ਮਾਤਾ ਸਵਰਨ ਕੌਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ
ਊਧਨਵਾਲ, 17 ਅਕਤੂਬਰ (ਪਰਗਟ ਸਿੰਘ)-ਪਿੰਡ ਹਰਪੁਰਾ ਤੋਂ ਸਾਬਕਾ ਸਰਪੰਚ ਹਰਪਾਲ ਸਿੰਘ ਖੈਹਿਰਾ, ਚਰਨ ਸਿੰਘ ਖਹਿਰਾ ਤੇ ਗੁਰਮੇਜ਼ ਸਿੰਘ ਖਹਿਰਾ ਹਰਗੁਰ ਫਾਈਨਾਂਸ ਕੰਪਨੀ ਦੇ ਮਾਲਕ ਦੀ ਮਾਤਾ ਸਵਰਨ ਕੌਰ ਨਮਿਤ ਪਰਿਵਾਰ ਵਲੋਂ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗ੍ਰਹਿ ਵਿਖੇ ਪਾਉਣ ਉਪਰੰਤ ਗੁਰਦੁਆਰਾ ਬਾਬਾ ਭੂਰੇ ਵਾਲਾ ਪਿੰਡ ਕੋਹਾਲੀ ਵਿਖੇ ਗੁਰੂ ਘਰ ਦੇ ਕੀਰਤਨੀਏ ਭਾਈ ਹਰਮੀਤ ਸਿੰਘ ਦੇ ਰਾਗੀ ਜਥੇ ਨੇ ਵੈਰਾਗਮਈ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਦਮਦਮੀ ਟਕਸਾਲ ਤੋਂ ਭਾਈ ਹਰਚੰਦ ਸਿੰਘ ਆਪਣੇ ਸਾਥੀ ਸਿੰਘਾਂ ਨਾਲ ਪਹੁੰਚੇ ਤੇ ਕਥਾ ਵਿਚਾਰਾਂ ਦੀ ਸਾਂਝ ਪਾਈ।
ਊਧਨਵਾਲ, 17 ਅਕਤੂਬਰ (ਪਰਗਟ ਸਿੰਘ)-ਪਿੰਡ ਹਰਪੁਰਾ ਤੋਂ ਸਾਬਕਾ ਸਰਪੰਚ ਹਰਪਾਲ ਸਿੰਘ ਖੈਹਿਰਾ, ਚਰਨ ਸਿੰਘ ਖਹਿਰਾ ਤੇ ਗੁਰਮੇਜ਼ ਸਿੰਘ ਖਹਿਰਾ ਹਰਗੁਰ ਫਾਈਨਾਂਸ ਕੰਪਨੀ ਦੇ ਮਾਲਕ ਦੀ ਮਾਤਾ ਸਵਰਨ ਕੌਰ ਨਮਿਤ ਪਰਿਵਾਰ ਵਲੋਂ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗ੍ਰਹਿ ਵਿਖੇ ਪਾਉਣ ਉਪਰੰਤ ਗੁਰਦੁਆਰਾ ਬਾਬਾ ਭੂਰੇ ਵਾਲਾ ਪਿੰਡ ਕੋਹਾਲੀ ਵਿਖੇ ਗੁਰੂ ਘਰ ਦੇ ਕੀਰਤਨੀਏ ਭਾਈ ਹਰਮੀਤ ਸਿੰਘ ਦੇ ਰਾਗੀ ਜਥੇ ਨੇ ਵੈਰਾਗਮਈ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਦਮਦਮੀ ਟਕਸਾਲ ਤੋਂ ਭਾਈ ਹਰਚੰਦ ਸਿੰਘ ਆਪਣੇ ਸਾਥੀ ਸਿੰਘਾਂ ਨਾਲ ਪਹੁੰਚੇ ਤੇ ਕਥਾ ਵਿਚਾਰਾਂ ਦੀ ਸਾਂਝ ਪਾਈ। ਇਨ੍ਹਾਂ ਤੋਂ ਇਲਾਵਾ ਰਾਜਨੀਤਕ ਪਾਰਟੀਆਂ ਤੋਂ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਕਾਂਗਰਸ ਪਾਰਟੀ ਤੋਂ ਹਲਕਾ ਇੰਚਾਰਜ ਪ੍ਰਧਾਨ ਐਸ. ਸੀ. ਵਿੰਗ ਪੰਜਾਬ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦਰਸ਼ਨ ਸਿੰਘ ਰੰਧਾਵਾ, ਐਸ. ਜੀ. ਪੀ. ਸੀ. ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਸਾਹਿਬ ਸਿੰਘ ਮੰਡ ਬਲਾਕ ਪ੍ਰਧਾਨ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸਾਹਿਬ ਸਿੰਘ ਮੰਡ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਭੇਜੇ ਸ਼ੋਕ ਸੰਦੇਸ਼ ਨੂੰ ਪੜ੍ਹ ਕੇ ਸੁਣਾਇਆ। ਇਨ੍ਹਾਂ ਤੋਂ ਇਲਾਵਾ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ, ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ, ਪਰਮਜੀਤ ਸਿੰਘ ਟੀਟਾ, ਬਚਿੱਤਰ ਸਿੰਘ ਜਾਲੀਆਂ, ਗੁਰਸ਼ੇਰ ਸਿੰਘ, ਅਜਮੇਰ ਸਿੰਘ ਘੱਸ, ਗੁਰਨਾਮ ਸਿੰਘ ਮੰਡ, ਰਣਜੀਤ ਸਿੰਘ ਰਾਣਾ, ਦਲਜੀਤ ਸਿੰਘ ਬਹਾਦਰ ਹੁਸੈਨ, ਗੁਰਨਾਮ ਸਿੰਘ ਸੰਦਲਪੁਰ, ਪੀ. ਏ. ਰਾਜਦੇਵ ਸਿੰਘ, ਸੁਖਬੀਰ ਸਿੰਘ ਲਵਲੀ, ਮੇਜ਼ਰ ਸਿੰਘ ਬਸਰਾ, ਗੁਰਮੇਜ ਸਿੰਘ ਨੰਬਰਦਾਰ, ਇਲਾਕੇ ਦੇ ਸਰਪੰਚਾਂ, ਪੰਚਾਂ ਅਤੇ ਰਾਜਨੀਤਕ ਲੋਕਾਂ ਨੇ ਵੀ ਹਾਜ਼ਰੀ ਭਰੀ।ਡਮਾਸਟਰ ਸੂਬਾ ਸਿੰਘ ਖਹਿਰਾ ਨੇ ਪਰਿਵਾਰ ਵਲੋਂ ਧੰਨਵਾਦ ਕੀਤਾ।