11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਡਾ. ਐੱਮ.ਆਰ.ਐੱਸ. ਭੱਲਾ ਸਕੂਲ ਵਿਚ ਰੰਗੋਲੀ ਮੁਕਾਬਲੇ ਅਤੇ ਕਲਾ ਪ੍ਰਦਰਸ਼ਨੀ ਲਗਾਈ

ਬਟਾਲਾ, 10 ਨਵੰਬਰ (ਸਤਿੰਦਰ ਸਿੰਘ)-ਡਾ. ਐੱਮ.

ਅਜੀਤ ਡੈਸਕ 11-11-2026
ਬਟਾਲਾ, 10 ਨਵੰਬਰ (ਸਤਿੰਦਰ ਸਿੰਘ)-ਡਾ. ਐੱਮ.ਆਰ.ਐੱਸ. ਭੱਲਾ ਡੀ.ਏ.ਵੀ. ਸਕੂਲ ਕਿਲਾ ਮੰਡੀ ਬਟਾਲਾ ਵਿਖੇ ਦੀਵਾਲੀ ਦੇ ਪਾਵਨ ਮੌਕੇ ’ਤੇ ਰੰਗੋਲੀ ਮੁਕਾਬਲੇ ਅਤੇ ਕਲਾ ਤੇ ਸ਼ਿਲਪਕਲਾ ਪ੍ਰਦਰਸ਼ਨੀ ਬੜੇ ਉਤਸ਼ਾਹ ਤੇ ਖੁਸ਼ੀ ਨਾਲ ਲਗਾਈ ਗਈ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਕਲਾਤਮਕ ਪ੍ਰਤਿਭਾ, ਰਚਨਾਤਮਕ ਸੋਚ ਅਤੇ ਕਲਪਨਾਸ਼ੀਲਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰੰਗੋਲੀ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਕਿਸਾਨ, ਕਲਸ਼, ਪਰੰਪਰਾਗਤ ਨਾਚ, ਸਿਤਾਰ ਅਤੇ ਹੰਸ ਵਰਗੇ ਵਿਸ਼ਿਆਂ ’ਤੇ ਸੁੰਦਰ ਰੰਗੋਲੀਆਂ ਬਣਾਈਆਂ। ਇਸ ਮੁਕਾਬਲੇ ਵਿਚ ਕਿਸਾਨ ਅਤੇ ਕਲਸ਼ ਥੀਮ ਨੇ ਪਹਿਲਾ, ਪਰੰਪਰਾਗਤ ਨਾਚ ਨੇ ਦੂਜਾ ਅਤੇ ਸਿਤਾਰ ਤੇ ਹੰਸ ਥੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਾਡਲ ਬਣਾਉਣ ਵਿਚ ਵੰਸ਼ ਤੇ ਭਾਰਤ ਹਾਂਡਾ ਨੇ ਪਹਿਲਾ, ਪਰਵਿਸ਼ ਤੇ ਦਿਵਿਆਂਸ਼ੀ ਨੇ ਦੂਜਾ ਅਤੇ ਮੰਨਤ ਨੇ ਤੀਜਾ, ਚਿੱਤਰਕਲਾ ਵਿਚ ਜੀਵਿਕਾ ਨੇ ਪਹਿਲਾ ਤੇ ਕੋਨਿਕਾ ਨੇ ਦੂਜਾ, ਪਲੇਟ ਸਜਾਵਟ ਵਿਚ ਹਰਗੁਨ ਨੇ ਪਹਿਲਾ ਤੇ ਸਿਮਰੀਤ ਨੇ ਦੂਜਾ, ਵਾਲ ਹੈਂਗਿੰਗ ਵਿਚ ਪਿਹੂ ਨੇ ਪਹਿਲਾ ਤੇ ਰਿਧਮ ਨੇ ਦੂਜਾ, ਦੀਵਾ ਸਜਾਵਟ ਵਿਚ ਵਾਨਿਆ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀ ਪ੍ਰਿੰਸੀਪਲ ਰਿਚਾ ਮਹਾਜਨ ਨੇ ਸਾਰੇ ਜੇਤੂ ਵਿਦਿਆਰਥੀਆਂ ਤੇ ਅਧਿਆਪਕਾ ਰਮਨਜੀਤ ਕੌਰ ਨੂੰ ਵਧਾਈ ਦਿੱਤੀ ਅਤੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਾਲਾਘਾ ਕੀਤੀ।
ਪਿਛਲੀ ਖ਼ਬਰ ਸਿਲਵਰ ਕਰੀਕ ਸਕੂਲ ਬਟਾਲਾ ਦੇ ਵਿਦਿਆਰਥੀਆਂ ਕ੍ਰਿਕਟ ਤੇ ਬੈਡਮਿੰਟਨ ਵਿਚ ਕੀਤਾ ਪਹਿਲਾ ਸਥਾਨ ਹਾਸਿਲ ਅਗਲੀ ਖ਼ਬਰ ਮੰਡਲ ਗੁਰਦਾਸਪੁਰ ਦੇ ਪੈਨਸ਼ਨਰਾਂ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।