25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਡੇਂਗੂ ਤੇ ਚਿਕਨਗੁਨੀਆ ਤੋਂ ਬਚਾਅ ਲਈ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਪਠਾਨਕੋਟ, 24 ਸਤੰਬਰ (ਸੰਧੂ)-ਡੇਂਗੂ ਦੇ ਵੱਧ ਰਹੇ ਖ਼ਤਰੇ ਨੂੰ ਦੇਖਦਿਆਂ ਲਾਇਨਜ਼ ਕਲੱਬ ਪਠਾਨਕੋਟ ਵਲੋਂ ਜੀ. ਐਨ.

ਅਜੀਤ ਡੈਸਕ 25-09-2026
ਪਠਾਨਕੋਟ, 24 ਸਤੰਬਰ (ਸੰਧੂ)-ਡੇਂਗੂ ਦੇ ਵੱਧ ਰਹੇ ਖ਼ਤਰੇ ਨੂੰ ਦੇਖਦਿਆਂ ਲਾਇਨਜ਼ ਕਲੱਬ ਪਠਾਨਕੋਟ ਵਲੋਂ ਜੀ.ਐਨ.ਡੀ.ਯੂ. ਕਾਲਜ ਲਮੀਨੀ ਵਿਖੇ ਵਿਦਿਆਰਥੀਆਂ ਨੂੰ ਡੇਂਗੂ ਅਤੇ ਚਿਕਨਗੁਨੀਆ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ । ਪ੍ਰੋਗਰਾਮ ਦੀ ਪ੍ਰਧਾਨਗੀ ਲਾਇਨਜ਼ ਕਲੱਬ ਪਠਾਨਕੋਟ ਦੇ ਪ੍ਰਧਾਨ ਡਾ: ਤਰਸੇਮ ਸਿੰਘ ਨੇ ਕੀਤੀ, ਜਦਕਿ ਮੈਡੀਸਨ ਮਾਹਿਰ ਡਾ: ਐਮ.ਐਲ. ਅੱਤਰੀ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ । ਡਾ: ਅੱਤਰੀ ਨੇ ਵਿਦਿਆਰਥੀਆਂ ਨੂੰ ਡੇਂਗੂ ਤੇ ਚਿਕਨਗੁਨੀਆ ਤੋਂ ਬਚਾਅ ਦੇ ਉਪਾਅ ਦੱਸਦਿਆਂ ਕਿਹਾ ਕਿ ਘਰਾਂ ਅਤੇ ਆਲੇ-ਦੁਆਲੇ ਸਫ਼ਾਈ ਰੱਖਣ ਦੇ ਨਾਲ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ । ਉਨ੍ਹਾਂ ਦੱਸਿਆ ਕਿ ਡੇਂਗੂ ਫੈਲਾਉਣ ਵਾਲਾ ਏਡੀਜ਼ ਮੱਛਰ ਸਾਫ਼ ਪਾਣੀ ਵਿਚ ਵੀ ਪੈਦਾ ਹੋ ਸਕਦਾ ਹੈ । ਉਨ੍ਹਾਂ ਗਮਲਿਆਂ, ਕੂਲਰਾਂ, ਪਾਣੀ ਦੀਆਂ ਟੈਂਕੀਆਂ ਅਤੇ ਪੁਰਾਣੇ ਬਰਤਨਾਂ ਆਦਿ ਵਿਚ ਪਾਣੀ ਜਮ੍ਹਾਂ ਨਾ ਹੋਣ ਦੇਣ ਦੀ ਅਪੀਲ ਕੀਤੀ । ਡਾ: ਤਰਸੇਮ ਸਿੰਘ ਨੇ ਵਿਦਿਆਰਥੀਆਂ ਨੂੰ ਖੁਦ ਜਾਗਰੂਕ ਹੋਣ ਦੇ ਨਾਲ ਆਪਣੇ ਪਰਿਵਾਰ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਡੇਂਗੂ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਕਾਲਜ ਵਲੋਂ ਡਾ: ਐਮ.ਐਲ. ਅੱਤਰੀ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਕੁਲਵੰਤ ਸਿੰਘ ਰੰਧਾਵਾ, ਲਾਇਨਜ਼ ਕਲੱਬ ਦੇ ਸਕੱਤਰ ਅਵਤਾਰ ਅਬਰੋਲ , ਸੁਰਿੰਦਰ ਮਹਾਜਨ, ਅਮਿਤ ਕੁਮਾਰ ਸਮੇਤ ਕਲੱਬ ਦੇ ਮੈਂਬਰ ਅਤੇ ਕਾਲਜ ਸਟਾਫ਼ ਹਾਜ਼ਰ ਸੀ ।
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਾਹਪੁਰ ਕੰਢੀ ਵਿਖੇ ਕਰਵਾਇਆ ਡਰੋਨ ਸ਼ੋਅ ਅਗਲੀ ਖ਼ਬਰ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਵਿਚ ਫਰੈਸ਼ਰਜ਼ ਪਾਰਟੀ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।