ਗਊਸ਼ਾਲਾ ’ਚ ਤੂਫਾਨ ਨਾਲ ਤਾਰ ਟੁੱਟ ਕੇ ਸ਼ੈਡ ’ਤੇ ਡਿੱਗੀ * ਕਰੰਟ ਲੱਗਣ ਨਾਲ 5 ਗਾਵਾਂ ਤੇ 4 ਵੱਛਿਆਂ ਦੀ ਮੌਤ
ਗੁਰਦਾਸਪੁਰ, 12 ਅਕਤੂਬਰ (ਚੱਕਰਾਜਾ)-ਗੁਰਦਾਸਪੁਰ-ਬਟਾਲਾ ਰੋਡ ’ਤੇ ਸਥਿਤ ਧਰਤੀ ਨਾਥ ਗਊਸ਼ਾਲਾ ਵਿਖੇ ਕਰੰਟ ਲੱਗਣ ਨਾਲ ਪੰਜ ਗਾਵਾਂ ਅਤੇ ਚਾਰ ਵੱਛਿਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ । ਜਾਣਕਾਰੀ ਅਨੁਸਾਰ ਦੇਰ ਰਾਤ ਆਏ ਤੂਫਾਨ ਕਾਰਨ ਗਊਸ਼ਾਲਾ ਦੇ ਉੱਪਰੋਂ ਗੁਜ਼ਰਦੀ ਤਾਰ ਟੁੱਟ ਕੇ ਸ਼ੈਡ ’ਤੇ ਆ ਡਿੱਗੀ ਜਿਸ ਕਾਰਨ ਪੂਰੀ ਗਊਸ਼ਾਲਾ ’ਚ ਕਰੰਟ ਆ ਗਿਆ ਅਤੇ ਸ਼ੈਡ ਹੇਠਾਂ ਬੱਝੀਆਂ ਗਾਵਾਂ ਅਤੇ ਵੱਛਿਆਂ ਦੀ ਤੜਫ-ਤੜਫ ਕੇ ਮੌਤ ਹੋ ਗਈ ।
ਅਜੀਤ ਡੈਸਕ
13-10-2026