16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਹਸਤ ਸ਼ਿਲਪ ਕਾਲਜ ਨੇ ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਤੇ ਬਿਊਟੀਸ਼ੀਅਨ ਕਿੱਟਾਂ ਵੰਡੀਆਂ

ਬਟਾਲਾ, 15 ਸਤੰਬਰ (ਸਤਿੰਦਰ ਸਿੰਘ)-ਹਸਤ ਸ਼ਿਲਪ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵਲੋਂ 6 ਮਹੀਨਿਆਂ ਦੇ ਕੋਰਸ ਸਿਲਾਈ-ਕਟਾਈ ਸਕਿੱਲ ਐਂਡ ਹੇਅਰ ਕੇਅਰ ਦੇ ਪਾਸ ਵਿਦਿਆਰਥੀਆਂ ਨੂੰ ਸਰਟੀਫਿਕੇਟ, ਸਿਲਾਈ ਮਸ਼ੀਨਾਂ ਤੇ ਬਿਊਟੀਸ਼ਨ ਕਿੱਟਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੇਅਰ ਭੁਪਿੰਦਰ ਸਿੰਘ ਬਾਜਵਾ ਵਲੋਂ ਮੁੱਖ ਮਹਿਮਾਨ ਤੇ ਵਿਸ਼ੇਸ ਮਹਿਮਾਨ ਵਜੋਂ ਕੌਂਸਲਰ ਦਾਸ ਕਰਨ, ਰਮਨਦੀਪ ਸਿੰਘ ਡਰਾਇੰਗ ਮਾਸਟਰ, ਗੁਰਮੀਤ ਸਿੰਘ, ਧੀਰਜ ਕੁਮਾਰ, ਰਣਬੀਰ ਸਿੰਘ ਰਾਣਾ ਪਹੁੰਚੇ।

ਅਜੀਤ ਡੈਸਕ 16-09-2026
ਬਟਾਲਾ, 15 ਸਤੰਬਰ (ਸਤਿੰਦਰ ਸਿੰਘ)-ਹਸਤ ਸ਼ਿਲਪ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵਲੋਂ 6 ਮਹੀਨਿਆਂ ਦੇ ਕੋਰਸ ਸਿਲਾਈ-ਕਟਾਈ ਸਕਿੱਲ ਐਂਡ ਹੇਅਰ ਕੇਅਰ ਦੇ ਪਾਸ ਵਿਦਿਆਰਥੀਆਂ ਨੂੰ ਸਰਟੀਫਿਕੇਟ, ਸਿਲਾਈ ਮਸ਼ੀਨਾਂ ਤੇ ਬਿਊਟੀਸ਼ਨ ਕਿੱਟਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੇਅਰ ਭੁਪਿੰਦਰ ਸਿੰਘ ਬਾਜਵਾ ਵਲੋਂ ਮੁੱਖ ਮਹਿਮਾਨ ਤੇ ਵਿਸ਼ੇਸ ਮਹਿਮਾਨ ਵਜੋਂ ਕੌਂਸਲਰ ਦਾਸ ਕਰਨ, ਰਮਨਦੀਪ ਸਿੰਘ ਡਰਾਇੰਗ ਮਾਸਟਰ, ਗੁਰਮੀਤ ਸਿੰਘ, ਧੀਰਜ ਕੁਮਾਰ, ਰਣਬੀਰ ਸਿੰਘ ਰਾਣਾ ਪਹੁੰਚੇ। ਕਾਲਜ ਮੈੇਨੇਜਿੰਗ ਡਾਇਰੈਕਟਰ ਅਰੁਣ ਕੁਮਾਰ ਜੇਈ, ਡਾਇਰੈਕਟਰ ਪ੍ਰੋ. ਦਿਲਬਾਗ ਸਿੰਘ, ਸੈਕੇਟਰੀ ਸੁਖਵਿੰਦਰ ਸਿੰਘ ਧੁੱਪਸੜੀ ਤੇ ਪ੍ਰਿੰ. ਅਨੀਤਾ ਕਟੋਚ ਵਲੋਂ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ। ਬਾਅਦ ’ਚ ਆਏ ਹੋਏ ਮਹਿਮਾਨਾਂ ਵਲੋਂ 6 ਮਹੀਨਿਆਂ ਦੇ ਸਿਲਾਈ ਕਟਾਈ ਤੇ ਬਿਊਟੀਸ਼ਨ ਦਾ ਕੋਰਸ ਪੂਰਾ ਕਰਨ ਵਾਲੇ ਵਿਦਿਅਰਥੀਆਂ ਨੂੰ ਮਸ਼ੀਨਾਂ ਤੇ ਬਿਊਟੀ ਕਿੱਟਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਕਾਲਜ ਵਿਦਿਆਰਥੀਆਂ ਵਲੋਂ ਇਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ’ਚ ਕਾਲਜ ਮੈਨੇਜਿੰਗ ਕਮੇਟੀ ਵਲੋਂ ਮੁੱਖ ਮਹਿਮਾਨ ਤੇ ਬਾਕੀ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਵਿੰਦਰ ਕੌਰ, ਅਮਰਜੋਤੀ, ਮਹਿਕਪ੍ਰੀਤ ਕੌਰ, ਰਾਬੀਆ, ਨਵਜੀਤ ਕੌਰ, ਜੈਸਮੀਨ ਕੌਰ, ਗਿਫਟੀ, ਮਨਜੀਤ ਸਿੰਘ, ਝਿਰਮਲ ਸਿੰਘ ਆਦਿ ਹਾਜ਼ਰ ਸੀ।
ਪਿਛਲੀ ਖ਼ਬਰ ਜੋਬਨ ਰੰਧਾਵਾ ਨੇ ਖੇਡ ਟੂਰਨਾਮੈਂਟ ’ਚ ਕੀਤੀ ਸ਼ਿਰਕਤ, ਖਿਡਾਰੀਆਂ ਦੀ ਕੀਤੀ ਹੌਂਸਲਾ ਅਫ਼ਜ਼ਾਈ ਅਗਲੀ ਖ਼ਬਰ ਭਾਰੀ ਤੂਫਾਨ ਕਾਰਨ ਡਿੱਗੇ ਦਰੱਖਤ ਕਈ ਪਿੰਡਾਂ ’ਚ ਆਵਾਜਾਈ ਹੋਈ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।