16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਜੋਬਨ ਰੰਧਾਵਾ ਨੇ ਖੇਡ ਟੂਰਨਾਮੈਂਟ ’ਚ ਕੀਤੀ ਸ਼ਿਰਕਤ, ਖਿਡਾਰੀਆਂ ਦੀ ਕੀਤੀ ਹੌਂਸਲਾ ਅਫ਼ਜ਼ਾਈ

ਫ਼ਤਹਿਗੜ੍ਹ ਚੂੜੀਆਂ, 15 ਸਤੰਬਰ (ਐੱਮ. ਐੱਸ.

ਹਲਕਾ ਇੰਚਾਰਜ ਜੋਬਨ ਰੰਧਾਵਾ ਟੂਰਨਾਮੈਂਟ ਦੌਰਾਨ ਖਿਡਾਰੀਆਂ ਤੇ ਹੋਰ ਸ਼ਖ਼ਸੀਅਤਾਂ ਨਾਲ। ਤਸਵੀਰ : ਐੱਮ.ਐੱਸ. ਫੁੱਲ 16-09-2026
ਫ਼ਤਹਿਗੜ੍ਹ ਚੂੜੀਆਂ, 15 ਸਤੰਬਰ (ਐੱਮ.ਐੱਸ. ਫੁੱਲ)-ਫ਼ਤਹਿਗੜ੍ਹ ਚੂੜੀਆਂ ਦੇ ਹਲਕਾ ਇੰਚਾਰਜ ਤੇ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਕਮੇਟੀ ਗੁਰਦਾਸਪੁਰ, ਜੋਬਨ ਰੰਧਾਵਾ ਵਲੋਂ ਪਿੰਡ ਕਾਲਾ ਅਫਗਾਨਾ ਵਿਖੇ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’-4 ’ਚ ਸ਼ਿਰਕਤ ਕੀਤੀ ਤੇ ਖਿਡਾਰੀਆਂ ਨੂੰ ਮਿਲ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਜੋਬਨ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਸ਼ੀਜਨ-4 ਖੇਡਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਖੇਡਾਂ ਵਿਚ ਖਿਡਾਰੀਆਂ ਸਮੇਤ ਕੋਈ ਵੀ ਚਾਹਵਾਨ ਵਿਅਕਤੀ ਇਨ੍ਹਾਂ ਖੇਡਾਂ ’ਚ ਲੈ ਸਕਦਾ ਹਿੱਸਾ, ਕਿਊ.ਆਰ. ਕੋਡ ਤੇ ਪੋਰਟਲ ਰਾਹੀਂ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਚੌਥਾ ਸੀਜ਼ਨ 14 ਤੋਂ 70 ਸਾਲ ਤੋਂ ਵੱਧ ਉਮਰ ਦੇ ਲਗਭਗ 10 ਲੱਖ ਖਿਡਾਰੀਆਂ ਨੂੰ 39 ਖੇਡ ਮੁਕਾਬਲਿਆਂ ਤੇ 4 ਪੈਰਾ-ਖੇਡਾਂ ਖੇਡਣ ਲਈ ਖੇਡ ਮੈਦਾਨ ਵਿਚ ਉਤਾਰੇਗਾ। ਉਨ੍ਹਾਂ ਕਿਹਾ ਕਿ ਇਹ ਖੇਡਾਂ ਪੀੜ੍ਹੀਆਂ ਨੂੰ ਜੋੜਣਗੀਆਂ ਅਤੇ ਸੂਬੇ ਭਰ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਖੇਡ ਪ੍ਰਤਿਭਾ ਨੂੰ ਨਿਖਾਰਨਗੀਆਂ। ਇਹ ਖੇਡਾਂ 29 ਨਵੰਬਰ ਨੂੰ ਪਟਿਆਲਾ ਵਿਖੇ ਸਮਾਪਤ ਹੋਣਗੀਆਂ, ਜਿਨ੍ਹਾਂ ’ਚ ਜੇਤੂਆਂ ਲਈ 12.50 ਕਰੋੜ ਰੁਪਏ ਦੇ ਨਕਦ ਇਨਾਮ ਰੱਖੇ ਗਏ ਹਨ, ਜਿਸ ’ਚ ਪਹਿਲੀ ਵਾਰ ਵੈਟਰਨ ਖਿਡਾਰੀਆਂ ਲਈ ਵੀ ਨਕਦ ਇਨਾਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਕੁੱਲ 39 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਐਥਲੇਟਿਕਸ, ਪਾਵਰਲਿਫਟਿੰਗ, ਬੈਡਮਿੰਟਨ ਅਤੇ ਵ੍ਹੀਲਚੇਅਰ ਬਾਸਕਟਬਾਲ ਸਮੇਤ 4 ਪੈਰਾ-ਖੇਡਾਂ ਸ਼ਾਮਲ ਹਨ।
ਪਿਛਲੀ ਖ਼ਬਰ ਪਿੰਡ ਭੂਤਾਂ ਵਿਖੇ ਪਟਕੇ ਦੀ ਕੁਸ਼ਤੀ ਰਹੀ ਬਰਾਬਰ ਅਗਲੀ ਖ਼ਬਰ ਹਸਤ ਸ਼ਿਲਪ ਕਾਲਜ ਨੇ ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਤੇ ਬਿਊਟੀਸ਼ੀਅਨ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।