ਸਮਾਜ ਸੇਵਕਾਂ ਵਲੋਂ ਜ਼ਖ਼ਮੀ ਦੀ ਮਦਦ ਕਰ ਹਸਪਤਾਲ ’ਚ ਦਾਖ਼ਲ ਕਰਵਾਇਆ
ਪਠਾਨਕੋਟ, 27 ਅਕਤੂਬਰ (ਵਿਨੋਦ)-ਕਿਸੇ ਵਲੋਂ ਅਜਨਬੀ ਨੂੰ ਮਾਰ ਕੇ ਜ਼ਖਮੀ ਕਰਨ ਦੇ ਬਾਅਦ ਸਮਾਜ ਸੇਵਕਾਂ ਵਲੋਂ ਉਸ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ । ਜਾਣਕਾਰੀ ਦਿੰਦੇ ਹੋਏ ਸਮਾਜ ਸੇਵਕ ਪੂਰਨ ਪਰਦੇਸੀ ਤੇ ਸ਼ਿਵ ਕੁਮਾਰ ਨੇ ਦੱਸਿਆ ਕਿ ਬਨੀਲੋਧੀ ਸੜਕ ’ਚ ਇਕ ਜ਼ਖਮੀ ਹਾਲਤ ’ਚ ਵਿਅਕਤੀ ਪਿਆ ਹੋਇਆ ਸੀ, ਉਨ੍ਹਾਂ ਵਲੋਂ 112 ’ਤੇ ਫੋਨ ਕੀਤਾ ਗਿਆ ਤੇ ਪੁਲਿਸ ਦੀ ਮਦਦ ਨਾਲ ਐਬੂਲੈਂਸ ਬੁਲਾਈ ਤੇ ਜ਼ਖਮੀ ਨੂੰ ਸਿਵਲ ਹਸਪਤਾਲ ਪਠਾਨਕੋਟ ਦਾਖ਼ਲ ਕਰਵਾਇਆ ।
ਅਜੀਤ ਡੈਸਕ
28-10-2026