20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸੜਕ ਕਿਨਾਰੇ ਸੁੱਟੇ ਜਾ ਰਹੇ ਸ਼ਹਿਰ ਦੇ ਕੂੜੇ ਦੀ ਬਦਬੂ ਨੇ ਲੋਕਾਂ ਦੇ ਨੱਕ ’ਚ ਕੀਤਾ ਦਮ

ਗੁਰਦਾਸਪੁਰ, 19 ਸਤੰਬਰ (ਚੱਕਰਾਜਾ)-ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਨੇੜੇ ਪੈਂਦੇ ਰੇਲਵੇ ਫਾਟਕ ਤੋਂ ਲੈ ਕੇ ਗੁਰਦਾਸਪੁਰ ਤੋਂ ਦੀਨਾਨਗਰ ਮੁੱਖ ਮਾਰਗ ਤੱਕ ਪੈਂਦੀ ਸੜਕ ਦੇ ਟੋਟੇ ’ਚ ਸੜਕ ਕਿਨਾਰੇ ਪਿਛਲੇ ਲੰਮੇਂ ਸਮੇਂ ਤੋਂ ਸ਼ਹਿਰ ਦਾ ਸੁੱਟਿਆ ਜਾ ਰਿਹਾ ਜਿਥੇ ਸਰਕਾਰ ਵਲੋਂ ਚਲਾਈ ਜਾ ਰਹੀ ਸਫਾਈ ਮੁਹਿੰਮ ਦੀ ਫੂਕ ਕੱਢਦਾ ਨਜਰ ਆ ਰਿਹਾ ਹੈ, ਉਥੇ ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰਾਂ ਨਾਲ ਫੈਲੀ ਬਦਬੂ ਕਾਰਨ ਇਥੇ ਆਵਾਜਾਈ ਕਰਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਕਰਯੋਗ ਹੈ ਕਿ ਮਿਲਕ ਪਲਾਂਟ ਵਾਲੇ ਪਾਸਿਓ ਸ਼ਹਿਰ ਅੰਦਰ ਦਾਖਲ ਹੋਣ ਲਈ ਇਹ ਮੁੱਖ ਸੜਕ ਹੈ, ਜਿਥੋਂ ਰੋਜਾਨਾ ਆਪਣੇ ਕੰਮਾਂਕਾਰਾਂ ’ਤੇ ਜਾਣ ਵਾਲੇ ਲੋਕਾਂ, ਸਕੂਲੀ ਬੱਚਿਆਂ ਅਤੇ ਦਫਤਰੀ ਮੁਲਾਜਮਾਂ ਨੂੰ ਲੰਘਣਾ ਪੈਂਦਾ ਹੈ ਅਤੇ ਸੜਕ ਵਿਚ ਲੱਗ ਕੂੜਾ ਜਿਥੇ ਬਦਬੂ ਫੈਲਾ ਰਿਹਾ ਹੈ, ਉਥੇ ਸੜਕ ਦੀ ਕਾਫੀ ਜਗਾ ਕੂੜੇ ਨਾਲ ਮੱਲੀ ਜਾ ਚੁੱਕੀ ਹੈ।

ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਨੇੜੇ ਸੜਕ ’ਤੇ ਲੱਗੇ ਕੂੜੇ ਦੇ ਢੇਰ। ਤਸਵੀਰ: ਵਿਸ਼ਾਲ ਮੁੰਨਾ 20-09-2026
ਗੁਰਦਾਸਪੁਰ, 19 ਸਤੰਬਰ (ਚੱਕਰਾਜਾ)-ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਨੇੜੇ ਪੈਂਦੇ ਰੇਲਵੇ ਫਾਟਕ ਤੋਂ ਲੈ ਕੇ ਗੁਰਦਾਸਪੁਰ ਤੋਂ ਦੀਨਾਨਗਰ ਮੁੱਖ ਮਾਰਗ ਤੱਕ ਪੈਂਦੀ ਸੜਕ ਦੇ ਟੋਟੇ ’ਚ ਸੜਕ ਕਿਨਾਰੇ ਪਿਛਲੇ ਲੰਮੇਂ ਸਮੇਂ ਤੋਂ ਸ਼ਹਿਰ ਦਾ ਸੁੱਟਿਆ ਜਾ ਰਿਹਾ ਜਿਥੇ ਸਰਕਾਰ ਵਲੋਂ ਚਲਾਈ ਜਾ ਰਹੀ ਸਫਾਈ ਮੁਹਿੰਮ ਦੀ ਫੂਕ ਕੱਢਦਾ ਨਜਰ ਆ ਰਿਹਾ ਹੈ, ਉਥੇ ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰਾਂ ਨਾਲ ਫੈਲੀ ਬਦਬੂ ਕਾਰਨ ਇਥੇ ਆਵਾਜਾਈ ਕਰਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਕਰਯੋਗ ਹੈ ਕਿ ਮਿਲਕ ਪਲਾਂਟ ਵਾਲੇ ਪਾਸਿਓ ਸ਼ਹਿਰ ਅੰਦਰ ਦਾਖਲ ਹੋਣ ਲਈ ਇਹ ਮੁੱਖ ਸੜਕ ਹੈ, ਜਿਥੋਂ ਰੋਜਾਨਾ ਆਪਣੇ ਕੰਮਾਂਕਾਰਾਂ ’ਤੇ ਜਾਣ ਵਾਲੇ ਲੋਕਾਂ, ਸਕੂਲੀ ਬੱਚਿਆਂ ਅਤੇ ਦਫਤਰੀ ਮੁਲਾਜਮਾਂ ਨੂੰ ਲੰਘਣਾ ਪੈਂਦਾ ਹੈ ਅਤੇ ਸੜਕ ਵਿਚ ਲੱਗ ਕੂੜਾ ਜਿਥੇ ਬਦਬੂ ਫੈਲਾ ਰਿਹਾ ਹੈ, ਉਥੇ ਸੜਕ ਦੀ ਕਾਫੀ ਜਗਾ ਕੂੜੇ ਨਾਲ ਮੱਲੀ ਜਾ ਚੁੱਕੀ ਹੈ। ਇਹ ਵੀ ਦੱਸਣਯੋਗ ਹੈ ਕਿ ਇਸ ਸੜਕ ਦੇ ਨੇੜੇ ਪੈਂਦੇ ਬੀ.ਐਸ.ਐਨ.ਐਲ ਦਾ ਦਫਤਰ, ਖੇਤਰੀ ਖੋਜ ਕੇਂਦਰ ਅਤੇ ਥੋੜੀ ਦੂਰ ਪੈਂਦੀ ਫੌਜ ਦਾ ਕੁਆਰਟਰ ਜਿਥੋਂ ਤੱਕ ਇਸ ਕੂੜੇ ਦੀ ਬਦਬੂ ਫੈਲ ਰਹੀ ਹੈ। ਜਿਸ ਕਾਰਨ ਕਈ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ। ਇਥੋਂ ਤੱਕ ਕਿ ਨੇੜੇ ਪੈਂਦੇ ਵਿਭਾਗ ਵਲੋਂ ਵੀ ਕਈ ਵਾਰ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤਾ ਜਾ ਚੁੱਕੀ ਹੈ ਕਿ ਇਸ ਸੜਕ ਤੋਂ ਕੂੜਾ ਹਟਾਇਆ ਜਾਵੇ। ਪਰ ਸਥਿਤੀ ਜਿਉਂ ਦੀ ਤਿਉਂ ਹੀ ਬਣੀ ਹੋਣ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਨੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਤੁਰੰਤ ਇਸ ਮੁੱਖ ਸੜਕ ਤੋਂ ਕੂੜਾ ਹਟਾਇਆ ਜਾਵੇ।
ਪਿਛਲੀ ਖ਼ਬਰ ਪਠਾਨਕੋਟ ਤੋਂ ਅੰਮ੍ਰਿਤਸਰ ਡਬਲ ਟਰੈਕ ਬਣਾਉਣ ਤੇ ਲੰਬੇ ਰੂਟ ਦੀਆਂ ਗੱਡੀਆਂ ਚਲਾਉਣ ਦੀ ਮੰਗ ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ਯੁਵਕ ਮੇਲੇ ਦੀ ਤਿਆਰੀ ਲਈ ਵਿਸ਼ੇਸ਼ ਵਰਕਸ਼ਾਪਾਂ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।