24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

20 ਨੂੰ ਪਠਾਨਕੋਟ ਵਿਚ ਸਜਾਈ ਜਾਵੇਗੀ ਤੀਜੀ ਵਿਸ਼ਾਲ ਖਾਟੂ ਸ਼ਿਆਮ ਰੱਥ ਯਾਤਰਾ

ਪਠਾਨਕੋਟ, 23 ਅਕਤੂਬਰ (ਸੰਧੂ)-‘ਹਾਰੇ ਕਾ ਸਹਾਰਾ, ਖਾਟੂ ਸ਼ਿਆਮ ਜੀ ਪਿਤਾ ਹਮਾਰਾ’ ਸੰਸਥਾ ਵਲੋਂ ਸ੍ਰੀ ਖਾਟੂ ਸ਼ਿਆਮ ਜੀ ਦੇ ਜਨਮ ਉਤਸਵ ਸ੍ਰੀ ਸ਼ਿਆਮ ਕਾਰਤਿਕ ਮੇਲੇ ਦੇ ਸਬੰਧ ’ਚ 20 ਨਵੰਬਰ ਨੂੰ ਤੀਜੀ ਵਿਸ਼ਾਲ ਰੱਥ ਯਾਤਰਾ ਸ਼ਰਧਾ ਨਾਲ ਸਜਾਈ ਜਾਵੇਗੀ । ਯਾਤਰਾ ਦੁਪਹਿਰ 3 ਵਜੇ ਰਾਮ ਲੀਲ੍ਹਾ ਗਰਾਊਂਡ, ਮਿਸ਼ਨ ਰੋਡ ਤੋਂ ਸ਼ੁਰੂ ਹੋ ਕੇ ਡਲਹੌਜ਼ੀ ਰੋਡ, ਗਾੜੀ ਅਹਾਤਾ ਚੌਕ, ਲਾਈਟ ਵਾਲਾ ਚੌਕ, ਰੇਲਵੇ ਸਟੇਸ਼ਨ ਰੋਡ, ਵਾਲਮੀਕਿ ਚੌਕ, ਗਾਂਧੀ ਚੌਕ, ਡਾਕਖਾਨਾ ਚੌਕ ਅਤੇ ਸ਼ਾਹਪੁਰ ਚੌਕ ਤੋਂ ਹੁੰਦੀ ਹੋਈ ਸਰਸਵਤੀ ਸਕੂਲ, ਧੋਬੀ ਘਾਟ ਨੇੜੇ ਪਹੁੰਚ ਕੇ ਸਮਾਪਤ ਹੋਵੇਗੀ ।

ਅਜੀਤ ਡੈਸਕ 24-10-2026
ਪਠਾਨਕੋਟ, 23 ਅਕਤੂਬਰ (ਸੰਧੂ)-‘ਹਾਰੇ ਕਾ ਸਹਾਰਾ, ਖਾਟੂ ਸ਼ਿਆਮ ਜੀ ਪਿਤਾ ਹਮਾਰਾ’ ਸੰਸਥਾ ਵਲੋਂ ਸ੍ਰੀ ਖਾਟੂ ਸ਼ਿਆਮ ਜੀ ਦੇ ਜਨਮ ਉਤਸਵ ਸ੍ਰੀ ਸ਼ਿਆਮ ਕਾਰਤਿਕ ਮੇਲੇ ਦੇ ਸਬੰਧ ’ਚ 20 ਨਵੰਬਰ ਨੂੰ ਤੀਜੀ ਵਿਸ਼ਾਲ ਰੱਥ ਯਾਤਰਾ ਸ਼ਰਧਾ ਨਾਲ ਸਜਾਈ ਜਾਵੇਗੀ । ਯਾਤਰਾ ਦੁਪਹਿਰ 3 ਵਜੇ ਰਾਮ ਲੀਲ੍ਹਾ ਗਰਾਊਂਡ, ਮਿਸ਼ਨ ਰੋਡ ਤੋਂ ਸ਼ੁਰੂ ਹੋ ਕੇ ਡਲਹੌਜ਼ੀ ਰੋਡ, ਗਾੜੀ ਅਹਾਤਾ ਚੌਕ, ਲਾਈਟ ਵਾਲਾ ਚੌਕ, ਰੇਲਵੇ ਸਟੇਸ਼ਨ ਰੋਡ, ਵਾਲਮੀਕਿ ਚੌਕ, ਗਾਂਧੀ ਚੌਕ, ਡਾਕਖਾਨਾ ਚੌਕ ਅਤੇ ਸ਼ਾਹਪੁਰ ਚੌਕ ਤੋਂ ਹੁੰਦੀ ਹੋਈ ਸਰਸਵਤੀ ਸਕੂਲ, ਧੋਬੀ ਘਾਟ ਨੇੜੇ ਪਹੁੰਚ ਕੇ ਸਮਾਪਤ ਹੋਵੇਗੀ । ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲਾਂ ਇਹ ਯਾਤਰਾ ਫਾਲਗੁਣ ਮੇਲੇ ਦੌਰਾਨ ਕੱਢੀ ਜਾਂਦੀ ਸੀ, ਪਰ ਹੁਣ ਹਰ ਸਾਲ ਕਾਰਤਿਕ ਮੇਲੇ ਮੌਕੇ ਸਜਾਈ ਜਾਵੇਗੀ । ਉਨ੍ਹਾਂ ਸ਼ਹਿਰ ਵਾਸੀਆਂ ਤੇ ਸ਼ਿਆਮ ਭਗਤਾਂ ਨੂੰ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਦੀ ਅਪੀਲ ਕੀਤੀ । ਇਸ ਮੌਕੇ ਭਾਨੂ, ਆਤਿਸ਼, ਵਿਜੇ ਪਾਸੀ, ਰਜਤ, ਅਨਮੋਲ, ਗੌਰਵ, ਦੀਪਕ ਗੁਪਤਾ, ਕੇਸ਼ਵ ਬਰਹਮੀ, ਹਿਮਾਂਸ਼ੂ ਡੋਗਰਾ, ਵਿਸ਼ਾਲ ਤੇਜਪਾਲ, ਅਨਮੋਲ ਪੁਰੀ, ਰਜਨੀ ਬਾਲਾ, ਜੋਤੀ ਗੁਪਤਾ, ਪਾਰੁਲ ਸੈਣੀ ਵਡੈਰਾ, ਸੋਨੂੰ, ਮੁਸਕਾਨ ਅਤੇ ਸੀਆ ਸਮੇਤ ਹੋਰ ਸ਼ਿਆਮ ਭਗਤ ਹਾਜ਼ਰ ਸਨ ।
ਪਿਛਲੀ ਖ਼ਬਰ ਮੁੱਖ ਮੰਤਰੀ ਦੀ 27 ਨੂੰ ਜਲੰਧਰ ਫੇਰੀ ਦੌਰਾਨ ਸੀ.ਪੀ.ਐਫ. ਯੂਨੀਅਨ ਕਰੇਗੀ ਵਿਰੋਧ ਪ੍ਰਦਰਸ਼ਨ-ਸੁਖਜੀਤ ਸਿੰਘ ਡਿੰਪੀ, ਨਰਵੇਸ਼... ਅਗਲੀ ਖ਼ਬਰ ਬਾਬਾ ਨਾਗਾ ਸਰਵਹਿੱਤਕਾਰੀ ਵਿੱਦਿਆ ਮੰਦਰ, ਘਰੋਟਾ ਵਿਚ ਵਿਭਾਗੀ ਪ੍ਰਿੰਸੀਪਲਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।