04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸਕੂਲ ਆਫ਼ ਐਮੀਨੈਂਸ ਬਟਾਲਾ ਵਿਖੇ ਡਾ. ਨਰਿੰਦਰ ਸਿੰਘ ਕਪਾਨੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ

ਬਟਾਲਾ, 2 ਨਵੰਬਰ (ਸਤਿੰਦਰ ਸਿੰਘ)- ਸਕੂਲ ਆਫ਼ ਐਮੀਨੈਂਸ ਧਰਮਪੁਰਾ ਕਲੋਨੀ ਬਟਾਲਾ ਵਿਖੇ ਵਿਸ਼ਵ ਪ੍ਰਸਿੱਧ ਵਿਗਿਆਨੀ ਅਤੇ ਫਾਈਬਰ ਆਪਟਿਕਸ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਪੰਜਾਬ ਦੇ ਮੋਗਾ ਚ 31 ਅਕਤੂਬਰ 1926 ਨੂੰ ਜਨਮੇ ਡਾ. ਨਰਿੰਦਰ ਸਿੰਘ ਕਪਾਨੀ ਦੀ 100ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।

ਅਜੀਤ ਡੈਸਕ 03-11-2026
ਬਟਾਲਾ, 2 ਨਵੰਬਰ (ਸਤਿੰਦਰ ਸਿੰਘ)- ਸਕੂਲ ਆਫ਼ ਐਮੀਨੈਂਸ ਧਰਮਪੁਰਾ ਕਲੋਨੀ ਬਟਾਲਾ ਵਿਖੇ ਵਿਸ਼ਵ ਪ੍ਰਸਿੱਧ ਵਿਗਿਆਨੀ ਅਤੇ ਫਾਈਬਰ ਆਪਟਿਕਸ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਪੰਜਾਬ ਦੇ ਮੋਗਾ ਚ 31 ਅਕਤੂਬਰ 1926 ਨੂੰ ਜਨਮੇ ਡਾ. ਨਰਿੰਦਰ ਸਿੰਘ ਕਪਾਨੀ ਦੀ 100ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਮਹਾਨ ਵਿਗਿਆਨੀ ਦੇ ਜੀਵਨ, ਸੰਘਰਸ਼, ਵਿਗਿਆਨਕ ਪ੍ਰਾਪਤੀਆਂ ਅਤੇ ਕਲਾ ਤੇ ਵਿਰਾਸਤ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਗਈ। ਸੈਮੀਨਾਰ ਦੇ ਮੁੱਖ ਬੁਲਾਰੇ ਹਰਪ੍ਰੀਤ ਸਿੰਘ ਵੋਕੇਸ਼ਨਲ ਲੈਕਚਰਾਰ ਨੇ ਡਾ. ਕਪਾਨੀ ਦੇ ਜੀਵਨ ਬਾਰੇ ਦੱਸਿਆ। ਅੱਜ ਹਾਈ ਸਪੀਡ ਇੰਟਰਨੈਟ ਰਾਹੀਂ ਦੁਨੀਆਂ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਸਕਿੰਟਾਂ ਵਿਚ ਤਸਵੀਰਾਂ ਸਹਿਤ ਪਹੁੰਚਣ ਵਾਲੀ ਜਾਣਕਾਰੀ ਪਿੱਛੇ ਡਾਕਟਰ ਕਪਾਨੀ ਦੀ ਵਿਗਿਆਨਿਕ ਖੋਜ ਦਾ ਯੋਗਦਾਨ ਹੈ। ਇਸ ਮੌਕੇ ਲੈਕਚਰਾਰ ਰਾਜੇਸ਼ ਕੁਮਾਰ, ਲੈਕਚਰਾਰ ਸੁਚਿਤਾ ਪਾਲ, ਲੈਕਚਰਾਰ ਬਲਜੀਤ ਕੌਰ ਨੇ ਡਾਕਟਰ ਕਪਾਨੀ ਵਲੋਂ ਕੀਤੀ ਗਈ ਖੋਜ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਸਕੂਲ ਆਫ਼ ਐਮੀਨੈਂਸ ਬਟਾਲਾ ਦੇ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਡਾਕਟਰ ਗੁਰਦੀਪ ਸਿੰਘ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਧੰਦੋਈ ਸਕੂਲ ਦੇ ਸੂਬਾ ਪੱਧਰੀ ਕਬੱਡੀ ਟੀਮ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।