25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਮੰਡੀਆਂ ਵਿਚ ਝੋਨਾ ਵੇਚਣ ਗਏ ਕਿਸਾਨਾਂ ਨਾਲ ਹੋ ਰਹੀ ਲੁੱਟ ਦੇ ਮਸਲੇ ’ਤੇ ਸੀਨੀਅਰ ਭਾਜਪਾ ਆਗੂ ਯਸ਼ਪਾਲ ਕੁੰਡਲ ਨੇ ਸਰਕਾਰ ਨੂੰ ਘੇਰਿਆ

ਗੁਰਦਾਸਪੁਰ, 24 ਅਕਤੂਬਰ (ਚੱਕਰਾਜਾ)-ਸੂਬੇ ਦੀਆਂ ਮੰਡੀਆਂ ਵਿਚ ਝੋਨੇ ਦੀ ਫ਼ਸਲ ਵੇਚਣ ਆ ਰਹੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਨਾਲ ਹੋ ਰਹੀ ਕਥਿਤ ਲੁੱਟ ਦੇ ਮੁੱਦੇ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਯਸ਼ਪਾਲ ਕੁੰਡਲ ਨੇ ਮੌਜੂਦਾ ਸਰਕਾਰ ਖ਼ਿਲਾਫ਼ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਖੂਨ-ਪਸੀਨੇ ਦੀ ਕਮਾਈ ਮੰਡੀਆਂ ਵਿਚ ਲਿਆਉਣ ਵਾਲਾ ਅੰਨਦਾਤਾ ਅੱਜ ਰੁਲਣ ਤੇ ਲੁੱਟੇ ਜਾਣ ਲਈ ਮਜਬੂਰ ਹੈ।

ਯਸ਼ਪਾਲ ਕੁੰਡਲ 25-10-2026
ਗੁਰਦਾਸਪੁਰ, 24 ਅਕਤੂਬਰ (ਚੱਕਰਾਜਾ)-ਸੂਬੇ ਦੀਆਂ ਮੰਡੀਆਂ ਵਿਚ ਝੋਨੇ ਦੀ ਫ਼ਸਲ ਵੇਚਣ ਆ ਰਹੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਨਾਲ ਹੋ ਰਹੀ ਕਥਿਤ ਲੁੱਟ ਦੇ ਮੁੱਦੇ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਯਸ਼ਪਾਲ ਕੁੰਡਲ ਨੇ ਮੌਜੂਦਾ ਸਰਕਾਰ ਖ਼ਿਲਾਫ਼ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਖੂਨ-ਪਸੀਨੇ ਦੀ ਕਮਾਈ ਮੰਡੀਆਂ ਵਿਚ ਲਿਆਉਣ ਵਾਲਾ ਅੰਨਦਾਤਾ ਅੱਜ ਰੁਲਣ ਤੇ ਲੁੱਟੇ ਜਾਣ ਲਈ ਮਜਬੂਰ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਸ਼ਪਾਲ ਕੁੰਡਲ ਨੇ ਕਿਹਾ ਕਿ ਸਰਕਾਰ ਦੇ ਮੰਡੀਆਂ ਵਿਚ ਪੁਖ਼ਤਾ ਪ੍ਰਬੰਧਾਂ ਦੇ ਸਾਰੇ ਦਾਅਵੇ ਪੂਰੀ ਤਰ੍ਹਾਂ ਫੋਕੇ ਸਾਬਤ ਹੋਏ ਹਨ। ਮੰਡੀਆਂ ਵਿਚ ਨਮੀ ਦੇ ਨਾਂਅ ’ਤੇ ਕੱਟ ਲਗਾ ਕੇ ਅਤੇ ਬਾਰਦਾਨੇ ਦੀ ਘਾਟ ਦਾ ਬਹਾਨਾ ਬਣਾ ਕੇ ਕਿਸਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਮੰਡੀਆਂ ਵਿਚ ਫ਼ਸਲ ਦੀ ਖਰੀਦ ਅਤੇ ਲਿਫਟਿੰਗ ਦੀ ਸੁਸਤ ਚਾਲ ਕਾਰਨ ਕਿਸਾਨ ਦਿਨ-ਰਾਤ ਮੰਡੀਆਂ ਵਿਚ ਰੁਲਣ ਲਈ ਮਜਬੂਰ ਹਨ। ਜਦੋਂ ਕਿ ਖਰੀਦ ਏਜੰਸੀਆਂ ਤੇ ਵਿਚੋਲਿਆਂ ਵਲੋਂ ਨਮੀ ਦਾ ਬਹਾਨਾ ਬਣਾ ਕੇ ਕਿਸਾਨਾਂ ਦੀ ਫ਼ਸਲ ਦੇ ਰੇਟ ਵਿਚ ਕੱਟ ਲਗਾਇਆ ਜਾ ਰਿਹਾ ਹੈ, ਜਿਸ ’ਤੇ ਪ੍ਰਸ਼ਾਸਨ ਨੇ ਅੱਖਾਂ ਮੀਚੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਲਈ ਪੀਣ ਵਾਲੇ ਸਾਫ਼ ਪਾਣੀ, ਛਾਂ ਤੇ ਰਾਤ ਠਹਿਰਨ ਵਰਗੀਆਂ ਬੁਨਿਆਦੀ ਸਹੂਲਤਾਂ ਦਾ ਵੀ ਬੁਰਾ ਹਾਲ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਆਂ ਵਿਚ ਤੁਰੰਤ ਖਰੀਦ ਅਤੇ ਲਿਫਟਿੰਗ ਦਾ ਕੰਮ ਤੇਜ਼ ਕੀਤਾ ਜਾਵੇ ਅਤੇ ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਰੋਕਣ ਲਈ ਵਿਸ਼ੇਸ਼ ਫਲਾਇੰਗ ਸਕੂਐਡ ਤਾਇਨਾਤ ਕੀਤੇ ਜਾਣ।
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿਖੇ ਟਾਈ ਬੰਨ੍ਹਣ ਤੇ ਸ਼ਖ਼ਸੀਅਤ ਵਿਕਾਸ ਮੁਕਾਬਲਾ ਕਰਵਾਏ ਅਗਲੀ ਖ਼ਬਰ 31 ਵੇਂ ਮੁਫ਼ਤ ਵਿਕਲਾਂਗ ਕੈਂਪ ਲਈ ਰਜਿਸਟ੍ਰੇਸ਼ਨ 26 ਅਕਤੂਬਰ ਤੋਂ ਸ਼ੁਰੂ-ਡਾ: ਮੋਹਿਤ ਮਹਾਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।