ਗਊ ਹੱਤਿਆ ’ਤੇ ਪੂਰਨ ਪਾਬੰਦੀ ਅਤੇ ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦੇਣ ਦੀ ਮੰਗ
ਪਠਾਨਕੋਟ, 30 ਅਕਤੂਬਰ (ਵਿਨੋਦ)-ਗਊ ਸਨਮਾਨ ਅਹਿਵਾਨ ਅਭਿਆਨ ਤਹਿਤ ਗਊ ਮਾਤਾ ਦੇ ਸਨਮਾਨ, ਸੁਰੱਖਿਆ ਤੇ ਸੰਵਰਧਨ ਨੂੰ ਲੈ ਕੇ ਸਮਾਜ ’ਚ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਪਠਾਨਕੋਟ ’ਚ ਸਮਾਗਮ ਕਰਵਾਇਆ ਗਿਆ । ਇਸ ਅਭਿਆਨ ਦੇ ਮਾਧਿਅਮ ਰਾਹੀਂ ਕੇਂਦਰ ਤੇ ਰਾਜ ਸਰਕਾਰ ਤੋਂ ਗਊ ਹੱਤਿਆ ’ਤੇ ਪੂਰਨ ਪਾਬੰਦੀ ਲਗਾਉਣ, ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦੇਣ ਤੇ ਬੇਸਹਾਰਾ ਗਊ ਵੰਸ਼ ਦੀ ਸੁਰੱਖਿਆ ਲਈ ਠੋਸ ਤੇ ਪ੍ਰਭਾਵੀ ਕਦਮ ਚੁੱਕਣ ਦੀ ਜ਼ੋਰਦਾਰ ਮੰਗ ਕੀਤੀ ਗਈ ।
ਅਜੀਤ ਡੈਸਕ
31-10-2026