13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੁਮੈਨ ਗੁਰਦਾਸਪੁਰ ਨੇ ਯੂਥ ਫੈਸਟੀਵਲ 2026 ਵਿਚ ਓਵਰਆਲ ਦੂਜੀ ਰਨਰਅੱਪ ਟਰਾਫ਼ੀ ’ਤੇ ਕੀਤਾ ਕਬਜ਼ਾ

ਗੁਰਦਾਸਪੁਰ, 12 ਅਕਤੂਬਰ (ਪੰਕਜ ਸ਼ਰਮਾ)-ਪੰਡਿਤ ਮੋਹਨ ਲਾਲ ਐਸ. ਡੀ.

ਰਨਰਅੱਪ ਟਰਾਫੀ ਪ੍ਰਾਪਤ ਕਰਦੀਆਂ ਹੋਈਆਂ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੁਮੈਨ ਗੁਰਦਾਸਪੁਰ ਦੀਆਂ ਅਧਿਆਪਕਾਵਾਂ। ਅਜੀਤ ਤਸਵੀਰ 13-10-2026
ਗੁਰਦਾਸਪੁਰ, 12 ਅਕਤੂਬਰ (ਪੰਕਜ ਸ਼ਰਮਾ)-ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੁਮੈਨ ਗੁਰਦਾਸਪੁਰ ਦੀਆਂ ਵਿਦਿਆਰਥਣਾਂ ਨੇ ਕਾਲਜ ਪ੍ਰਿੰਸੀਪਲ ਡਾ: ਨੀਰੂ ਸ਼ਰਮਾ ਦੇ ਮਾਰਗ ਦਰਸ਼ਨ ਤੇ ਡੀਨ ਈ.ਸੀ.ਏ. ਪੁਨੀਤਾ ਸਹਿਗਲ ਤੇ ਹਰਸ਼ਾ ਸ਼ਰਮਾ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕਰਵਾਏ ਜ਼ੋਨਲ ਯੂਥ ਫੈਸਟੀਵਲ ’ਚ ਆਪਣੀ ਪ੍ਰਤਿਭਾ, ਰਚਨਾਤਮਿਕਤਾ ਤੇ ਸ਼ਾਨਦਾਰ ਪ੍ਰਦਰਸ਼ਨ ਦਾ ਲੋਹਾ ਮਨਵਾਉਂਦਿਆਂ ਓਵਰਆਲ ਦੂਜੀ ਰਨਰਅੱਪ ਟਰਾਫ਼ੀ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ । ਇਸ ਫੈਸਟੀਵਲ ਵਿਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਕਈ ਸੱਭਿਆਚਾਰਕ ਤੇ ਰਚਨਾਤਮਿਕ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ । ਸਾਡੇ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਇਨਾਮ ਆਪਣੇ ਨਾਂਅ ਕੀਤੇ । ਪਹਿਲਾ ਸਥਾਨ ਹਾਸਲ ਕਰਨ ਵਾਲੇ ਮੁਕਾਬਲੇ ਗਿੱਧਾ, ਕਾਰਟੂਨਿੰਗ, ਰੰਗੋਲੀ, ਮਹਿੰਦੀ, ਛਿੱਕੂ ਬਣਾਉਣਾ ਅਤੇ ਕੋਰੀਓਗ੍ਰਾਫੀ । ਦੂਜਾ ਸਥਾਨ ਹਾਸਲ ਕਰਨ ਵਾਲੇ ਮੁਕਾਬਲੇ ਗਰੁੱਪ ਸ਼ਬਦ, ਮੁਹਾਵਰੇਦਾਰ ਵਾਰਤਾਲਾਪ, ਫੁਲਕਾਰੀ, ਪੱਖੀ ਬਣਾਉਣਾ, ਪੀੜ੍ਹੀ ਬਣਾਉਣਾ, ਵੈਸਟਰਨ ਗਰੁੱਪ ਸੌਂਗ, ਕੋਲਾਜ ਮੇਕਿੰਗ, ਫੋਟੋਗ੍ਰਾਫੀ, ਪੇਂਟਿੰਗ, ਗੀਤ/ਗ਼ਜ਼ਲ ਅਤੇ ਕਵੀਸ਼ਰੀ । ਤੀਜਾ ਸਥਾਨ ਹਾਸਲ ਕਰਨ ਵਾਲੇ ਮੁਕਾਬਲੇ ਪੋਸਟਰ ਮੇਕਿੰਗ, ਕਬਾਇਲੀ ਨਾਚ (ਟਰਾਈਬਲ ਡਾਂਸ), ਕੌਸਟਿਊਮ ਪਰੇਡ ਅਤੇ ਗਰੁੱਪ ਸੌਂਗ ਇਸ ਤੋਂ ਇਲਾਵਾ ਨੁੱਕੜ ਨਾਟਕ ਅਤੇ ਟੋਕਰੀ ਬਣਾਉਣ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਵਿਦਿਆਰਥਣਾਂ ਨੇ ਇੰਟਰ-ਜ਼ੋਨਲ ਮੁਕਾਬਲਿਆਂ ਵਿਚ ਸਿੱਧਾ ਪ੍ਰਵੇਸ਼ ਵੀ ਹਾਸਲ ਕੀਤਾ । ਕਾਲਜ ਦੀ ਇਸ ਸ਼ਾਨਦਾਰ ਪ੍ਰਾਪਤੀ ਵਿਚ ਵਿਦਿਆਰਥਣਾਂ ਦੀ ਮਿਹਨਤ, ਪ੍ਰਤਿਭਾ, ਅਨੁਸ਼ਾਸਨ, ਟੀਮ ਭਾਵਨਾ ਅਤੇ ਅਧਿਆਪਕਾਂ ਦੇ ਸੁਚੱਜੇ ਮਾਰਗਦਰਸ਼ਨ ਦਾ ਅਹਿਮ ਯੋਗਦਾਨ ਰਿਹਾ । ਓਵਰਆਲ ਦੂਜੀ ਰਨਰਅੱਪ ਟਰਾਫ਼ੀ ਪ੍ਰਾਪਤ ਕਰਨਾ ਕਾਲਜ ਲਈ ਬੇਹੱਦ ਮਾਣ ਅਤੇ ਖੁਸ਼ੀ ਦਾ ਵਿਸ਼ਾ ਹੈ । ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਦੀ ਪ੍ਰਿੰਸੀਪਲ ਡਾ: ਨੀਰੂ ਸ਼ਰਮਾ ਨੇ ਕਿਹਾ ਕਿ ਇਸ ਸਫ਼ਲਤਾ ਦਾ ਸਿਹਰਾ ਕਾਲਜ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਮੈਡਮ ਵੈਸ਼ਾਲੀ ਸ਼ਰਮਾ ਅਤੇ ਕਾਲਜ ਦੇ ਜਨਰਲ ਸਕੱਤਰ ਪੀ.ਕੇ. ਬਜਾਜ ਨੂੰ ਜਾਂਦਾ ਹੈ, ਜਿਨ੍ਹਾਂ ਦੀਆਂ ਸ਼ੁੱਭਕਾਮਨਾਵਾਂ ਅਤੇ ਅਗਵਾਈ ਸਦਕਾ ਕਾਲਜ ਇਸ ਮੁਕਾਮ ਤੱਕ ਪਹੁੰਚਿਆ ਹੈ । ਪ੍ਰਿੰਸੀਪਲ ਨੇ ਸਾਰੇ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਰਗਦਰਸ਼ਕ ਅਧਿਆਪਕਾਂ ਡਾ: ਸੁਖਵਿੰਦਰ ਕੌਰ, ਡਾ: ਰਵਨੀਤ ਕੌਰ, ਡਾ: ਰੁਪਿੰਦਰ ਕੌਰ, ਡਾ: ਦਿਨੇਸ਼ ਸ਼ਰਮਾ, ਸਵਿਤਾ ਨੰਦਾ, ਜਗਰੂਪ ਕੌਰ ਅਤੇ ਦੀਕਸ਼ਾ ਦੀ ਹੌਸਲਾ ਅਫ਼ਜਾਈ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ।
ਪਿਛਲੀ ਖ਼ਬਰ ਡਾ. ਦੌਲਤ ਰਾਮ ਭੱਲਾ ਸਕੂਲ ’ਚ ‘ਸਿੱਖਿਆ ਪ੍ਰਤੀ ਮਾਪਿਆਂ ਨੂੰ ਜਾਗਰੂਕ ਕਰਨਾ’ ਵਿਸ਼ੇ ’ਤੇ ਵਰਕਸ਼ਾਪ ਲਗਾਈ ਅਗਲੀ ਖ਼ਬਰ ਗਊਸ਼ਾਲਾ ’ਚ ਤੂਫਾਨ ਨਾਲ ਤਾਰ ਟੁੱਟ ਕੇ ਸ਼ੈਡ ’ਤੇ ਡਿੱਗੀ * ਕਰੰਟ ਲੱਗਣ ਨਾਲ 5 ਗਾਵਾਂ ਤੇ 4 ਵੱਛਿਆਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।