18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਹੁਨਰ ਪੰਜਾਬ ਪੋਰਟਲ ਸੰਬੰਧੀ ਸੈਮੀਨਾਰ

ਕਾਦੀਆਂ, 17 ਅਕਤੂਬਰ (ਕੁਲਵਿੰਦਰ ਸਿੰਘ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਸੈਮੀਨਾਰ ਹਾਲ ’ਚ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ ਸ਼ੁਰੂ ਕੀਤੇ ਗਏ ਹੁਨਰ ਪੰਜਾਬ ਪੋਰਟਲ ਸਬੰਧੀ ਵਿਸ਼ੇਸ਼ ਸੈਮੀਨਾਰ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ’ਚ ਟਰੇਨਿੰਗ ਐਂਡ ਪਲੇਸਮੈਂਟ ਅਫ਼ਸਰ ਪ੍ਰੋ.

ਅਜੀਤ ਡੈਸਕ 18-10-2026
ਕਾਦੀਆਂ, 17 ਅਕਤੂਬਰ (ਕੁਲਵਿੰਦਰ ਸਿੰਘ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਸੈਮੀਨਾਰ ਹਾਲ ’ਚ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ ਸ਼ੁਰੂ ਕੀਤੇ ਗਏ ਹੁਨਰ ਪੰਜਾਬ ਪੋਰਟਲ ਸਬੰਧੀ ਵਿਸ਼ੇਸ਼ ਸੈਮੀਨਾਰ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ’ਚ ਟਰੇਨਿੰਗ ਐਂਡ ਪਲੇਸਮੈਂਟ ਅਫ਼ਸਰ ਪ੍ਰੋ. ਕੌਸ਼ਲ ਕੁਮਾਰ, ਹੁਨਰ ਪੰਜਾਬ ਪੋਰਟਲ ਦੇ ਨੋਡਲ ਅਫ਼ਸਰ ਪ੍ਰੋ. ਰਾਕੇਸ਼ ਕੁਮਾਰ, ਸਬੰਧਤ ਫੈਕਲਟੀ ਮੈਂਬਰਾਂ ਤੇ ਪੰਜਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਹੁਨਰ ਪੰਜਾਬ ਪੋਰਟਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਪ੍ਰੋ. ਰਾਕੇਸ਼ ਕੁਮਾਰ ਨੇ ਪੋਰਟਲ ਦੀ ਕਾਰਜਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੈਮੀਨਾਰ ਦੌਰਾਨ ਪ੍ਰੋ. ਸਤਵਿੰਦਰ ਸਿੰਘ ਤੇ ਸਹਾਇਕ ਫੈਕਲਟੀ ਮੈਂਬਰ ਪ੍ਰੋ. ਪੂਜਾ ਪੂਰੀ ਨੂੰ ਬੀ.ਸੀ.ਏ. (ਸਮੈਸਟਰ ਪੰਜਵਾਂ), ਪ੍ਰੋ. ਦਵਿੰਦਰਜੀਤ ਕੌਰ ਨੂੰ ਬੀ.ਐੱਸ.ਸੀ. ਆਈ.ਟੀ. (ਸਮੈਸਟਰ ਪੰਜਵਾਂ), ਪ੍ਰੋ. ਬਲਬੀਰ ਕੌਰ ਤੇ ਸਹਾਇਕ ਫੈਕਲਟੀ ਮੈਂਬਰ ਪ੍ਰੋ. ਆਰਫ਼ਾ ਕਮਰ ਨੂੰ ਬੀ.ਏ. (ਸਮੈਸਟਰ ਪੰਜਵਾਂ), ਪ੍ਰੋ. ਮਨਪ੍ਰੀਤ ਕੌਰ ਤੇ ਸਹਾਇਕ ਫੈਕਲਟੀ ਮੈਂਬਰ ਪ੍ਰੋ. ਅਮੁਲ ਬਾਕੀ ਨੂੰ ਬੀ.ਕਾਮ. (ਸਮੈਸਟਰ ਪੰਜਵਾਂ) ਅਤੇ ਪ੍ਰੋ. ਅਮਨਦੀਪ ਕੌਰ ਅਤੇ ਸਹਾਇਕ ਫੈਕਲਟੀ ਮੈਂਬਰ ਪ੍ਰੋ. ਮਿਤਾਲੀ ਨੂੰ ਬੀ.ਐੱਸ.ਸੀ. (ਸਮੈਸਟਰ ਪੰਜਵਾਂ) ਦੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਸਬੰਧੀ ਜ਼ਿੰਮੇਵਾਰੀ ਸੌਂਪੀ ਗਈ।
ਪਿਛਲੀ ਖ਼ਬਰ ਮੰਡੀਆਂ ’ਚ ਕਿਸਾਨਾਂ ਦੀ ਲੁੱਟ ਬੰਦ ਹੋਵੇ ਤੇ ਮੀਂਹ ਨਾਲ ਖਰਾਬ ਹੋਏ ਝੋਨੇ ਦੀ ਭਰਪਾਈ ਸਰਕਾਰ ਕਰੇ- ਰਾਜਨਬੀਰ ਸਿੰਘ ਘੁਮਾਣ ਅਗਲੀ ਖ਼ਬਰ ਮਾਤਾ ਸਵਰਨ ਕੌਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।