07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਦੂਸਰੀ ਬਰਸੀ ’ਤੇ ਵਿਸ਼ੇਸ਼ : ਰਜਿੰਦਰ ਕੁਮਾਰ ਪੱਪੂ ਜੈਂਤੀਪੁਰ

ਬਟਾਲਾ- ਦਲੇਰੀ, ਅਣਖ, ਗੈਰਤ ਤੇ ਮਿਲਾਪੜੇ ਸੁਭਾਅ ਦੇ ਮਾਲਕ, ਸੁਲਝੇ ਤੇ ਸਿਆਣੇ ਕਾਰੋਬਾਰੀ ਅਤੇ ਜੱਦੀ ਕਿੱਤੇ ਖੇਤੀਬਾੜੀ ਨਾਲ ਜੁੜੇ ਹੋਏ ਸ੍ਰੀ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਨੇ ਅੱਜ ਤੋਂ 52 ਸਾਲ ਪਹਿਲਾਂ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ, ਜਿਸ ਤੋਂ ਬਾਅਦ ਕਦੇ ਵੀ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸ੍ਰੀ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਦਾ ਜਨਮ ਚੌਧਰੀ ਗੁਲਜਾਰੀ ਲਾਲ ਦੇ ਗ੍ਰਹਿ ਮਾਤਾ ਸ਼ਾਂਤੀ ਦੇਵੀ ਦੀ ਕੁੱਖੋਂ 1954 ਵਿਚ ਹੋਇਆ, ਹਿੰਦੂ ਕਾਲਜ ਅੰਮ੍ਰਿਤਸਰ ਤੋਂ ਬੀ.

ਸ੍ਰੀ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ 07-11-2026
ਬਟਾਲਾ- ਦਲੇਰੀ, ਅਣਖ, ਗੈਰਤ ਤੇ ਮਿਲਾਪੜੇ ਸੁਭਾਅ ਦੇ ਮਾਲਕ, ਸੁਲਝੇ ਤੇ ਸਿਆਣੇ ਕਾਰੋਬਾਰੀ ਅਤੇ ਜੱਦੀ ਕਿੱਤੇ ਖੇਤੀਬਾੜੀ ਨਾਲ ਜੁੜੇ ਹੋਏ ਸ੍ਰੀ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਨੇ ਅੱਜ ਤੋਂ 52 ਸਾਲ ਪਹਿਲਾਂ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ, ਜਿਸ ਤੋਂ ਬਾਅਦ ਕਦੇ ਵੀ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸ੍ਰੀ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਦਾ ਜਨਮ ਚੌਧਰੀ ਗੁਲਜਾਰੀ ਲਾਲ ਦੇ ਗ੍ਰਹਿ ਮਾਤਾ ਸ਼ਾਂਤੀ ਦੇਵੀ ਦੀ ਕੁੱਖੋਂ 1954 ਵਿਚ ਹੋਇਆ, ਹਿੰਦੂ ਕਾਲਜ ਅੰਮ੍ਰਿਤਸਰ ਤੋਂ ਬੀ.ਏ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 1986 ਵਿਚ ਸ਼੍ਰੀਮਤੀ ਅਰੁਣਾ ਦੇ ਨਾਲ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਵਿਆਹ ਦੇ ਬੰਧਨ ’ਚ ਬੱਝ ਗਏ। ਪ੍ਰਮਾਤਮਾ ਨੇ ਬੇਟਾ ਅਮਨਦੀਪ ਅਤੇ ਬੇਟੀ ਨੇਹਾ ਦੀ ਦਾਤ ਝੋਲੀ ਪਈ। ਖਾਨਦਾਨੀ ਅਮੀਰ ਤੇ ਜੱਦੀ ਪੁਸ਼ਤੀ ਜ਼ਮੀਨ-ਜਾਇਦਾਦ ਦੇ ਮਾਲਕ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਨੇ 1970 ’ਚ ਸਰਪੰਚੀ ਦੇ ਸਫ਼ਰ ਤੋਂ ਰਾਜਨੀਤੀ ਵਿਚ ਆਪਣਾ ਪੈਰ ਧਰਿਆ ਜਿਸ ਤੋਂ ਬਾਅਦ 2008 ਵਿਚ ਸ਼੍ਰੀ ਰਜਿੰਦਰ ਕੁਮਾਰ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ਬਣ ਗਏ। ਦੱਸਣਯੋਗ ਹੈ ਕਿ ਸ੍ਰੀ ਰਜਿੰਦਰ ਕੁਮਾਰ ਦੇ ਪੜਦਾਦਾ ਸ੍ਰੀ ਹਰਦਿਆਲ ਬਧਵਾਰ ਸਾਰੇ ਜੈਂਤੀਪੁਰ ਪਿੰਡ ਦੇ ਮਾਲਕ ਸਨ, ਕਿਉਂਕਿ ਇਲਾਕੇ ਦੀ ਸੈਂਕੜੇ ਏਕੜ ਜ਼ਮੀਨ ਸਿਰਫ਼ ਤੇ ਸਿਰਫ਼ ਹਰਦਿਆਲ ਬਧਵਾਰ ਦੀ ਸੀ। ਇਸ ਤੋਂ ਬਾਅਦ ਸ੍ਰੀ ਰਜਿੰਦਰ ਕੁਮਾਰ ਦੇ ਦਾਦਾ ਜੀ ਸ੍ਰੀ ਬੇਲੀ ਰਾਮ ਬਧਵਾਰ ਪਿੰਡ ਜੈਂਤੀਪੁਰ ਦੇ ਅੱਧ ਦੇ ਮਾਲਕ ਬਣੇ ਜਦਕਿ ਪਿਤਾ ਚੌਧਰੀ ਗੁਲਜਾਰੀ ਲਾਲ ਤੋਂ ਬਾਅਦ ਸ੍ਰੀ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਵਲੋਂ ਜੱਦੀ ਜ਼ਮੀਨ ਵਿਚ ਹੋਰ ਵਾਧਾ ਕਰਦਿਆਂ ਵੱਖ-ਵੱਖ ਥਾਵਾਂ ’ਤੇ ਹੋਰ ਜ਼ਮੀਨ ਖ਼ਰੀਦੀ ਗਈ। ਯਾਰਾਂ ਦੇ ਯਾਰ ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਨੇ ਹਮੇਸ਼ਾ ਹੀ ਸਾਥੀਆਂ ਦਾ ਡਟ ਕੇ ਸਾਥ ਦਿੱਤਾ ਜਦਕਿ ਇਲਾਕੇ ਦੇ ਗਰੀਬ ਪਰਿਵਾਰਾਂ ਦੀਆਂ ਧੀਆਂ-ਭੈਣਾਂ ਦੇ ਘਰ-ਪਰਿਵਾਰ ਵੀ ਆਪਣੀ ਜੁਰਅਤ ਤੇ ਸੂਝ ਸਿਆਣਪ ਦੇ ਨਾਲ ਵਸਾਏ ਗਏ। ਇਥੇ ਹੀ ਬੱਸ ਨਹੀਂ, ਅੱਤਵਾਦ ਦੇ ਭਿਆਨਕ ਸਮੇਂ ’ਚ ਪਿੰਡ ਜੈਂਤੀਪੁਰ ਵਿਚ ਰਹਿ ਕੇ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਨੇ ਆਪਣੇ ਪਰਿਵਾਰ ਤੇ ਇਲਾਕੇ ਦੇ ਹਿੰਦੂ ਪਰਿਵਾਰਾਂ ਦੀ ਵੀ ਰੱਖਿਆ ਕੀਤੀ ਗਈ। ਕਈ ਵਾਰ ਅੱਤਵਾਦੀਆਂ ਵਲੋਂ ਰਜਿੰਦਰ ਕੁਮਾਰ ’ਤੇ ਜਾਨਲੇਵਾ ਹਮਲਾ ਵੀ ਕੀਤਾ ਗਿਆ ਪਰ ਉਹ ਆਪਣੀ ਹਿੰਮਤ ਨਾਲ ਹਮੇਸ਼ਾ ਬਚ ਕੇ ਨਿਕਲ ਜਾਂਦੇ ਰਹੇ ਹਨ। ਖੇਤੀਬਾੜੀ ਨਾਲ ਦਿਲ ਤੋਂ ਮੋਹ ਰੱਖਣ ਵਾਲੇ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਨੇ ਆਪਣੇ ਪਿਤਾ ਚੌਧਰੀ ਗੁਲਜਾਰੀ ਲਾਲ ਦੇ ਨਾਲ ਆਪਣੇ ਹੱਥੀਂ ਬਲਦਾਂ ਦੀ ਜੋੜੀ ਦੇ ਨਾਲ ਜ਼ਮੀਨ ਵਿਚ ਹੱਲ ਵੀ ਵਾਹੇ ਜਦਕਿ ਬਾਅਦ ’ਚ ਖੇਤੀਬਾੜੀ ਦੇ ਧੰਦੇ ਨੂੰ ਆਧੁਨਿਕ ਸੰਦਾਂ ਦੇ ਨਾਲ ਲੈਸ ਕਰਦਿਆਂ ਹੋਰ ਪ੍ਰਫੁੱਲਿਤ ਕੀਤਾ ਗਿਆ। ਸੰਨ 1995 ’ਚ ਆੜ੍ਹਤ ਦਾ ਕੰਮ ਸ਼ੁਰੂ ਕਰਨ ਤੋਂ ਬਾਅਦ ਜਿੱਥੇ ਫਾਇਨੈਂਸ ਤੇ ਪ੍ਰਾਪਰਟੀ ਦਾ ਕਾਰੋਬਾਰ ਸ਼ੁਰੂ ਕੀਤਾ ਗਿਆ ਉੱਥੇ ਨਾਲ ਹੀ ਭੱਠਾ ਕਾਰੋਬਾਰ ਤੇ ਹਾਟ ਮਿਕਸ ਪਲਾਂਟ ਵੀ ਲਗਾਇਆ ਗਿਆ। ਇਸ ਦੇ ਨਾਲ ਹੀ 2008 ਵਿਚ ਪੂਰੇ ਪੰਜਾਬ ਦੇ ਬਰਾਬਰ ਸ਼ਰਾਬ ਦਾ ਵੱਡਾ ਕਾਰੋਬਾਰ ਚਲਾਇਆ ਗਿਆ। ਇਸ ਤੋਂ ਇਲਾਵਾ ਪੈਟਰੋਲ ਪੰਪ ਦੇ ਕੰਮ ਵੀ ਖੋਲੇ ਗਏ। ਲਗਪਗ 30 ਸਾਲ ਦੇ ਕਾਰੋਬਾਰੀ ਦੇ ਸਫ਼ਰ ਵਿਚ ਰਜਿੰਦਰ ਕੁਮਾਰ ਨੇ ਸਖ਼ਤ ਮਿਹਨਤ ਕਰਦਿਆਂ ਕਾਰੋਬਾਰ ਨੂੰ ਕਾਮਯਾਬੀ ਦੀ ਸ਼ਿਖ਼ਰ ਤੱਕ ਲੈ ਕੇ ਆਂਦਾ। ਉਨ੍ਹਾਂ ਦੇ ਜੀਵਨ ਕਾਲ ਵਿਚ ਇਹ ਗੱਲ ਬਹੁਤ ਮਹੱਤਵ ਰੱਖਦੀ ਹੈ ਕਿ ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਦੇ ਕੋਲੋਂ ਸੱਜਣਾਂ ਨੂੰ ਆਸ ਸੀ ਤੇ ਦੁਸ਼ਮਣਾਂ ਨੂੰ ਭੈਅ ਸੀ, ਇਸ ਗੱਲ ਵਿਚ ਕੋਈ ਵੀ ਅਕਥ ਕਥਨੀ ਨਹੀਂ ਹੋਵੇਗੀ, ਕਿਉਂਕਿ ਕੋਈ ਵੀ ਸੱਜਣ-ਮਿੱਤਰ ਅੱਜ ਤੱਕ ਪੱਪੂ ਜੈਂਤੀਪੁਰ ਦੇ ਘਰੋਂ ਖਾਲੀ ਹੱਥ ਨਹੀਂ ਸੀ ਮੁੜਿਆ। ਪਿੰਡ ਜੈਂਤੀਪੁਰ ਦੀ ਪੰਚਾਇਤ ਉਨ੍ਹਾਂ ਦੇ ਘਰ ਪਰਿਵਾਰ ਵਿਚੋਂ ਹੀ ਬਣਦੀ ਆ ਰਹੀ, ਉੱਥੇ ਨਾਲ ਹੀ ਅੱਡਾ ਜੈਂਤੀਪੁਰ ਦੀ ਵੱਖ ਹੋਈ ਪੰਚਾਇਤ ਦੀ ਚੋਣ ਵੀ 5ਵੀਂ ਵਾਰ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਦੀ ਰਹਿਨੁਮਾਈ ਹੇਠ ਹੋਈ ਜਿਸ ਵਿਚ ਉਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਹੀ ਸਰਪੰਚ ਬਣਦਾ ਚਲਿਆ ਆ ਰਿਹਾ ਹੈ। ਉਨ੍ਹਾਂ ਦੇ ਬਜ਼ੁਰਗਾਂ ਵਲੋਂ ਜਿੱਥੇ ਸਰਕਾਰੀ ਸਕੂਲ ਸ਼ੇਖੂਪੁਰ ਨੂੰ ਜ਼ਮੀਨ ਦਾਨ ਕੀਤੀ ਉੱਥੇ ਨਾਲ ਹੀ ਪਾਖਰਪੁਰ ਮੰਡੀ ਨੂੰ ਜਾਣ ਵਾਲਾ ਰਸਤਾ ਦੇ ਕੇ ਉਸ ਨੂੰ ਪੱਕਾ ਵੀ ਬਣਾਇਆ ਜਦਕਿ ਅੱਡਾ ਜੈਂਤੀਪੁਰ ਦੇ ਸ਼ਮਸ਼ਾਨਘਾਟ ਦੇ ਕੋਲ ਕੋਈ ਵੀ ਜਗ੍ਹਾ ਨਹੀਂ ਸੀ, ਜੋ ਕਿ ਪੱਪੂ ਜੈਂਤੀਪੁਰ ਵਲੋਂ ਪਿੰਡ ਨੂੰ ਦਾਨ ਕੀਤੀ ਗਈ। ਖ਼ਾਸ ਜ਼ਿਕਰ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਹੀ ਸਤਿਕਾਰ ਕਰਨ ਵਾਲੇ ਪੱਪੂ ਜੈਂਤੀਪੁਰ ਜਿੱਥੇ ਸਾਰੇ ਹੀ ਧਰਮਾਂ ਤੇ ਵਰਗਾਂ ਦਾ ਸਤਿਕਾਰ ਕਰਦੇ ਸ ਨ ਉੱਥੇ ਨਾਲ ਹੀ ਹਮੇਸ਼ਾ ਸਰਬੱਤ ਦੇ ਭਲੇ ਤੇ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਦੇ ਸਨ। ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਹੋਰਾਂ ਦਾ ਸਪੁੱਤਰ ਐਡਵੋਕੇਟ ਅਮਨਦੀਪ ਜੈਂਤੀਪੁਰ ਤੇ ਸਮੁੱਚਾ ਪਰਿਵਾਰ ਅੱਜ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ’ਤੇ ਚਲਦਿਆਂ ਸਮਾਜ ਵਿਚ ਅੱਗੇ ਵਧ ਰਿਹਾ ਹੈ ਕਿਉਂਕਿ ਜਿਸ ਢੰਗ ਦੇ ਨਾਲ ਸਮਾਜ ਦੇ ਹਰ ਹਿੱਸੇ ਵਿਚੋਂ ਹਰ ਵਰਗ ਦੇ ਨੁਮਾਇੰਦੇ ਸਾਬਕਾ ਚੇਅਰਮੈਨ ਸ੍ਰੀ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਦੇ ਸਦੀਵੀਂ ਵਿਛੋੜੇ ਤੋਂ ਬਾਅਦ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਜਾ ਰਿਹਾ ਹੈ, ਉਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੱਪੂ ਜੈਂਤੀਪੁਰ ਆਪਣੇ ਪਿੱਛੇ ਬਹੁਤ ਵੱਡੀ ਵਿਰਾਸਤ ਛੱਡ ਗਏ ਹਨ। 2 ਸਾਲ ਪਹਿਲਾਂ ਮਿਤੀ 7 ਨਵੰਬਰ 2024 ਨੂੰ ਅਚਾਨਕ ਦਿਲ ਦੀ ਧੜਕਣ ਰੁਕ ਜਾਣ ਕਾਰਨ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਾਬਕਾ ਚੇਅਰਮੈਨ ਸ਼੍ਰੀ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਦੀ ਦੂਸਰੀ ਬਰਸੀ ਮੌਕੇ ਪਿੰਡ ਜੈਂਤੀਪੁਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣਗੇ। ਉਪਰੰਤ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਕੀਰਤਨ ਹੋਵੇਗਾ। - ਸਤਿੰਦਰ ਸਿੰਘ
ਪਿਛਲੀ ਖ਼ਬਰ ਸੁਆਮੀ ਸਰੂਪਾ ਨੰਦ ਦੀ ਯਾਦ ’ਚ 43ਵੀਂ ਬਰਸੀ ਡੇਰਾ ਨਵਾਂ ਬੱਲੜਵਾਲ ਵਿਖੇ 14 ਨੂੰ ਅਗਲੀ ਖ਼ਬਰ ਪੀ.ਬੀ.ਐੱਸ. ਸ਼ੋਪਿੰਗ ਸੈਂਟਰ ਮਹਿਤਾ ਚੌਕ ਵਾਲਿਆਂ ਵਲੋਂ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ 1 ਲੱਖ ਰੁਪਏ ਤੱਕ ਖਰੀਦ ਕਰਨ ਵਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।