04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸੰਤ ਬਾਬਾ ਹਜ਼ਾਰਾ ਸਿੰਘ ਵਾਲੀਬਾਲ ਕਲੱਬ ਮੰਮਣ ਨੂੰ ਡਾ. ਅਮਨਦੀਪ ਕੌਰ ਭਗਵਾਨਪੁਰ ਵਲੋਂ 41 ਹਜ਼ਾਰ ਦੀ ਸਹਾਇਤਾ

ਧਿਆਨਪੁਰ, 2 ਨਵੰਬਰ (ਕੁਲਦੀਪ ਸਿੰਘ ਸੋਨੂੰ)- ਸੰਤ ਬਾਬਾ ਹਜ਼ਾਰਾ ਸਿੰਘ ਵਾਲੀਬਾਲ ਕਲੱਬ ਮੰਮਣ ਵਲੋਂ ਐਨ. ਆਰ.

ਸੰਤ ਬਾਬਾ ਹਜ਼ਾਰਾ ਸਿੰਘ ਕਲੱਬ ਮੰਮਣ ਦੇ ਸਮੁੱਚੇ ਅਹੁਦੇਦਾਰ, ਡਾ. ਅਮਨਦੀਪ ਕੌਰ ਭਗਵਾਨਪੁਰ ਅਤੇ ਰਾਜਵਿੰਦਰ ਕੌਰ ਭਗਵਾਨਪੁਰ ਨੂੰ ਸਨਮਾਨਿਤ ਕਰਨ ਸਮੇਂ। ਤਸਵੀਰ : ਕੁਲਦੀਪ ਸਿੰਘ ਸੋਨੂੰ 03-11-2026
ਧਿਆਨਪੁਰ, 2 ਨਵੰਬਰ (ਕੁਲਦੀਪ ਸਿੰਘ ਸੋਨੂੰ)- ਸੰਤ ਬਾਬਾ ਹਜ਼ਾਰਾ ਸਿੰਘ ਵਾਲੀਬਾਲ ਕਲੱਬ ਮੰਮਣ ਵਲੋਂ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਦੇ ਨਾਲ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਉਚੇਚੇ ਤੌਰ ’ਤੇ ਜੱਗੂ ਭਗਵਾਨਪੁਰ ਦੀ ਪਤਨੀ ਡਾ. ਅਮਨਦੀਪ ਕੌਰ ਭਗਵਾਨਪੁਰ ਤੇ ਚੇਅਰਪਰਸਨ ਰਾਜਵਿੰਦਰ ਕੌਰ ਭਗਵਾਨਪੁਰ ਵਲੋਂ ਆਪਣੀ ਸਮੁੱਚੀ ਟੀਮ ਦੇ ਨਾਲ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਲੱਬ ਨੂੰ 41000 ਦੀ ਰਾਸ਼ੀ ਦਿੱਤੀ। ਇਸ ਤੋਂ ਇਲਾਵਾ ਗੇਟ ਦੇ ਰੁਕੇ ਕੰਮ ਵਾਸਤੇ ਮਾਇਕ ਸਹਾਇਤਾ, ਵਾਲੀਬਾਲ ਦੇ ਖਿਡਾਰੀਆਂ ਨੂੰ ਇਕ-ਦੋ ਦਿਨਾਂ ਵਿਚ ਹੀ ਖੇਡ ਕਿੱਟਾਂ ਤੇ ਇਸ ਪਿੰਡ ਦੀਆਂ ਦੋ ਅੰਤਰਰਾਸ਼ਟਰੀ ਖਿਡਾਰਨਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਪਹਿਲਵਾਨ ਅਮਨ ਮੰਮਣ, ਮਨਜੀਤ ਸਿੰਘ ਟੀਟਾ ਮੰਮਣ ਇਗਲੈਂਡ, ਜੁਗਰਾਜ ਸਿੰਘ ਮੰਮਣ ਤੇ ਸਾਬੀ ਫੌਜੀ ਮੰਮਣ ਨੇ ਦੱਸਿਆ ਕਿ ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਵਾਲਿਆਂ ਦੇ ਵਰਸੋਏ ਜਥੇ. ਬਾਬਾ ਨਾਮਦੇਵ ਬੋਹੜੀ ਸਾਹਿਬ ਦੇ ਆਸ਼ੀਰਵਾਦ ਨਾਲ ਸ਼ੁਰੂ ਹੋਏ ਇਸ ਟੂਰਨਾਮੈਂਟ ਵਿਚ ਸਮੁੱਚੇ ਐਨ.ਆਰ.ਆਈ. ਵੀਰਾਂ ਤੇ ਪਿੰਡ ਦੇ ਲੋਕਾਂ ਨੇ ਵੱਡਾ ਸਹਿਯੋਗ ਦਿੱਤਾ ਹੈ। ਡਾ. ਅਮਨਦੀਪ ਕੌਰ ਭਗਵਾਨਪੁਰ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਭਗਵਾਨਪੁਰ ਗਰੁੱਪ ਵਲੋਂ ਖੁੱਲਾ ਐਲਾਨ ਕਰਦੇ ਹਨ ਕਿ ਕਿਸੇ ਵੀ ਖਿਡਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੈ ਤਾਂ ਉਹ ਬੇਝਿਜਕ ਹੋ ਕੇ ਸਾਨੂੰ ਦੱਸ ਸਕਦਾ ਹੈ। ਉਨ੍ਹਾਂ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਖਿਡਾਰੀਆਂ ਦੀ ਖੇਡ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲੈ ਕੇ ਜਾਣ ਸਾਡੇ ਪਰਿਵਾਰ ਦਾ ਸੁਪਨਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਬੀਰ ਸਿੰਘ ਭਿੱਲਾ ਕੋਟਲੀ, ਬਲਬੀਰ ਸਿੰਘ ਘੁੰਮਣ, ਗੁਰਮੁੱਖ ਸਿੰਘ, ਸਾਬਕਾ ਸਰਪੰਚ ਕਮਲਜੀਤ ਸਿੰਘ ਲਾਲੂ ਭਗਵਾਨਪੁਰ, ਅਮਨ, ਰਾਜਾ ਕੋਚ ਮੰਮਣ, ਲਾਡੀ ਸਰਪੰਚ, ਬਾਬਾ ਹਰਪ੍ਰੀਤ ਸਿੰਘ ਹੈਪੀ, ਜਥੇਦਾਰ ਸੋਹਨ ਸਿੰਘ ਮੰਮਣ, ਕੁਲਵੰਤ ਸਿੰਘ ਪਟਵਾਰੀ, ਸੋਨੂੰ ਪਟਵਾਰੀ, ਮਿਹਰਬਾਨ ਸਿੰਘ ਮੰਮਣ, ਕਰਨ ਗਿੱਲ, ਅਮਨ ਕਾਹਲੋਂ ਸਰਪੰਚ, ਸਰਪੰਚ ਸਰਬਜੀਤ ਕੌਰ ਮਾਹਲ, ਰਮਨਦੀਪ ਕੌਰ ਬਲਾਕ ਸੰਮਤੀ ਮੈਂਬਰ, ਗੱਗੂ ਮੰਮਣ, ਸਰਪੰਚ ਗੁਰਮੁੱਖ ਸਿੰਘ ਢੇਸੀਆਂ, ਰਾਜਾ ਕੈਨੇਡਾ ਮੰਮਣ ਤੇ ਬਿਕਰਮਜੀਤ ਸਿੰਘ ਮੰਮਣ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਲਾਸਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਐਨ.ਐਸ.ਐਸ. ਦੇ ਸੱਤ ਰੋਜ਼ਾ ਕੈਂਪ ਦੀ ਸ਼ੁਰੂਆਤ ਅਗਲੀ ਖ਼ਬਰ ਸਰਦਾਰ ਵੱਲਭਭਾਈ ਪਟੇਲ ਦੀ ਜੈਅੰਤੀ ਮੌਕੇ ਸਰਹੱਦੀ ਕਲੱਬ ਵਲੋਂ ਵਿਸ਼ੇਸ਼ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।