02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਮੌਲੀ ਚੀਮਾ ਨੇ ਨੈਸ਼ਨਲ ਮਾਡਲਿੰਗ ’ਚ ਪਹਿਲਾ ਸਥਾਨ ਹਾਸਿਲ ਕੀਤਾ

ਬਟਾਲਾ, 1 ਨਵੰਬਰ (ਸਤਿੰਦਰ ਸਿੰਘ)- ਦਿੱਲੀ ਵਿਖੇ ਕਰਵਾਏ ਗਏ ਨੈਸ਼ਨਲ ਮਾਡਲਿੰਗ ਦੇ ਮੁਕਾਬਲੇ ’ਚ ਭਾਰਤ ਦੇ ਵੱਖ-ਵੱਖ ਸੂਬਿਆਂ ’ਚੋਂ ਵੱਡੀ ਗਿਣਤੀ ਵਿਚ ਲੜਕੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ’ਚੋਂ ਬਟਾਲਾ ਦੀ ਮੌਲੀ ਚੀਮਾ ਨੇ ਪਹਿਲਾ ਸਥਾਨ ਹਾਸਲ ਕਰ ਕੇ ਮਾਪਿਆਂ ਦੇ ਨਾਲ-ਨਾਲ ਬਟਾਲਾ ਦਾ ਨਾਂਅ ਰੌਸ਼ਨ ਕਰ ਕੇ ਇਕ ਮਿਸਾਲ ਕਾਇਮ ਕੀਤੀ।

ਅਜੀਤ ਡੈਸਕ 02-11-2026
ਬਟਾਲਾ, 1 ਨਵੰਬਰ (ਸਤਿੰਦਰ ਸਿੰਘ)- ਦਿੱਲੀ ਵਿਖੇ ਕਰਵਾਏ ਗਏ ਨੈਸ਼ਨਲ ਮਾਡਲਿੰਗ ਦੇ ਮੁਕਾਬਲੇ ’ਚ ਭਾਰਤ ਦੇ ਵੱਖ-ਵੱਖ ਸੂਬਿਆਂ ’ਚੋਂ ਵੱਡੀ ਗਿਣਤੀ ਵਿਚ ਲੜਕੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ’ਚੋਂ ਬਟਾਲਾ ਦੀ ਮੌਲੀ ਚੀਮਾ ਨੇ ਪਹਿਲਾ ਸਥਾਨ ਹਾਸਲ ਕਰ ਕੇ ਮਾਪਿਆਂ ਦੇ ਨਾਲ-ਨਾਲ ਬਟਾਲਾ ਦਾ ਨਾਂਅ ਰੌਸ਼ਨ ਕਰ ਕੇ ਇਕ ਮਿਸਾਲ ਕਾਇਮ ਕੀਤੀ। ਅੱਜ ਮੌਲੀ ਚੀਮਾ ਦਾ ਦਿੱਲੀ ਤੋਂ ਆਉਣ ’ਤੇ ਬਟਾਲਾ ’ਚ ਭਰਵਾਂ ਸਵਾਗਤ ਕੀਤਾ ਗਿਆ। ਖੁੱਲੀ ਜੀਪ ’ਚ ਸਵਾਰ ਮੌਲੀ ਚੀਮਾ ਤੇ ਉਨ੍ਹਾਂ ਦੇ ਨਾਲ ਸੋਸ਼ਲ ਵਰਕਰ ਸ਼੍ਰੀਮਤੀ ਗੀਤਾ ਸ਼ਰਮਾ ਨੇ ਤਿਰੰਗਾ ਝੰਡਾ ਲਹਿਰਾਉਂਦੇ ਹੋਏ ਸਾਰਿਆਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਬੱਚੀਆਂ ਕਿਸੇ ਤੋਂ ਘੱਟ ਨਹੀਂ ਹਨ ਤੇ ਆਉਣ ਵਾਲੇ ਸਮੇਂ ’ਚ ਇਹ ਬੱਚੀ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਭਾਗ ਲਵੇਗੀ। ਇਸ ਮੌਕੇ ਮੌਲੀ ਚੀਮਾ ਨੇ ਕਿਹਾ ਕਿ ਉਸ ਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ। ਹੁਣ ਉਹ ਅੰਤਰਰਾਸ਼ਟਰੀ ਪੱਧਰ ’ਤੇ ਮਾਡਨਿੰਗ ’ਚ ਹਿੱਸਾ ਲੈ ਕੇ ਭਾਰਤ ਦੇਸ਼ ਦਾ ਨਾਂਅ ਉੱਚਾ ਕਰੇਗੀ। ਮੌਲੀ ਚੀਮਾ ਦੇ ਮਾਤਾ ਰੇਖਾ ਚੀਮਾ ਅਤੇ ਪਿਤਾ ਸੰਜੀਤ ਦਤਿਆ ਨੇ ਵੀ ਇਸ ਮੁਬਾਰਕ ਸਮੇਂ ’ਚ ਖੁਸ਼ੀ ਦਾ ਇਜ਼ਹਾਰ ਕੀਤਾ। ਬਟਾਲਾ ਪਹੁੰਚਦੇ ਹੀ ਕੌਂਸਲਰ ਰਿੰਕਾ ਨੇ ਆਪਣੇ ਸਾਥੀਆਂ ਸਮੇਤ ਨਗਰ ਨਿਗਮ ਵਲੋਂ ਸਵਾਗਤ ਕੀਤਾ ਤੇ ਕਿਹਾ ਕਿ ਆਉਣ ਵਾਲੇ ਸਮੇਂਂ ’ਚ ਕਿਸੇ ਪ੍ਰਕਾਰ ਦੀ ਕੋਈ ਵੀ ਮਦਦ ਦੀ ਲੋੜ ਹੋਏਗੀ ਤਾਂ ਨਗਰ ਨਿਗਮ ਹਮੇਸ਼ਾ ਉਨ੍ਹਾਂ ਦੇ ਨਾਲ ਹੈ। ਇਸੇ ਹੀ ਤਰ੍ਹਾਂ ਵਾਹਿਗੁਰੂ ਜਿਊਲਰ ਦੇ ਮਾਲਕ ਤੇ ਸਨੀ ਮੰਦਰ ਦੇ ਮੁਖੀ ਸ਼ਿਵ ਸਾਨਨ ਵਲੋਂ ਬੱਚੀ ਦਾ ਸਵਾਗਤ ਕੀਤਾ ਗਿਆ।
ਪਿਛਲੀ ਖ਼ਬਰ ਬਾਬਾ ਮਹਿਮਾ ਸਾਹਿਬ ਪਬਲਿਕ ਸਕੂਲ ਮੋਹਲੋਵਾਲੀ ’ਚ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ’ਚ ਹਿੱਸਾ ਲਿਆ ਅਗਲੀ ਖ਼ਬਰ ਭਾਸ਼ਾ ਵਿਭਾਗ ਦੇ ਮੁਕਾਬਲਿਆਂ ’ਚ ਲਿਟਲ ਫਲਾਵਰ ਸਕੂਲ ਧਾਰੀਵਾਲ ਦੀ ਵਿਦਿਆਰਥਣ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।