06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅਲੀਵਾਲ , 5 ਨਵੰਬਰ (ਸੁੱਚਾ ਸਿੰਘ ਬੁੱਲੋਵਾਲ)- ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚੀਫ ਖਾਲਸਾ ਦੀਵਾਨ ਨਾਸਰਕੇ ’ਚ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਮਨਾਇਆ ਗਿਆ। ਪ੍ਰਿੰਸੀਪਲ ਸੁੱਖਪ੍ਰੀਤ ਕੌਰ ਨੇ ਦੱਸਿਆ ਕਿ ਸਮਾਗਮ ਦੀ ਆਰੰਭਤਾ ਸ੍ਰੀ ਜਪੁਜੀ ਸਾਹਿਬ ਜੀ, ਚੌਪਈ ਸਾਹਿਬ ਜੀ ਤੇ ਆਨੰਦ ਸਾਹਿਬ ਜੀ ਦੇ ਪਾਠ ਨਾਲ ਹੋਈ ਜਿਸ ’ਚ ਪਹਿਲੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਤੇ ਸਮੂਹ ਸਟਾਫ ਵਲੋਂ ਇਹ ਸੇਵਾ ਨਿਭਾਈ ਗਈ ।

ਅਜੀਤ ਡੈਸਕ 06-11-2026
ਅਲੀਵਾਲ , 5 ਨਵੰਬਰ (ਸੁੱਚਾ ਸਿੰਘ ਬੁੱਲੋਵਾਲ)- ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚੀਫ ਖਾਲਸਾ ਦੀਵਾਨ ਨਾਸਰਕੇ ’ਚ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਮਨਾਇਆ ਗਿਆ। ਪ੍ਰਿੰਸੀਪਲ ਸੁੱਖਪ੍ਰੀਤ ਕੌਰ ਨੇ ਦੱਸਿਆ ਕਿ ਸਮਾਗਮ ਦੀ ਆਰੰਭਤਾ ਸ੍ਰੀ ਜਪੁਜੀ ਸਾਹਿਬ ਜੀ, ਚੌਪਈ ਸਾਹਿਬ ਜੀ ਤੇ ਆਨੰਦ ਸਾਹਿਬ ਜੀ ਦੇ ਪਾਠ ਨਾਲ ਹੋਈ ਜਿਸ ’ਚ ਪਹਿਲੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਤੇ ਸਮੂਹ ਸਟਾਫ ਵਲੋਂ ਇਹ ਸੇਵਾ ਨਿਭਾਈ ਗਈ । ਉਪਰੰਤ ਸ਼ਬਦ ਕੀਰਤਨ, ਕਵਿਤਾ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਪਵਿੱਤਰ ਜੀਵਨ, ਨਿਮਰਤਾ, ਸੇਵਾ ਭਾਵਨਾ ਤੇ ਮਨੁੱਖਤਾ ਪ੍ਰਤੀ ਪਿਆਰ ਦੀ ਪ੍ਰੇਰਨਾ ਦਿੱਤੀ ਗਈ। ਪ੍ਰਿੰਸੀਪਲ ਸੁੱਖਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸਮੂਹ ਸਟਾਫ਼ ਨੂੰ ਹਾਜਰ ਸੰਗਤ ਨੂੰ ਚੌਥੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਉਪ -ਪ੍ਰਿੰਸੀਪਲ ਕਿਰਨਦੀਪ ਕੌਰ, ਸਿਮਰਨਜੀਤ ਕੌਰ, ਤਸਵੀਰ ਕੌਰ, ਗੁਰਪਿੰਦਰਜੀਤ ਕੌਰ, ਸੁੱਚਾ ਸਿੰਘ ਸਾਗਰ, ਰਾਣਾ ਕੁਲਤਾਰ ਸਿੰਘ ਡੀ. ਪੀ. ਮਨਜੀਤ ਸਿੰਘ ਗਗਨਦੀਪ ਸਿੰਘ, ਸੀਤਲ, ਅਮਨੀਤ ਕੌਰ, ਸੁੱਖਦੀਪ ਕੌਰ, ਹਰਕੰਵਲਜੀਤ ਕੌਰ,ਮਨਪ੍ਰੀਤ ਕੌਰ ਨਵਦੀਪ ਕੌਰ, ਵਰਿੰਦਰ ਕੌਰ, ਮਨਦੀਪ ਕੌਰ, ਮਨਦੀਪ ਕੌਰ, ਜੋਤਸਰੂਪ ਕੌਰ, ਸਰਬਜੀਤ ਕੌਰ, ਰਣਜੀਤ ਕੌਰ, ਪ੍ਰਬਲੀਨ ਕੌਰ ਆਦਿ ਹਾਜਰ ਸਨ।
ਪਿਛਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦਾ ਬਲਾਕ ਪੱਧਰੀ ਸਕੂਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਐੱਸ.ਡੀ.ਐੱਸ. ਮੈਮੋਰੀਅਲ ਹਾਈ ਸਕੂਲ ਵਿਖੇ ਮਹਿੰਦੀ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।