20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸੁਲਤਾਨਪੁਰ ਲੋਧੀ ਤੋਂ ਬਟਾਲਾ ਪਹੁੰਚੀ ਸ੍ਰੀ ਪਾਲਕੀ ਸਾਹਿਬ ਦਾ ਐਡਵੋਕੇਟ ਅਮਨਦੀਪ ਜੈਂਤੀਪੁਰ ਵਲੋਂ ਨਿੱਘਾ ਸਵਾਗਤ

ਬਟਾਲਾ, 19 ਸਤੰਬਰ (ਸਤਿੰਦਰ ਸਿੰਘ)-ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਪਵਿੱਤਰ ਵਿਆਹ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਤਹਿਤ ਇਤਿਹਾਸਕ ਤੇ ਪਵਿੱਤਰ ਧਰਤੀ ਬਟਾਲਾ ਵਿਖੇ ਸੁਲਤਾਨਪੁਰ ਲੋਧੀ ਤੋਂ ਪਹੁੰਚੀ ਸ੍ਰੀ ਪਾਲਕੀ ਸਾਹਿਬ ਦਾ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਸਿੰਘ ਜੈਂਤੀਪੁਰ ਵਲੋਂ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਵਲੋਂ ਸ੍ਰੀ ਪਾਲਕੀ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕਰ ਕੇ ਗੁਰੂ ਸਾਹਿਬ ਜੀ ਪ੍ਰਤੀ ਆਪਣੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ।

ਵਿਆਹ ਸਮਾਗਮ ’ਚ ਪਹੁੰਚੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦਾ ਸਨਮਾਨ ਕਰਦੇ ਐਡਵੋਕੇਟ ਅਮਨਦੀਪ ਜੈਂਤੀਪੁਰ ਤੇ ਹੋਰ। ਅਜੀਤ ਤਸਵੀਰ 20-09-2026
ਬਟਾਲਾ, 19 ਸਤੰਬਰ (ਸਤਿੰਦਰ ਸਿੰਘ)-ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਪਵਿੱਤਰ ਵਿਆਹ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਤਹਿਤ ਇਤਿਹਾਸਕ ਤੇ ਪਵਿੱਤਰ ਧਰਤੀ ਬਟਾਲਾ ਵਿਖੇ ਸੁਲਤਾਨਪੁਰ ਲੋਧੀ ਤੋਂ ਪਹੁੰਚੀ ਸ੍ਰੀ ਪਾਲਕੀ ਸਾਹਿਬ ਦਾ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਸਿੰਘ ਜੈਂਤੀਪੁਰ ਵਲੋਂ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਵਲੋਂ ਸ੍ਰੀ ਪਾਲਕੀ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕਰ ਕੇ ਗੁਰੂ ਸਾਹਿਬ ਜੀ ਪ੍ਰਤੀ ਆਪਣੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਲੋਕ ਸਭਾ ਮੈਂਬਰ ਸ: ਸੁਖਜਿੰਦਰ ਸਿੰਘ ਰੰਧਾਵਾ ਵੀ ਵਿਸ਼ੇਸ਼ ਤੌਰ ’ਤੇ ਬਟਾਲਾ ਪਹੁੰਚੇ ਅਤੇ ਸ੍ਰੀ ਪਾਲਕੀ ਸਾਹਿਬ ਦੇ ਦਰਸ਼ਨ ਕਰ ਕੇ ਗੁਰੂ ਚਰਨਾਂ ਵਿਚ ਨਤਮਸਤਕ ਹੋਏ। ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਵਿਖੇ ਪਹੁੰਚੀ ਸਮੂਹ ਸੰਗਤ ਦੇ ਚਰਨਾਂ ਵਿਚ ਸੀਸ ਝੁਕਾਉਂਦਿਆਂ ਸਰਬੱਤ ਦੇ ਭਲੇ, ਸੁੱਖ-ਸ਼ਾਂਤੀ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬਟਾਲਾ ਦੀ ਧਾਰਮਿਕ ਤੇ ਇਤਿਹਾਸਕ ਵਿਰਾਸਤ ਨਾਲ ਗਹਿਰਾ ਸੰਬੰਧ ਰੱਖਦਾ ਹੈ। ਇਹ ਪਵਿੱਤਰ ਦਿਹਾੜਾ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਵਲੋਂ ਦਰਸਾਏ ਸੱਚ, ਸੇਵਾ, ਨਿਮਰਤਾ ਤੇ ਮਨੁੱਖਤਾ ਦੀ ਭਲਾਈ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਇਸ ਮੌਕੇ ਕੌਂਸਲਰ ਵਿਜੇ ਕੁਮਾਰ ਬਿੱਲੂ ਸਾਬਕਾ ਡਿਪਟੀ ਮੇਅਰ, ਕੌਂਸਲਰ ਰਾਹੁਲ ਵਿਜ, ਪਵਨ ਪੰਮਾ ਸਾਬਕਾ ਚੇਅਰਮੈਨ, ਸੁਨੀਲ ਸਰੀਨ ਸਾਬਕਾ ਸੀਨੀਅਰ ਡਿਪਟੀ ਮੇਅਰ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਜਸਪਾਲ ਸਿੰਘ ਤੱਤਲਾ, ਸੈਕਟਰੀ ਹਰਬੀਰ ਸਿੰਘ ਮਸਾਣੀਆਂ, ਸਾਬਕਾ ਕੌਂਸਲਰ ਸੁਖਦੇਵ ਸਿੰਘ ਬਾਜਵਾ, ਸਾਬਕਾ ਕੌਂਸਲਰ ਜਰਮਨ ਬਾਜਵਾ, ਕੌਂਸਲਰ ਬਲਵਿੰਦਰ ਮਿੰਟਾ, ਕੌਂਸਲਰ ਰਾਕੇਸ਼ ਤੁੱਲੀ, ਰਾਜੇਸ਼ ਤੁੱਲੀ, ਕੌਂਸਲਰ ਭੁਪਿੰਦਰ ਸਿੰਘ ਸੋਨੂੰ ਵਾਹਲਾ, ਕੌਂਸਲਰ ਭੁਪਿੰਦਰ ਸਿੰਘ ਨਾਮਧਾਰੀ, ਕੌਂਸਲਰ ਸੁਧੀਰ ਚੰਦਾ, ਕੌਂਸਲਰ ਰਮੇਸ਼ ਬੂਰਾ, ਕੌਂਸਲਰ ਕਸਤੂਰੀ ਲਾਲ, ਕੌਂਸਲਰ ਸਟੀਫਨ ਖਤੀਬ, ਸੁਦੇਸ਼ ਕੁਮਾਰ ਬੌਬੀ, ਸਾਬਕਾ ਕੌਂਸਲਰ ਬੱਬੀ ਸੇਖੜੀ, ਯੂਥ ਪ੍ਰਧਾਨ ਹਲਕਾ ਬਟਾਲਾ ਐਡਵੋਕੇਟ ਚੰਦਰ ਚੰਦਾ, ਸਾਜਨ ਮਹਿਰਾ, ਕੌਂਸਲਰ ਵਿੱਕੀ ਕਸ਼ਯਪ, ਸਾਬਕਾ ਚੇਅਰਮੈਨ ਸੋਨੂੰ ਸ਼ੇਰਗਿੱਲ, ਚੇਅਰਮੈਨ ਪੰਜਾਬ ਸਪੋਰਟਸ ਸੈੱਲ ਸੰਨੀ ਬੱਬਰ, ਸੰਜੀਵ ਖੋਸਲਾ, ਰੂਬਲ ਸ਼ੇਰੇ ਪੰਜਾਬ, ਰਜੀਵ ਖੁੱਲਰ, ਜਸਬੀਰ ਨੀਟਾ, ਰਿੰਕੂ ਮੈਡੀਕਲ ਸਟੋਰ, ਕਰਨਬੀਰ, ਲਾਡੀ ਪ੍ਰਧਾਨ ਐਮਾ, ਸਿਵ ਸਾਨਨ, ਰਮਨਦੀਪ ਰੰਮੀ ਮੜੀਆਂਵਾਲ, ਸਰਪੰਚ ਮਨਜੀਤ ਸਿੰਘ , ਜੈ ਮਲੋਹਤਰਾ, ਡਾ. ਸਵਿੰਦਰ ਸਿੰਘ, ਪ੍ਰਭਜਿੰਦਰ ਸਿੰਘ ਬਾਜਵਾ, ਸਾਬਕਾ ਸਰਪੰਚ ਇੰਦਰਜੀਤ ਦੌਲਤਪੁਰ, ਬਲਾਕ ਸੰਮਤੀ ਮੈਂਬਰ ਗੁਰਦੇਵ ਸਿੰਘ ਅਟਵਾਲ, ਮਸਤਾਨ ਸਿੰਘ, ਬਲਵਿੰਦਰ ਸਿੰਘ ਬੱਲੀ, ਰਿੰਪਾ, ਸੁਖਦੇਵ ਸਿੰਘ ਕਲੇਰ ਖੁਰਦ, ਸਰਬਜੀਤ ਸਿੰਘ ਚੌਧਰਪੁਰ, ਰਣਜੋਧ ਸਿੰਘ ਚੌਧਰਪੁਰ, ਮੈਂਬਰ ਮਨਜੀਤ ਸਿੰਘ ਨੌਸ਼ਹਿਰਾ ਮੱਝਾ ਸਿੰਘ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਬਜੀਦਚੱਕ, ਹਰਬੰਸ ਸਿੰਘ ਫੌਜੀ, ਧਰਮਿੰਦਰ ਚੌਧਰੀ, ਸਾਹਿਬ ਸਿੰਘ, ਦਿਹਾਤੀ ਪ੍ਰਧਾਨ ਸਰਬਜੀਤ ਸਿੰਘ, ਗੁਰਵਿੰਦਰ ਸਿੰਘ, ਸਿਕੰਦਰ ਮਸੀਹ, ਸੁਖਦੇਵ ਰਾਜ ਪ੍ਰਧਾਨ, ਨਰੇਸ਼ ਪ੍ਰਧਾਨ ਖਜੂਰੀ ਗੇਟ, ਅਸ਼ਵਨੀ ਖਜੂਰੀ ਗੇਟ, ਸਾਬਕਾ ਚੇਅਰਮੈਨ ਕਸ਼ਮੀਰ ਸਿੰਘ ਵਡਾਲਾ ਗ੍ਰੰਥੀਆਂ, ਦਿਲਬਾਗ ਸਿੰਘ, ਸੋਨਾ ਮਸੀਹ, ਗੁਰਮੇਜ ਸਿੰਘ, ਸਾਬਕਾ ਸਰਪੰਚ ਜਾਰਜ ਮਸੀਹ, ਜੋਗਾ ਸਿੰਘ, ਦਿਲਬਾਗ ਸਿੰਘ ਠੀਕਰੀਵਾਲ, ਭੁਪਿੰਦਰ ਸਿੰਘ ਥਿੰਦ, ਸਾਬਕਾ ਸਰਪੰਚ ਪਰਮਜੀਤ ਸਿੰਘ ਧੰਨੇ, ਸਾਬਕਾ ਸਰਪੰਚ ਨਰਿੰਦਰ ਸਿੰਘ ਸੇਖਵਾਂ, ਕਰਨ ਸੇਖਵਾਂ, ਸਾਬਕਾ ਇੰਸਪੈਕਟਰ ਪਰਮਜੀਤ ਸਿੰਘ ਰਸੂਲਪੁਰ, ਸ਼ਾਲੂ ਸੰਧੂ, ਹਰਪ੍ਰੀਤ ਸਿੰਘ ਦੁਨੀਆਂ ਸੰਧੂ, ਬਲਜੀਤ ਸਿੰਘ ਥੇਹ, ਮਾਸਟਰ ਸੰਦੀਪ ਧਾਰੀਵਾਲ ਭੋਜਾ, ਬਖਸ਼ੀਸ਼ ਸਿੰਘ ਪਾਰੋਸਾਹ, ਕੁਲਦੀਪ ਸਿੰਘ ਗ੍ਰੰਥਗੜ, ਸਾਬਕਾ ਸਰਪੰਚ ਭੁਪਿੰਦਰ ਸਿੰਘ ਬਹਿਲੂਵਾਲ, ਸਵਿੰਦਰ ਸਿੰਘ, ਨਿਸ਼ਾਨ ਸਿੰਘ ਸੇਖਵਾਂ, ਸਵਿੰਦਰ ਸਿੰਘ ਦਾਨਿਆਂਵਾਲੀ, ਜਸਵਿੰਦਰ ਸਿੰਘ ਤਲਵੰਡੀ ਝੁੰਗਲਾਂ, ਰਾਜਵਿੰਦਰ ਸਿੰਘ, ਰਾਜ ਕੁਮਾਰ, ਫਤਿਹ ਮਸਾਣੀਆਂ, ਗੁਰਬਚਨ ਸਿੰਘ ਧੁੱਪਸੜੀ, ਸਾਬਕਾ ਚੇਅਰਮੈਨ ਗੁਰਵਿੰਦਰ ਸਿੰਘ ਬਿੱਟੂ ਮਲਕਪੁਰ, ਸਾਬਕਾ ਸਰਪੰਚ ਬਲਵਿੰਦਰ ਸਿੰਘ ਦਿਵਾਨੀਵਾਲ, ਗੋਰਾ ਪੁਰਾਣਾ ਪਿੰਡ, ਸਾਬਕਾ ਸਰਪੰਚ ਮੇਜਰ ਸਿੰਘ ਮੂਲਿਆਂਵਾਲ, ਭੁਪਿੰਦਰ ਸਿੰਘ, ਅਮਰਬੀਰ ਸਿੰਘ, ਅਮਰਪਾਲ ਸਿੰਘ ਅਤੇ ਸਵਿੰਦਰ ਸਿੰਘ ਦਾਲਮ ਸਮੇਤ ਹੋਰ ਸੀਨੀਅਰ ਕਾਂਗਰਸੀ ਆਗੂ ਤੇ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ ।
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵਲੋਂ ਰੋਸ ਮਾਰਚ ਅਗਲੀ ਖ਼ਬਰ ਨਸ਼ਾ ਮੁਕਤੀ ਯਾਤਰਾ ਦੌਰਾਨ ਲਾਲਪੁਰਾ ਸਮੇਤ ਸੀਨੀਅਰ ਭਾਜਪਾ ਆਗੂਆਂ ਨੇ ਸੱਤਾਧਾਰੀ ਧਿਰ ’ਤੇ ਸਾਧੇ ਨਿਸ਼ਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।