02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸੰਤ ਬਾਬਾ ਹਜ਼ਾਰਾ ਸਿੰਘ ਵਾਲੀਵਾਲ ਕਲੱਬ ਮੰਮਣ ਵਲੋਂ ਪ੍ਰਧਾਨ ਵਿਜੇ ਸੋਨੀ ਦਾ ਸਨਮਾਨ

ਧਿਆਨਪੁਰ, 1 ਨਵੰਬਰ (ਕੁਲਦੀਪ ਸਿੰਘ ਸੋਨੂੰ)- ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਮੰਮਣ ਵਿਚ ਸੰਤ ਬਾਬਾ ਹਜ਼ਾਰਾ ਸਿੰਘ ਵਾਲੀਵਾਲ ਕਲੱਬ ਵਲੋਂ ਉੱਘੇ ਸਮਾਜ ਸੇਵਕ, ਸਫਲ ਕਾਰੋਬਾਰੀ ਜ਼ਿਲ੍ਹਾ ਭਾਜਪਾ ਟਰੇਡ ਸੈੱਲ ਦੇ ਪ੍ਰਧਾਨ ਵਿਜੇ ਕੁਮਾਰ ਸੋਨੀ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਕਵਲਜੀਤ ਸਿੰਘ ਗੱਗੂ ਮੰਮਣ ਨੇ ਦੱਸਿਆ ਕਿ ਤੀਸਰੇ ਵਾਲੀਵਾਲ ਟੂਰਨਾਮੈਂਟ ਤੇ ਪੇਂਡੂ ਖੇਡ ਮੇਲੇ ’ਚ ਵਿਸ਼ੇਸ਼ ਤੌਰ ’ਤ਼ੇ ਪਹੁੰਚੇ ਹਲਕਾ ਡੇਰਾ ਬਾਬਾ ਨਾਨਕ ਤੋਂ ਭਾਜਪਾ ਦੇ ਸੀਨੀਅਰ ਆਗੂ ਤੇ ਉੱਘੇ ਸਮਾਜ ਸੇਵਕ ਤੇ ਕਾਰੋਬਾਰੀ ਵਿਜੇ ਸੋਨੀ ਮੋਹਲੋਵਾਲੀ ਵੱਲੋਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਗਈ, ਇਸ ਖੇਡ ਮੇਲੇ ਜਿਥੇ ਵਾਲੀਵਾਲ ਦੀਆਂ ਨਾਮਵਰ ਟੀਮਾਂ ਪਹੁੰਚੀਆਂ ਉਥੇ ਹੀ ਪਿੰਡ ਮੰਮਣ ਵਾਸੀਆਂ ਵਲੋਂ ਕੁਸ਼ਤੀਆਂ ਦੇ ਮੁਕਾਬਲੇ ਵੀ ਕਰਵਾਏ ਗਏ ਜਿਸਦੀ ਸ਼ੁਰੂਆਤ ਭਾਜਪਾ ਆਗੂ ਵਿਜੇ ਸੋਨੀ ਵੱਲੋਂ ਕਰਵਾਈ ਗਈ ਤੇ ਜੇਤੂ ਪਹਿਲਵਾਨਾਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।

ਅਜੀਤ ਡੈਸਕ 02-11-2026
ਧਿਆਨਪੁਰ, 1 ਨਵੰਬਰ (ਕੁਲਦੀਪ ਸਿੰਘ ਸੋਨੂੰ)- ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਮੰਮਣ ਵਿਚ ਸੰਤ ਬਾਬਾ ਹਜ਼ਾਰਾ ਸਿੰਘ ਵਾਲੀਵਾਲ ਕਲੱਬ ਵਲੋਂ ਉੱਘੇ ਸਮਾਜ ਸੇਵਕ, ਸਫਲ ਕਾਰੋਬਾਰੀ ਜ਼ਿਲ੍ਹਾ ਭਾਜਪਾ ਟਰੇਡ ਸੈੱਲ ਦੇ ਪ੍ਰਧਾਨ ਵਿਜੇ ਕੁਮਾਰ ਸੋਨੀ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਕਵਲਜੀਤ ਸਿੰਘ ਗੱਗੂ ਮੰਮਣ ਨੇ ਦੱਸਿਆ ਕਿ ਤੀਸਰੇ ਵਾਲੀਵਾਲ ਟੂਰਨਾਮੈਂਟ ਤੇ ਪੇਂਡੂ ਖੇਡ ਮੇਲੇ ’ਚ ਵਿਸ਼ੇਸ਼ ਤੌਰ ’ਤ਼ੇ ਪਹੁੰਚੇ ਹਲਕਾ ਡੇਰਾ ਬਾਬਾ ਨਾਨਕ ਤੋਂ ਭਾਜਪਾ ਦੇ ਸੀਨੀਅਰ ਆਗੂ ਤੇ ਉੱਘੇ ਸਮਾਜ ਸੇਵਕ ਤੇ ਕਾਰੋਬਾਰੀ ਵਿਜੇ ਸੋਨੀ ਮੋਹਲੋਵਾਲੀ ਵੱਲੋਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਗਈ, ਇਸ ਖੇਡ ਮੇਲੇ ਜਿਥੇ ਵਾਲੀਵਾਲ ਦੀਆਂ ਨਾਮਵਰ ਟੀਮਾਂ ਪਹੁੰਚੀਆਂ ਉਥੇ ਹੀ ਪਿੰਡ ਮੰਮਣ ਵਾਸੀਆਂ ਵਲੋਂ ਕੁਸ਼ਤੀਆਂ ਦੇ ਮੁਕਾਬਲੇ ਵੀ ਕਰਵਾਏ ਗਏ ਜਿਸਦੀ ਸ਼ੁਰੂਆਤ ਭਾਜਪਾ ਆਗੂ ਵਿਜੇ ਸੋਨੀ ਵੱਲੋਂ ਕਰਵਾਈ ਗਈ ਤੇ ਜੇਤੂ ਪਹਿਲਵਾਨਾਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਇਸ ਸਮੇਂ ਸੁਖਰਾਜ ਸਿੰਘ, ਫੌਜੀ ਸਾਬੀ ਮੰਮਣ, ਜਥੇਦਾਰ ਸੋਹਣ ਸਿੰਘ ਮੰਮਣ, ਟੂਰਨਾਮੈਂਟ ਪ੍ਰਬੰਧਕ ਪਟਵਾਰੀ ਸੋਨੂੰ ਮਸੀਹ, ਪਰਮਪਾਲ ਸਿੰਘ, ਮੇਹਰਬਾਨ ਸਿੰਘ, ਸੁਖਰਾਜ ਸਿੰਘ ਫੌਜੀ, ਰਾਜਵਿੰਦਰ ਸਿੰਘ, ਰਾਜਾ ਮੰਮਣ ਸੀਨੀਅਰ ਖਿਡਾਰੀ ਵਾਲੀਵਾਲ, ਹਰਮੀਤ ਸਿੰਘ ਮਸੀਹ ਪਹਿਲਵਾਨ, ਰਾਜੂ ਮਸੀਹ, ਕੰਵਲਜੀਤ ਸਿੰਘ ਮੰਮਣ, ਪਰਮਪਾਲ ਸਿੰਘ ਕਲੱਬ ਸੈਕਟਰੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦੂਨ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਵਿਖੇ ਦੀਵਾਲੀ ਫੀਏਸਟਾ ਸੀਜ਼ਨ 4.0 ਦੀ ਸ਼ੁਰੂਆਤ ਅਗਲੀ ਖ਼ਬਰ ਪਿੰਡ ਚੂਹੇਵਾਲ ਤੋਂ ਸ਼ਰਧਾਲੂਆਂ ਦੀ ਤੀਰਥ ਯਾਤਰਾ ਲਈ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।