23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਭਾਜਪਾ ਆਗੂ ਵਰੁਣ ਸਿੰਘ ਵਿੱਕੀ ਨੇ ਯੁਵਾ ਲੜਕੀਆਂ ਲਈ ਮੈਰਾਥਨ ਦਾ ਕੀਤਾ ਆਯੋਜਨ

ਧਾਰਕਲਾਂ, 22 ਅਕਤੂਬਰ (ਨਰੇਸ਼ ਪਠਾਨੀਆ)-ਸਮਾਜ ਸੇਵਕ ਤੇ ਭਾਜਪਾ ਯੁਵਾ ਆਗੂ ਵਰੁਣ ਸਿੰਘ ਵਿੱਕੀ ਨੇ ਧਾਰ ਬਲਾਕ ਅਧੀਨ ਪੈਂਦੇ ਪਿੰਡ ਦੁਨੇਰਾ ਵਿਖੇ 15 ਤੋਂ 21 ਸਾਲ ਦੇ ਵਿਚਕਾਰ ਦੀਆਂ ਉਮਰ ਦੀਆਂ ਲੜਕੀਆਂ ਲਈ 3 ਕਿੱਲੋਮੀਟਰ ਦੀ ਦੂਰੀ ਦਾ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ । ਜਾਣਕਾਰੀ ਦਿੰਦੇ ਹੋਏ ਭਾਜਪਾ ਯੁਵਾ ਆਗੂ ਵਰੁਣ ਸਿੰਘ ਵਿੱਕੀ ਨੇ ਦੱਸਿਆ ਕਿ ਮੈਰਾਥਨ ਦੌੜ ’ਚ 70 ਲੜਕੀਆਂ ਨੇ ਹਿੱਸਾ ਲਿਆ ।

ਅਜੀਤ ਡੈਸਕ 23-10-2026
ਧਾਰਕਲਾਂ, 22 ਅਕਤੂਬਰ (ਨਰੇਸ਼ ਪਠਾਨੀਆ)-ਸਮਾਜ ਸੇਵਕ ਤੇ ਭਾਜਪਾ ਯੁਵਾ ਆਗੂ ਵਰੁਣ ਸਿੰਘ ਵਿੱਕੀ ਨੇ ਧਾਰ ਬਲਾਕ ਅਧੀਨ ਪੈਂਦੇ ਪਿੰਡ ਦੁਨੇਰਾ ਵਿਖੇ 15 ਤੋਂ 21 ਸਾਲ ਦੇ ਵਿਚਕਾਰ ਦੀਆਂ ਉਮਰ ਦੀਆਂ ਲੜਕੀਆਂ ਲਈ 3 ਕਿੱਲੋਮੀਟਰ ਦੀ ਦੂਰੀ ਦਾ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ । ਜਾਣਕਾਰੀ ਦਿੰਦੇ ਹੋਏ ਭਾਜਪਾ ਯੁਵਾ ਆਗੂ ਵਰੁਣ ਸਿੰਘ ਵਿੱਕੀ ਨੇ ਦੱਸਿਆ ਕਿ ਮੈਰਾਥਨ ਦੌੜ ’ਚ 70 ਲੜਕੀਆਂ ਨੇ ਹਿੱਸਾ ਲਿਆ । ਦੌੜ ’ਚ ਧਾਰਕਲਾਂ ਦੀ ਸੀਆ ਪਹਿਲੇ ਸਥਾਨ, ਕੋਟ ਪਿੰਡ ਦੀ ਪ੍ਰਿਯੰਕਾ ਦੂਜੇ ਸਥਾਨ ਤੇ ਸ਼ਰੂਤੀ ਪਿੰਡ ਭੰਗੂੜੀ ਤੀਜੇ ਸਥਾਨ ’ਤੇ ਰਹੀ। ਪ੍ਰਬੰਧਕਾਂ ਦੁਆਰਾ ਪਹਿਲੇ ਸਥਾਨ ਦੀ ਜੇਤੂ ਲਈ 7100 ਰੁਪਏ ਤੇ ਦੂਜੇ ਸਥਾਨ ਦੀ ਜੇਤੂ ਨੂੰ 5100 ਰੁਪਏ ਤੇ ਤੀਜੇ ਸਥਾਨ ਦੀ ਜੇਤੂ ਨੂੰ 3100 ਰੁਪਏ ਦਾ ਇਨਾਮ ਐਲਾਨ ਕੀਤਾ ਗਿਆ । ਇਸ ਮੌਕੇ ਯੁਵਾ ਆਗੂ ਵਰੁਣ ਸਿੰਘ ਵਿੱਕੀ ਨੇ ਕਿਹਾ ਕਿ ਨੌਜਵਾਨਾਂ ਦੇ ਨਾਲ-ਨਾਲ ਲੜਕੀਆਂ ਨੂੰ ਵੀ ਖੇਡ ਪ੍ਰਤਿਭਾ ਵੱਲ ਆਕਰਸ਼ਿਤ ਕਰਨਾ ਚਾਹੀਦਾ ਹੈ, ਕਿਉਂਕਿ ਲੜਕੀਆਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ ।
ਪਿਛਲੀ ਖ਼ਬਰ ਜਸਪ੍ਰੀਤ ਸਿੰਘ ਰਾਣਾ ਪੰਜਵੀਂ ਵਾਰ ਬਣੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪਠਾਨਕੋਟ ਪ੍ਰਧਾਨ * ਸੁਖਬੀਰ ਸਿੰਘ ਬਾਦਲ, ਬਿਕਰਮ ਸ... ਅਗਲੀ ਖ਼ਬਰ ਕਿਸਾਨ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਤੇ ਕਣਕ ਦੀ ਬਿਜਾਈ ਸਮੇਂ ਸਿਰ ਕਰਨ-ਮੁੱਖ ਖੇਤੀਬਾੜੀ ਅਫ਼ਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।