ਤੇ ਅਜ਼ੀਜ਼ਪੁਰ ਸੰਪਰਕ ਸੜਕ ਦਾ ਕੰਮ ਅਜੇ ਤੱਕ ਨਹੀਂ ਹੋਇਆ ਸ਼ੁਰੂ, ਲੋਕਾਂ ’ਚ ਰੋਸ

ਘਰੋਟਾ, 11 ਸਤੰਬਰ (ਸੰਜੀਵ ਗੁਪਤਾ)-ਨੌਸ਼ਹਿਰਾ ਨਲਬੰਦਾ, ਨੌਰੰਗਪੁਰ ਦਾਣਾ ਮੰਡੀ ਤੇ ਅਜ਼ੀਜ਼ਪੁਰ ਨੂੰ ਜੋੜਨ ਵਾਲੀ ਸੰਪਰਕ ਸੜਕ ਦੇ ਨਿਰਮਾਣ ਕਾਰਜ ’ਚ ਹੋ ਰਹੀ ਦੇਰੀ ਕਾਰਨ ਇਲਾਕਾ ਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਕਰੀਬ 12 ਪਿੰਡਾਂ ਨੂੰ ਆਪਸ ’ਚ ਜੋੜਨ ਵਾਲੇ ਇਸ ਮਹੱਤਵਪੂਰਨ ਮਾਰਗ ਦੇ ਉਦਘਾਟਨ ਨੂੰ ਕਈ ਮਹੀਨੇ ਬੀਤ ਚੁੱਕੇ ਹਨ, ਪਰ ਅਜੇ ਤੱਕ ਜ਼ਮੀਨੀ ਪੱਧਰ ’ਤੇ ਕੰਮ ਸ਼ੁਰੂ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਅਜੀਤ ਡੈਸਕ 12-09-2026
ਘਰੋਟਾ, 11 ਸਤੰਬਰ (ਸੰਜੀਵ ਗੁਪਤਾ)-ਨੌਸ਼ਹਿਰਾ ਨਲਬੰਦਾ, ਨੌਰੰਗਪੁਰ ਦਾਣਾ ਮੰਡੀ ਤੇ ਅਜ਼ੀਜ਼ਪੁਰ ਨੂੰ ਜੋੜਨ ਵਾਲੀ ਸੰਪਰਕ ਸੜਕ ਦੇ ਨਿਰਮਾਣ ਕਾਰਜ ’ਚ ਹੋ ਰਹੀ ਦੇਰੀ ਕਾਰਨ ਇਲਾਕਾ ਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਕਰੀਬ 12 ਪਿੰਡਾਂ ਨੂੰ ਆਪਸ ’ਚ ਜੋੜਨ ਵਾਲੇ ਇਸ ਮਹੱਤਵਪੂਰਨ ਮਾਰਗ ਦੇ ਉਦਘਾਟਨ ਨੂੰ ਕਈ ਮਹੀਨੇ ਬੀਤ ਚੁੱਕੇ ਹਨ, ਪਰ ਅਜੇ ਤੱਕ ਜ਼ਮੀਨੀ ਪੱਧਰ ’ਤੇ ਕੰਮ ਸ਼ੁਰੂ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਹ ਸੜਕ ਇਲਾਕੇ ਦੇ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ । ਇਸ ਮਾਰਗ ਰਾਹੀਂ 3-4 ਸਰਕਾਰੀ ਸਕੂਲਾਂ, ਦਾਣਾ ਮੰਡੀ, ਤਲਵਾਡਾ ਜੱਟਾਂ ਪੁਲ ਤੇ ਹਾਈਵੇ ਨਾਲ ਸੰਪਰਕ ਬਣਦਾ ਹੈ । ਰੋਜ਼ਾਨਾ ਵਿਦਿਆਰਥੀਆਂ, ਕਿਸਾਨਾਂ, ਦੁਕਾਨਦਾਰਾਂ ਤੇ ਆਮ ਲੋਕਾਂ ਵਲੋਂ ਇਸ ਸੜਕ ਦੀ ਵਰਤੋਂ ਕੀਤੀ ਜਾਂਦੀ ਹੈ । ਇਲਾਕਾ ਵਾਸੀਆਂ ਨੇ ਦੱਸਿਆ ਕਿ ਸੜਕ ਦੀ ਖਸਤਾ ਹਾਲਤ ਕਾਰਨ ਰੋਜ਼ਾਨਾ ਪੱਥਰਾਂ ਤੇ ਵੱਡੇ ਖੱਡਿਆਂ ਕਾਰਨ ਬੱਚੇ ਸਾਈਕਲਾਂ ਤੇ ਸਕੂਟੀਆਂ ਤੋਂ ਡਿੱਗ ਰਹੇ ਹਨ। ਵਾਹਨਾਂ ਦੀ ਆਵਾਜਾਈ ਦੌਰਾਨ ਉੱਡਦੀ ਧੂੜ ਤੇ ਪੱਥਰ ਵੀ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ । ਸਕੂਲ ਜਾਣ ਵਾਲੇ ਬੱਚਿਆਂ ਨੂੰ ਖਾਸ ਤੌਰ ’ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੜਕ ਦੇ ਨਿਰਮਾਣ ਦਾ ਕੰਮ ਜਲਦ ਸ਼ੁਰੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਕੋਈ ਵੱਡਾ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਰਹੇਗਾ । ਇਸ ਮੌਕੇ ਸਰਪੰਚ ਸੁਖਜਿੰਦਰ ਸਿੰਘ, ਗੁਰਨਾਮ ਸਿੰਘ, ਜਨਕ ਰਾਜ, ਅਸ਼ਵਨੀ ਕੁਮਾਰ, ਸੁਰਜੀਤ ਸਿੰਘ, ਰਾਕੇਸ਼ ਸਿੰਘ, ਬਲਦੇਵ ਸਿੰਘ ਸਮੇਤ ਹੋਰ ਇਲਾਕਾ ਵਾਸੀਆਂ ਨੇ ਸਰਕਾਰ ਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਇਸ ਸੜਕ ਦਾ ਨਿਰਮਾਣ ਕਾਰਜ ਬਿਨ੍ਹਾਂ ਹੋਰ ਦੇਰੀ ਤੁਰੰਤ ਸ਼ੁਰੂ ਕਰਵਾਇਆ ਜਾਵੇ । ਉਨ੍ਹਾਂ ਕਿਹਾ ਕਿ ਇਹ ਮਾਰਗ ਸਿਰਫ਼ ਇਕ ਸੜਕ ਨਹੀਂ, ਸਗੋਂ ਕਰੀਬ 12 ਪਿੰਡਾਂ ਦੇ ਲੋਕਾਂ ਲਈ ਸਕੂਲਾਂ, ਮੰਡੀ ਤੇ ਮੁੱਖ ਸੜਕੀ ਮਾਰਗ ਨਾਲ ਜੁੜਨ ਦਾ ਅਹਿਮ ਰਸਤਾ ਹੈ । ਇਸ ਲਈ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਸੜਕ ਦਾ ਕੰਮ ਜਲਦ ਮੁਕੰਮਲ ਕਰਕੇ ਰਾਹਤ ਦਿੱਤੀ ਜਾਵੇ ।
ਪਿਛਲੀ ਖ਼ਬਰ ਬਾਬਾ ਸਾਹਿਬ ਦੀ ਪ੍ਰਤਿਮਾ ਨਾਲ ਛੇੜਛਾੜ ਨਿੰਦਣਯੋਗ-ਦਰਸ਼ਨ ਕੁਮਾਰ ਅਗਲੀ ਖ਼ਬਰ ਗੰਦਗੀ ਦੇ ਢੇਰ ਨੂੰ ਲੈ ਕੇ ਏਅਰ ਫੋਰਸ ਵਲੋਂ ਨਗਰ ਨਿਗਮ ਪਠਾਨਕੋਟ ਨੂੰ ਭੇਜਿਆ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।