06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਕੂਲ ਆਫ਼ ਐਮੀਨੈਂਸ ਬਟਾਲਾ ਦਾ ਵਿਦਿਆਰਥੀਆਂ ਨੇ ਉੱਚ ਸਿੱਖਿਆ ਸੰਸਥਾਵਾਂ ਵਿਦਿਅਕ ਦੌਰਾ ਕੀਤਾ

ਬਟਾਲਾ, 5 ਨਵੰਬਰ (ਸਤਿੰਦਰ ਸਿੰਘ)- ਸਕੂਲ ਆਫ਼ ਐਮੀਨੈਂਸ, ਬਟਾਲਾ ਦੇ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਸ਼ਰਮਾ ਦੀ ਰਹਿਨੁਮਾਈ ਹੇਠ ਐਮੀਨੈਂਸ ਸ਼੍ਰੇਣੀਆਂ ਦੇ ਗਿਆਰ੍ਹਵੀਂ ਜਮਾਤ ਦੇ ਸਾਇੰਸ (ਮੈਡੀਕਲ ਤੇ ਨਾਨ ਮੈਡੀਕਲ), ਆਰਟਸ ਤੇ ਕਾਮਰਸ ਗਰੁੱਪ ਦੇ ਵਿਦਿਆਰਥੀਆਂ ਲਈ ਇੱਕ ਰੋਜ਼ਾ ਸਿੱਖਿਆਤਮਕ ਦੌਰਾ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਤਿੰਨ ਪ੍ਰਮੁੱਖ ਸੰਸਥਾਵਾਂ ਦਾ ਦੌਰਾ ਕੀਤਾ ਜਿਨ੍ਹਾਂ ਵਿੱਚ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ, ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਗੁਰਦਾਸਪੁਰ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਰੀਜਨਲ ਰਿਸਰਚ ਸਟੇਸ਼ਨ, ਗੁਰਦਾਸਪੁਰ ਸ਼ਾਮਲ ਸਨ।

ਸਕੂਲ ਆਫ਼ ਐਮੀਨੈਂਸ ਦੇ ਅਧਿਆਪਕ ਤੇ ਵਿਦਿਆਰਥੀ ਸਿੱਖਿਆਤਮਕ ਦੌਰੇ ’ਤੇ ਰਵਾਨਾ ਹੋਣ ਸਮੇਂ। ਅਜੀਤ ਤਸਵੀਰ 06-11-2026
ਬਟਾਲਾ, 5 ਨਵੰਬਰ (ਸਤਿੰਦਰ ਸਿੰਘ)- ਸਕੂਲ ਆਫ਼ ਐਮੀਨੈਂਸ, ਬਟਾਲਾ ਦੇ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਸ਼ਰਮਾ ਦੀ ਰਹਿਨੁਮਾਈ ਹੇਠ ਐਮੀਨੈਂਸ ਸ਼੍ਰੇਣੀਆਂ ਦੇ ਗਿਆਰ੍ਹਵੀਂ ਜਮਾਤ ਦੇ ਸਾਇੰਸ (ਮੈਡੀਕਲ ਤੇ ਨਾਨ ਮੈਡੀਕਲ), ਆਰਟਸ ਤੇ ਕਾਮਰਸ ਗਰੁੱਪ ਦੇ ਵਿਦਿਆਰਥੀਆਂ ਲਈ ਇੱਕ ਰੋਜ਼ਾ ਸਿੱਖਿਆਤਮਕ ਦੌਰਾ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਤਿੰਨ ਪ੍ਰਮੁੱਖ ਸੰਸਥਾਵਾਂ ਦਾ ਦੌਰਾ ਕੀਤਾ ਜਿਨ੍ਹਾਂ ਵਿੱਚ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ, ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਗੁਰਦਾਸਪੁਰ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਰੀਜਨਲ ਰਿਸਰਚ ਸਟੇਸ਼ਨ, ਗੁਰਦਾਸਪੁਰ ਸ਼ਾਮਲ ਸਨ। ਇਨ੍ਹਾਂ ਸੰਸਥਾਵਾਂ ਦੇ ਦੌਰੇ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਵਿਭਾਗਾਂ, ਵਰਕਸ਼ਾਪਾਂ, ਆਧੁਨਿਕ ਪ੍ਰਯੋਗਸ਼ਾਲਾਵਾਂ ਅਤੇ ਲਾਇਬ੍ਰੇਰੀਆਂ ਦਾ ਨਿਰੀਖਣ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਹਰਪ੍ਰੀਤ ਸਿੰਘ, ਵੋਕੇਸ਼ਨਲ ਲੈਕਚਰਾਰ (ਫੂਡ ਪ੍ਰੀਜ਼ਰਵੇਸ਼ਨ), ਸ੍ਰੀਮਤੀ ਸੁਚਿਤਾ ਪਾਲ ਲੈਕਚਰਾਰ (ਫਿਜ਼ਿਕਸ), ਮਿਸ ਭਾਵਨਾ ਮਹਿਤਾ, ਲੈਕਚਰਾਰ (ਹਿੰਦੀ), ਸ੍ਰੀਮਤੀ ਨਮਰਤਾ, ਮੈਥ ਸ੍ਰੀਮਤੀ ਨਵਜੋਤ ਹੁੰਦਲ, ਲਾਇਬ੍ਰੇਰੀਅਨ ਵੀ ਮੌਜੂਦ ਸਨ। ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਸ਼ਰਮਾ ਨੇ ਸਕੂਲ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਉੱਘੇ ਕਿਸਾਨ ਆਗੂ ਭੁਪਿੰਦਰ ਸਿੰਘ ਸੇਖਵਾਂ ਤੇ ਮਾਸਟਰ ਸੁਭਾਸ਼ ਮੇਘੀਆਂ ਨੇ 15 ਨਵੰਬਰ ਤੋਂ ਪਹਿਲਾਂ ਗੰਨਾ ਮਿੱਲਾਂ ਚਲਾਉਣ ਦੀ... ਅਗਲੀ ਖ਼ਬਰ ਮਸਤਕੋਟ ’ਚ ਮਰੀਜ਼ਾਂ ਦੀਆਂ ਅੱਖਾਂ ਲਈ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।