ਗਗਨ ਮਹਾਜਨ ਸਨਾਤਨ ਸੇਵਾ ਸਮਿਤੀ ਦੇ ਜ਼ਿਲ੍ਹਾ ਕੋਆਰਡੀਨੇਟਰ ਬਣੇ
ਗੁਰਦਾਸਪੁਰ, 25 ਅਕਤੂਬਰ (ਚੱਕਰਾਜਾ)-ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੌਜਵਾਨ ਆਗੂ ਗਗਨ ਮਹਾਜਨ ਨੂੰ ਪਾਰਟੀ ਹਾਈਕਮਾਨ ਵਲੋਂ ਧਾਰਮਿਕ ਗਤੀਵਿਧੀਆਂ ਕਰਾਉਣ ਵਾਲੀ ਜਥੇਬੰਦੀ ਸਨਾਤਨ ਸੇਵਾ ਸੰਮਤੀ ਦਾ ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ । ਗਗਨ ਮਹਾਜਨ ਇਸ ਤੋਂ ਪਹਿਲਾਂ ਵਿਰਾਸਤੀ ਮੰਚ ਦੀ ਵੀ ਕਮਾਨ ਸੰਭਾਲ ਰਹੇ ਸਨ ਤੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਜਾਣ ਵਾਲੀਆਂ ਸਾਰੀਆਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀਆਂ ਸਾਰੀਆਂ ਬੱਸਾਂ ਉਨ੍ਹਾਂ ਦੀ ਨਿਗਰਾਨੀ ’ਚ ਜਾਂਦੀਆਂ ਸਨ ।
ਅਜੀਤ ਡੈਸਕ
26-10-2026