25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਾਹਪੁਰ ਕੰਢੀ ਵਿਖੇ ਕਰਵਾਇਆ ਡਰੋਨ ਸ਼ੋਅ

ਸ਼ਾਹਪੁਰ ਕੰਢੀ, 24 ਸਤੰਬਰ (ਰਣਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲ ਭਰ ਵੱਖ-ਵੱਖ ਧਾਰਮਿਕ ਤੇ ਸੱਭਿਆਚਾਰਕ ਸਮਾਗਮ ਕਰਵਾਏ ਜਾ ਰਹੇ ਹਨ । ਜਿਸ ਤਹਿਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ, ਸੰਦੇਸ਼ ਤੇ ਸਿੱਖਿਆਵਾਂ ਨੂੰ ਦਰਸਾਉਂਦੇ ਵਿਸ਼ੇਸ਼ ਡਰੋਨ ਸ਼ੋਅ ਸ਼ਾਹਪੁਰ ਕੰਢੀ ਟਾਊਨਸ਼ਿਪ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ ਜਿਸ ’ਚ ਹਲਕਾ ਇੰਚਾਰਜ ਸੁਜਾਨਪੁਰ,ਰਾਜਪੂਤ, ਕਲਿਆਣ ਬੋਰਡ ਪੰਜਾਬ ਦੇ ਚੇਅਰਮੈਨ ਸਵਰਨ ਸਿੰਘ ਸਲਾਰੀਆ, ਐਸ.

ਅਜੀਤ ਡੈਸਕ 25-09-2026
ਸ਼ਾਹਪੁਰ ਕੰਢੀ, 24 ਸਤੰਬਰ (ਰਣਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲ ਭਰ ਵੱਖ-ਵੱਖ ਧਾਰਮਿਕ ਤੇ ਸੱਭਿਆਚਾਰਕ ਸਮਾਗਮ ਕਰਵਾਏ ਜਾ ਰਹੇ ਹਨ । ਜਿਸ ਤਹਿਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ, ਸੰਦੇਸ਼ ਤੇ ਸਿੱਖਿਆਵਾਂ ਨੂੰ ਦਰਸਾਉਂਦੇ ਵਿਸ਼ੇਸ਼ ਡਰੋਨ ਸ਼ੋਅ ਸ਼ਾਹਪੁਰ ਕੰਢੀ ਟਾਊਨਸ਼ਿਪ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ ਜਿਸ ’ਚ ਹਲਕਾ ਇੰਚਾਰਜ ਸੁਜਾਨਪੁਰ,ਰਾਜਪੂਤ, ਕਲਿਆਣ ਬੋਰਡ ਪੰਜਾਬ ਦੇ ਚੇਅਰਮੈਨ ਸਵਰਨ ਸਿੰਘ ਸਲਾਰੀਆ, ਐਸ.ਡੀ.ਐਮ. ਸ਼ੰਕਰ ਸ਼ਰਮਾ, ਸ੍ਰੀ 108 ਸਵਾਮੀ ਗੁਰਦੀਪ ਗਿਰੀ ਜੀ ਪਹੁੰਚੇ ਤੇ ਸਵਾਮੀ ਜੀ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ । ਸਮਾਗਮ ’ਚ ਲਗਭਗ 500 ਡਰੋਨਾਂ ਰਾਹੀਂ ਗੁਰੂ ਜੀ ਦੇ ਜੀਵਨ ਨਾਲ ਸਬੰਧਿਤ ਦ੍ਰਿਸ਼ ਪੇਸ਼ ਕੀਤੇ ਗਏ । ਜਿਸ ਵਿਚ ਗੁਰੂ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਵਲੋਂ ਦਰਸਾਏ ਆਪਸੀ ਪਿਆਰ ਦੇ ਮਾਰਗ, ਸਮਾਨਤਾ ਤੇ ਪ੍ਰਭੂ ਭਗਤੀ ਦਾ ਸੰਦੇਸ਼ ਦਿੱਤਾ ਗਿਆ । ਪ੍ਰੋਗਰਾਮ ਨਿਰੋਲ ਧਾਰਮਿਕ ਬਣਾਇਆ ਗਿਆ ਸੀ । ਸੰਗਤਾਂ ਜੋੜੇ ਉਤਾਰ ਕੇ ਪੰਡਾਲ ਵਿਚ ਹਾਜ਼ਰ ਹੋ ਰਹੀਆਂ ਸਨ । ਜੋੜਿਆਂ ਦੀ ਸੇਵਾ ਯੁਵਾ ਵਿਕਾਸ ਮੰਚ ਦੇ ਪ੍ਰਧਾਨ ਦਿਨੇਸ਼ ਸ਼ਰਮਾ ਦੀ ਟੀਮ ਵਲੋਂ ਨਿਭਾਈ । ਇਸ ਮੌਕੇ ਸਵਾਮੀ ਨਿਤਿਆ ਨੰਦ, ਸਵਾਮੀ ਹਰੀ ਨਰਾਇਣ, ਸੂਫੀ ਸੰਤ ਬਾਬਾ ਸਾਹਿਬ ਸਿੰਘ, ਦੀਪਕ ਪੁਰ ਬ੍ਰਹਮਚਾਰੀ, ਸਵਾਮੀ ਸ਼ਿਵ ਆਤਮਾ, ਧਾਰ ਬਲਾਕ ਇੰਚਾਰਜ ਬਲਵਿੰਦਰ ਸਿੰਘ ਬਿੱਲੂ, ਬਲਾਕ ਪ੍ਰਧਾਨ ਵਿੱਕੀ ਗੁਲੇਰੀਆ, ਆਪ੍ਰੇਸ਼ਨ ਇੰਚਾਰਜ ਬਖਸ਼ੀਸ਼ ਸਿੰਘ, ਠੇਕੇਦਾਰ ਅਮਰਜੀਤ ਸਿੰਘ, ਸੁਜਾਨਪੁਰ ਨਗਰ ਕੌਂਸਲ ਦੀ ਚੇਅਰਪਰਸਨ ਰੀਤੂ ਮਿਨਹਾਸ, ਟਰਾਂਸਪੋਰਟ ਇੰਚਾਰਜ ਪ੍ਰੇਮ ਕੁਮਾਰ ਸੋਹਲ, ਜਸਵੀਰ, ਐਸ.ਸੀ. ਵਿੰਗ ਦੇ ਮਿਲਖੀ ਰਾਮ, ਸਨਾਤਨ ਵਿੰਗ ਦੇ ਵਿਕਰਮ ਸ਼ਰਮਾ, ਐਸ.ਸੀ. ਵਿੰਗ ਦੇ ਪ੍ਰਧਾਨ ਰੌਸ਼ਨ ਲਾਲ ਭਗਤ, ਸੋਹਨ ਲਾਲ, ਸਰਪੰਚ ਦੇਵੀ ਦਿਆਲ, ਕੌਂਸਲਰ ਨੀਲਮ ਅਤੇ ਪ੍ਰੀਤਮ ਲਾਲ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸ਼ਿਕਾਇਤਕਰਤਾ ਆਪਣੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਵਾਉਣ ਲਈ ਇੱਧਰ-ਉੱਧਰ ਹੋ ਰਹੇ ਖੱਜਲ ਖੁਆਰ ਅਗਲੀ ਖ਼ਬਰ ਡੇਂਗੂ ਤੇ ਚਿਕਨਗੁਨੀਆ ਤੋਂ ਬਚਾਅ ਲਈ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।