24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਬਾਬਾ ਨਾਗਾ ਸਰਵਹਿੱਤਕਾਰੀ ਵਿੱਦਿਆ ਮੰਦਰ, ਘਰੋਟਾ ਵਿਚ ਵਿਭਾਗੀ ਪ੍ਰਿੰਸੀਪਲਾਂ ਦੀ ਮੀਟਿੰਗ

ਘਰੋਟਾ, 23 ਅਕਤੂਬਰ (ਸੰਜੀਵ ਗੁਪਤਾ)-ਬਾਬਾ ਨਾਗਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਘਰੋਟਾ ’ਚ ਵਿਭਾਗੀ ਪ੍ਰਿੰਸੀਪਲਾਂ ਦੀ ਮੀਟਿੰਗ ਕਰਵਾਈ ਗਈ । ਇਸ ਮੌਕੇ ਪ੍ਰਾਂਤ ਮੰਤਰੀ ਮੰਜੂ ਅਰੋੜਾ ਤੇ ਪ੍ਰਾਂਤ ਦਫ਼ਤਰ ਸੁਪਰਡੈਂਟ ਡਾ: ਅਖਿਲੇਸ਼ਵਰ ਅਰੋੜਾ ਦਾ ਪਠਾਨਕੋਟ ਵਿਭਾਗ ਵਿਚ ਪ੍ਰਵਾਸ ਰਿਹਾ ।

ਅਜੀਤ ਡੈਸਕ 24-10-2026
ਘਰੋਟਾ, 23 ਅਕਤੂਬਰ (ਸੰਜੀਵ ਗੁਪਤਾ)-ਬਾਬਾ ਨਾਗਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਘਰੋਟਾ ’ਚ ਵਿਭਾਗੀ ਪ੍ਰਿੰਸੀਪਲਾਂ ਦੀ ਮੀਟਿੰਗ ਕਰਵਾਈ ਗਈ । ਇਸ ਮੌਕੇ ਪ੍ਰਾਂਤ ਮੰਤਰੀ ਮੰਜੂ ਅਰੋੜਾ ਤੇ ਪ੍ਰਾਂਤ ਦਫ਼ਤਰ ਸੁਪਰਡੈਂਟ ਡਾ: ਅਖਿਲੇਸ਼ਵਰ ਅਰੋੜਾ ਦਾ ਪਠਾਨਕੋਟ ਵਿਭਾਗ ਵਿਚ ਪ੍ਰਵਾਸ ਰਿਹਾ । ਮੀਟਿੰਗ ਦੌਰਾਨ ਸਕੂਲਾਂ ਦੇ ਅਕਾਦਮਿਕ ਤੇ ਪ੍ਰਸ਼ਾਸਨਿਕ ਕੰਮਾਂ ਦੀ ਵਿਸਥਾਰ ਪੂਰਵਕ ਸਮੀਖਿਆ ਕੀਤੀ ਗਈ । ਸਕੂਲਾਂ ਦੇ ਲੇਖਾ-ਜੋਖਾ ਤੇ ਵਿੱਤੀ ਰਿਕਾਰਡਾਂ, ਪ੍ਰੀਖਿਆ ਨਤੀਜਿਆਂ ਤੇ ਵੱਖ-ਵੱਖ ਰਜਿਸਟਰਾਂ ਨੂੰ ਸੁਚੱਜੇ ਢੰਗ ਨਾਲ ਸੰਭਾਲ ਕੇ ਰੱਖਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਤੋਂ ਇਲਾਵਾ ਦਾਖ਼ਲਾ ਤੇ ਸਕੂਲ ਛੱਡਣ ਸਬੰਧੀ ਰਜਿਸਟਰਾਂ ਸਮੇਤ ਹੋਰ ਜ਼ਰੂਰੀ ਰਿਕਾਰਡਾਂ ਦੀ ਸਮੀਖਿਆ ਕੀਤੀ ਗਈ ਤੇ ਉਨ੍ਹਾਂ ਨੂੰ ਸਹੀ ਢੰਗ ਨਾਲ ਸੰਭਾਲਣ ਬਾਰੇ ਮਾਰਗ ਦਰਸ਼ਨ ਦਿੱਤਾ ਗਿਆ । ਮੀਟਿੰਗ ’ਚ ਸਕੂਲਾਂ ਦੀ ਕਾਰਜ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ, ਸੁਚੱਜਾ ਤੇ ਪਾਰਦਰਸ਼ੀ ਬਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ । ਇਸ ਦੇ ਨਾਲ ਹੀ ਅਕਾਦਮਿਕ ਗੁਣਵੱਤਾ ਵਿਚ ਲਗਾਤਾਰ ਸੁਧਾਰ ਕਰਨ, ਪ੍ਰਸ਼ਾਸਨਿਕ ਕੁਸ਼ਲਤਾ ਵਧਾਉਣ ਤੇ ਸਕੂਲਾਂ ਦੇ ਸਾਰੇ ਜ਼ਰੂਰੀ ਰਿਕਾਰਡਾਂ ਨੂੰ ਵਿਵਸਥਿਤ ਢੰਗ ਨਾਲ ਸੰਭਾਲ ਕੇ ਰੱਖਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ । ਇਸ ਮੌਕੇ ਪ੍ਰਿੰਸੀਪਲ ਵਿਕਾਸ ਸਿੰਘ ਨੇ ਕਿਹਾ ਕਿ ਮੀਟਿੰਗ ਦਾ ਮੁੱਖ ਉਦੇਸ਼ ਸਕੂਲਾਂ ਵਿਚ ਅਕਾਦਮਿਕ ਗੁਣਵੱਤਾ, ਪ੍ਰਸ਼ਾਸਨਿਕ ਕਾਰਜਕੁਸ਼ਲਤਾ ਤੇ ਰਿਕਾਰਡਾਂ ਦੀ ਸਹੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣਾ ਸੀ, ਤਾਂ ਜੋ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਸੰਸਕਾਰਾਂ ਭਰਪੂਰ ਵਾਤਾਵਰਨ ਵੀ ਪ੍ਰਦਾਨ ਕੀਤਾ ਜਾ ਸਕੇ ।
ਪਿਛਲੀ ਖ਼ਬਰ 20 ਨੂੰ ਪਠਾਨਕੋਟ ਵਿਚ ਸਜਾਈ ਜਾਵੇਗੀ ਤੀਜੀ ਵਿਸ਼ਾਲ ਖਾਟੂ ਸ਼ਿਆਮ ਰੱਥ ਯਾਤਰਾ ਅਗਲੀ ਖ਼ਬਰ ਪਠਾਨਕੋਟ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ ਵੱਡੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।