31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਜੈ ਮਾਂ ਵੈਸ਼ਨੋ ਦੇਵੀ ਕਲੱਬ ਵਲੋਂ ਸਾਲਾਨਾ ਜਗਰਾਤਾ ਕਰਵਾਇਆ

ਪਠਾਨਕੋਟ, 30 ਅਕਤੂਬਰ (ਸੰਧੂ)-ਜੈ ਮਾਂ ਵੈਸ਼ਨੋ ਦੇਵੀ ਕਲੱਬ ਮੁਹੱਲਾ ਪ੍ਰੀਤਨਗਰ ਪਠਾਨਕੋਟ ਵਲੋਂ ਪ੍ਰਧਾਨ ਜਤਿਨ (ਮਨੂੰ) ਦੀ ਅਗਵਾਈ ਹੇਠ ਪਹਿਲਾ ਸਾਲਾਨਾ ਜਗਰਾਤਾ ਤੇ ਮੇਲਾ ਸ਼ਰਧਾ ਨਾਲ ਕਰਵਾਇਆ ਗਿਆ । ਸਮਾਗਮ ਦੀ ਸ਼ੁਰੂਆਤ ਪੰਡਿਤ ਦਿਨੇਸ਼ ਸੇਮਵਾਲ ਦੀ ਅਗਵਾਈ ਹੇਠ ਹਵਨ ਯੱਗ ਨਾਲ ਹੋਈ, ਜਿਸ ’ਚ ਵਿਸ਼ਵ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਆਹੂਤੀਆਂ ਪਾਈਆਂ ਗਈਆਂ ।

ਅਜੀਤ ਡੈਸਕ 31-10-2026
ਪਠਾਨਕੋਟ, 30 ਅਕਤੂਬਰ (ਸੰਧੂ)-ਜੈ ਮਾਂ ਵੈਸ਼ਨੋ ਦੇਵੀ ਕਲੱਬ ਮੁਹੱਲਾ ਪ੍ਰੀਤਨਗਰ ਪਠਾਨਕੋਟ ਵਲੋਂ ਪ੍ਰਧਾਨ ਜਤਿਨ (ਮਨੂੰ) ਦੀ ਅਗਵਾਈ ਹੇਠ ਪਹਿਲਾ ਸਾਲਾਨਾ ਜਗਰਾਤਾ ਤੇ ਮੇਲਾ ਸ਼ਰਧਾ ਨਾਲ ਕਰਵਾਇਆ ਗਿਆ । ਸਮਾਗਮ ਦੀ ਸ਼ੁਰੂਆਤ ਪੰਡਿਤ ਦਿਨੇਸ਼ ਸੇਮਵਾਲ ਦੀ ਅਗਵਾਈ ਹੇਠ ਹਵਨ ਯੱਗ ਨਾਲ ਹੋਈ, ਜਿਸ ’ਚ ਵਿਸ਼ਵ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਆਹੂਤੀਆਂ ਪਾਈਆਂ ਗਈਆਂ । ਉਪਰੰਤ ਕੰਨਿਆ ਪੂਜਨ ਤੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਕੌਂਸਲਰ ਵਿਸ਼ਵ ਕੀਰਤੀ ਸ਼ਰਮਾ ਨੇ ਕੀਤੀ । ਰਾਤ ਨੂੰ ਕਰਵਾਏ ਜਗਰਾਤੇ ਦੌਰਾਨ ਪ੍ਰਸਿੱਧ ਭਜਨ ਗਾਇਕ ਸੰਨੀ ਮਾਹੀ ਨੇ ਗਣੇਸ਼ ਵੰਦਨਾ ਨਾਲ ਭਜਨਾਂ ਦੀ ਸ਼ੁਰੂਆਤ ਕਰਦਿਆਂ ਮਾਤਾ ਦੀਆਂ ਸੁੰਦਰ ਭੇਟਾਂ ਪੇਸ਼ ਕੀਤੀਆਂ। ਉਪਰੰਤ ਅੰਤਰਰਾਸ਼ਟਰੀ ਭਜਨ ਗਾਇਕਾ ਹਰਮਨ-ਜਰਮਨ ਨੇ ਆਪਣੀ ਸੁਰੀਲੀ ਆਵਾਜ਼ ਵਿਚ ਭੇਟਾਂ ਅਤੇ ਭਜਨ ਪੇਸ਼ ਕਰਕੇ ਸੰਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ । ਪੂਰਾ ਪੰਡਾਲ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ । ਇਸ ਮੌਕੇ ਕਲੱਬ ਵਲੋਂ ਗਾਇਕਾਂ ਨੂੰ ਮਾਤਾ ਦੀ ਚੁੰਨੀ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਅੰਤ ਵਿਚ ਤਾਰਾ ਰਾਣੀ ਦੀ ਕਥਾ ਸੁਣਾਈ ਗਈ ਅਤੇ ਮਾਤਾ ਰਾਣੀ ਦੀ ਆਰਤੀ ਉਪਰੰਤ ਸ਼ਰਧਾਲੂਆਂ ਨੂੰ ਕੜਾਹ-ਛੋਲਿਆਂ ਦਾ ਪ੍ਰਸ਼ਾਦ ਵੰਡਿਆ ਗਿਆ । ਇਸ ਮੌਕੇ ਕਲੱਬ ਦੇ ਚੇਅਰਮੈਨ ਪ੍ਰਿੰਸ, ਉਪ ਪ੍ਰਧਾਨ ਹਰਪ੍ਰੀਤ ਸਿੰਘ ਬਿੱਲਾ, ਸਕੱਤਰ ਜਸਪ੍ਰੀਤ ਸਿੰਘ ਜੈਪੀ, ਮਹਾਂਸਕੱਤਰ ਰਿਸ਼ੀ, ਪੀ.ਆਰ.ਓ. ਨਿਤਿਨ ਮਹਾਜਨ ਹੈਪੀ, ਸਾਂਝੇ ਖ਼ਜ਼ਾਨਚੀ ਸੌਰਭ, ਗੋਪੀ ਕਿਸ਼ਨ, ਵਿਸ਼ੂ, ਸੁਸ਼ਾਂਤ ਵਰਮਾ, ਜੱਗੀ, ਪਿਆਰਾ ਸਿੰਘ, ਪ੍ਰਭਨੂਰ ਸਿੰਘ, ਰੋਹਨ, ਬੱਬਲ, ਮੰਗਾ, ਰਾਮ, ਵੀਕੂ ਅਤੇ ਰਾਜਨ ਵਰਮਾ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਭਾਜਪਾ ਨਾਰਥ ਮੰਡਲ ਦੀ ਕਾਰਜਸਮਿਤੀ ਦੀ ਮੀਟਿੰਗ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਭੋਆ ਦੀਆਂ ਅਧੂਰੀਆਂ ਸੜਕਾਂ ਦਾ ਨਿਰਮਾਣ ਜਲਦ ਹੋਵੇਗਾ ਮੁਕੰਮਲ-ਲਾਲ ਚੰਦ ਕਟਾਰੂਚੱਕ * ਕੈਬਨਿਟ ਮੰਤਰੀ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।