ਪਠਾਨਕੋਟ, 24 ਅਕਤੂਬਰ (ਸੰਧੂ)-ਏ.ਐਂਡ.ਐਮ. ਗਰੁੱਪ ਆਫ਼ ਇੰਸਟੀਚਿਊਟਸ ਪਠਾਨਕੋਟ ਵਿਖੇ ਖੂਨਦਾਨ ਕੈਂਪ ਸਫ਼ਲਤਾ ਪੂਰਵਕ ਆਯੋਜਿਤ ਕੀਤਾ ਗਿਆ । ਸਮਾਗਮ ਚੇਅਰਮੈਨ ਅਕਸ਼ੈ ਮਹਾਜਨ, ਸਕੱਤਰ ਸੋਨੂੰ ਮਹਾਜਨ, ਉਪ ਪ੍ਰਧਾਨ ਨਮਨ ਮਹਾਜਨ, ਡਾਇਰੈਕਟਰ ਡਾ: ਸੰਦੀਪ ਸ਼ਰਮਾ (ਏ.ਐਮ.ਆਈ.ਐਮ.ਟੀ.) ਤੇ ਡਾਇਰੈਕਟਰ ਡਾ: ਰਾਜ ਪਾਲ ਸਿੰਘ (ਏ.ਐਮ.ਆਈ.ਸੀ.ਟੀ.) ਦੀ ਅਗਵਾਈ ਤੇ ਪ੍ਰੇਰਨਾ ਹੇਠ ਆਯੋਜਿਤ ਕੀਤਾ ਗਿਆ । ਖੂਨਦਾਨ ਕੈਂਪ ’ਚ ਸਿਵਲ ਹਸਪਤਾਲ ਦੀ ਇਕ ਟੀਮ ਸ਼ਾਮਿਲ ਸੀ, ਜਿਸ ਦੀ ਅਗਵਾਈ ਡਾ: ਮਾਧਵੀ, ਗਗਨ ਸ਼ਰਮਾ, ਕਰਨ ਸੰਧੂ, ਰਜਨੀਸ਼ ਕੁਮਾਰ, ਅੰਸ਼ ਸਿੰਘ ਤੇ ਸ਼ੰਮੀ ਕੁਮਾਰ ਨੇ ਕੀਤੀ । ਕੈਂਪ ’ਚ ਪਹੁੰਚੀ ਤੇ ਖੂਨਦਾਨ ਪ੍ਰਕਿਰਿਆ ਨੂੰ ਸਫਲਤਾ ਪੂਰਵਕ ਪੂਰਾ ਕਰਨ ਵਿਚ ਸਹਾਇਤਾ ਕੀਤੀ । ਖੂਨਦਾਨ ਕੈਂਪ ਵਿਚ ਕਾਲਜ ਦੇ 50 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ, ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾਇਆ । ਇਸ ਮੌਕੇ ਐਚ.ਓ.ਡੀ. ਨਿਧੀ ਗੁਪਤਾ, ਐਚ.ਓ.ਡੀ. ਅੰਕੁਸ਼ ਚੌਧਰੀ, ਐਚ.ਓ.ਡੀ. ਜਤਿਨ ਕੁਮਾਰ, ਐਚ.ਓ.ਡੀ. ਰੇਣੂਕਾ , ਟੀ.ਪੀ.ਓ. ਭਾਵਨਾ ਮਲਕੀਤ, ਕਿਰਨ ਅਜ਼ਫਰ, ਬਾਸਿਤ, ਮਨਪ੍ਰੀਤ, ਨੇਹਾ, ਸ਼ਾਇਨਾ, ਸ਼ਾਲੂ ਆਦਿ ਹਾਜ਼ਰ ਸਨ ।