14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਹਲਕੇ ਅੰਦਰ ਬਿਨਾਂ ਮਤਭੇਦ ਵਿਕਾਸ ਕਰਵਾਏ- ਸਰਪੰਚ ਬਲਵਿੰਦਰਪਾਲ ਦਾਊਵਾਲ

ਗੁਰਦਾਸਪੁਰ, 13 ਨਵੰਬਰ (ਅਸ਼ੋਕ ਸ਼ਰਮਾ)-ਸੀਨੀਅਰ ਆਗੂ ਬਲਵਿੰਦਰਪਾਲ ਸਰਪੰਚ ਦਾਊਵਾਲ ਤੇ ਪ੍ਰਮੋਦ ਸਿੰਘ ਸਲਾਰੀਆ ਸਰਪੰਚ ਮੁੰਨਣ ਖੁਰਦ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਇੰਚਾਰਜ ਸ਼ਮਸ਼ੇਰ ਸਿੰਘ ਨੇ ਹਲਕੇ ਅੰਦਰ ਆਪਣੇ ਸਮੇਂ ਦੌਰਾਨ ਬਿਨਾਂ ਮਤਭੇਦ ਦੇ ਵਿਕਾਸ ਕਰਵਾਏ ਹਨ, ਜਿਨ੍ਹਾਂ ਕਰਕੇ ਉਨ੍ਹਾਂ ਦੀ ਹਲਕੇ ਅੰਦਰ ਪਕੜ ਕਾਫ਼ੀ ਮਜ਼ਬੂਤ ਹੋਈ ਹੈ। ਉਨ੍ਹਾਂ ਦੱਸਿਆ ਕਿ ਲੋਕ ਪੁਰਾਣੇ ਆਗੂਆਂ ਤੇ ਵਿਧਾਇਕਾਂ ਤੋਂ ਅੱਕ ਚੁੱਕੇ ਹਨ ਕਿਉਂਕਿ ਉਨ੍ਹਾਂ ਨੇ ਪਿੰਡਾਂ ਅੰਦਰ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਏ ਤੇ ਸਿਰਫ ਨੁਕਤਾਚੀਨੀਆਂ ਹੀ ਕੀਤੀਆਂ ਹਨ।

ਸਰਪੰਚ ਬਲਵਿੰਦਰਪਾਲ, ਪ੍ਰਮੋਦ ਸਿੰਘ ਸਲਾਰੀਆ 14-11-2026
ਗੁਰਦਾਸਪੁਰ, 13 ਨਵੰਬਰ (ਅਸ਼ੋਕ ਸ਼ਰਮਾ)-ਸੀਨੀਅਰ ਆਗੂ ਬਲਵਿੰਦਰਪਾਲ ਸਰਪੰਚ ਦਾਊਵਾਲ ਤੇ ਪ੍ਰਮੋਦ ਸਿੰਘ ਸਲਾਰੀਆ ਸਰਪੰਚ ਮੁੰਨਣ ਖੁਰਦ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਇੰਚਾਰਜ ਸ਼ਮਸ਼ੇਰ ਸਿੰਘ ਨੇ ਹਲਕੇ ਅੰਦਰ ਆਪਣੇ ਸਮੇਂ ਦੌਰਾਨ ਬਿਨਾਂ ਮਤਭੇਦ ਦੇ ਵਿਕਾਸ ਕਰਵਾਏ ਹਨ, ਜਿਨ੍ਹਾਂ ਕਰਕੇ ਉਨ੍ਹਾਂ ਦੀ ਹਲਕੇ ਅੰਦਰ ਪਕੜ ਕਾਫ਼ੀ ਮਜ਼ਬੂਤ ਹੋਈ ਹੈ। ਉਨ੍ਹਾਂ ਦੱਸਿਆ ਕਿ ਲੋਕ ਪੁਰਾਣੇ ਆਗੂਆਂ ਤੇ ਵਿਧਾਇਕਾਂ ਤੋਂ ਅੱਕ ਚੁੱਕੇ ਹਨ ਕਿਉਂਕਿ ਉਨ੍ਹਾਂ ਨੇ ਪਿੰਡਾਂ ਅੰਦਰ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਏ ਤੇ ਸਿਰਫ ਨੁਕਤਾਚੀਨੀਆਂ ਹੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਦਰਿਆ ਬਿਆਸ ਦੀ ਧੁੱਸੀ ਦੀ ਕਾਫੀ ਹਾਲਤ ਖਰਾਬ ਸੀ ਅਤੇ ਦਰਿਆ ਵਿਚ ਪਾਣੀ ਆਉਣ ਕਰਕੇ ਸਾਰਾ ਇਲਾਕਾ ਪਾਣੀ ਦੀ ਲਪੇਟ ਵਿਚ ਆ ਜਾਂਦੀ ਸੀ, ਜਿਸ ਨਾਲ ਫਸਲਾਂ ਬਰਬਾਦ ਹੋ ਜਾਂਦੀਆਂ ਸਨ ਤੇ ਹੁਣ ਧੁੱਸੀ ’ਤੇ ਕਰੋੜਾਂ ਰੁਪਏ ਖਰਚ ਕਰਕੇ ਇਲਾਕੇ ਨੂੰ ਕਾਫੀ ਰਾਹਤ ਦਿਵਾਈ ਗਈ ਹੈ। ਉਨ੍ਹਾਂ ਕਿਹਾ ਕਿ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਉਡੀਕ ਵਿਚ ਹਨ ਤਾਂ ਜੋ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾਇਆ ਜਾ ਸਕੇ।
ਪਿਛਲੀ ਖ਼ਬਰ ਹਲਕਾ ਇੰਚਾਰਜ ਰਮਨ ਬਹਿਲ ਤੇ ਚੇਅਰਮੈਨ ਰਾਜੀਵ ਸ਼ਰਮਾ ਨੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਰਮਨ ਬਹਿਲ ਨੂੰ ਗੁਰਦਾਸਪੁਰ ਤੋਂ ਟਿਕਟ ਦੇਣ ’ਤੇ ਹਿਤੇਸ਼ ਮਹਾਜਨ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।