ਤਾਰਾਗੜ੍ਹ, 26 ਅਕਤੂਬਰ (ਸੋਹਨ ਲਾਲ)-ਅੱਜ ਬੀ.ਜੇ.ਪੀ. ਪਠਾਨਕੋਟ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਦੇ ਨਿਰਦੇਸ਼ ਅਨੁਸਾਰ ਹਲਕਾ ਭੋਆ ਦੇ ਸਰਕਲ ਤਾਰਾਗੜ੍ਹ ਵਿਖੇ ਸਰਕਲ ਪ੍ਰਧਾਨ ਸੰਜੀਵ ਜੱਗੀ ਦੀ ਯੋਗ ਅਗਵਾਈ ਹੇਠ ਤਾਰਾਗੜ੍ਹ ਸਰਕਲ ਦੀ ਸੰਗਠਨਾਤਮਿਕ ਕਾਰਜਕਾਰਨੀ ਮੀਟਿੰਗ ਸਫ਼ਲਤਾ ਪੂਰਵਕ ਸਮਾਪਤ ਹੋਈ । ਮੀਟਿੰਗ ਦੌਰਾਨ ਸਰਕਲ ਤਾਰਾਗੜ੍ਹ ਦੇ ਇੰਚਾਰਜ ਰਾਹੁਲ ਸੈਣੀ ਤੇ ਜ਼ਿਲ੍ਹਾ ਵਾਈਸ ਪ੍ਰਧਾਨ ਡਾ: ਬਾਬਾ ਗਣੇਸ਼ਵਰ ਸਿੰਘ ਦੀ ਰਹਿਨੁਮਾਈ ਹੇਠ ਪਾਰਟੀ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਤਾਰਾਗੜ੍ਹ ਦੇ ਪ੍ਰਸਿੱਧ ਪ੍ਰੋਫ਼ੈਸਰ ਸੁਰਿੰਦਰ ਕੁਮਾਰ ਨੇ ਭਾਜਪਾ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪਣੇ 40 ਸਾਥੀ ਪਰਿਵਾਰਾਂ ਸਮੇਤ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ । ਇਸ ਮੌਕੇ ਹਾਜ਼ਰ ਸੀਨੀਅਰ ਆਗੂਆਂ ਨੇ ਸਿਰੋਪਾਓ ਅਤੇ ਪਾਰਟੀ ਦਾ ਪਟਕਾ ਪਾ ਕੇ ਸਾਰੇ ਨਵੇਂ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ । ਇਸ ਮੌਕੇ ਰਾਜ ਕੁਮਾਰ ਬਿੱਟੂ ਜ਼ਿਲ੍ਹਾ ਜਨਰਲ ਸਕੱਤਰ, ਗਜਿੰਦਰ ਸਿੰਘ ਸੀਨੀਅਰ ਭਾਜਪਾ ਆਗੂ, ਦੀਪਕ ਸੈਣੀ ਜ਼ਿਲ੍ਹਾ ਪ੍ਰਧਾਨ ਓ.ਬੀ.ਸੀ. ਮੋਰਚਾ, ਕਸ਼ਮੀਰ ਸਿੰਘ ਕਾਰਜਕਾਰਨੀ ਮੈਂਬਰ ਪੰਜਾਬ ਕਿਸਾਨ ਮੋਰਚਾ, ਰਾਕੇਸ਼ ਕੁਮਾਰ ਮਾਜਰਾ ਸਰਕਲ ਪ੍ਰਧਾਨ ਐਸ.ਸੀ. ਮੋਰਚਾ ਤਾਰਾਗੜ੍ਹ, ਸੁਰਿੰਦਰ ਬਕਨੌਰ, ਯੋਗੇਸ਼ਵਰ ਸਲਾਰੀਆ ਆਦਿ ਹਾਜ਼ਰ ਸਨ ।