25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਹਾਈਵੇ ਬਣਨ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਦੇ ਸਰਕਾਰੀ ਰਾਹ ਹੋਏ ਬੰਦ

ਤਾਰਾਗੜ੍ਹ, 24 ਨਵੰਬਰ (ਸੋਹਨ ਲਾਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਜ਼ੋਨ ਬਾਬਾ ਸ੍ਰੀ ਚੰਦ ਜੀ ਦੇ ਪਿੰਡ ਬਲਸੂਆ ਦੀ ਕਮੇਟੀ ਨਾਲ ਮਿਲ ਕੇ ਜੰਮੂ-ਕੱਟੜਾ ਹਾਈਵੇ ਦਾ ਕੰਮ ਅਨਿਸ਼ਚਿਤ ਸਮੇਂ ਲਈ ਰੋਕਿਆ ਗਿਆ ਹੈ । ਜਿਸ ਵਿਚ ਕਿਸਾਨਾਂ ਦੀ ਸ਼ਿਕਾਇਤ ਸੀ ਕਿ ਹਾਈਵੇ ਬਣਨ ਕਾਰਨ ਉਨ੍ਹਾਂ ਦੀਆਂ ਜ਼ਮੀਨਾਂ ਦੇ 7 ਸਰਕਾਰੀ ਰਾਹ ਬੰਦ ਕਰ ਦਿੱਤੇ ਗਏ, ਸਿੰਚਾਈ ਲਈ ਚੱਲਦੇ ਨਾਲਿਆਂ ਨੂੰ ਸਹੀ ਰਾਹ ਨਹੀਂ ਦਿੱਤਾ ਗਿਆ ਅਤੇ ਪਾਣੀ ਦਾ ਨਿਕਾਸ ਵੀ ਬੰਦ ਕਰ ਦਿੱਤਾ ਗਿਆ ।

ਅਜੀਤ ਡੈਸਕ 25-11-2026
ਤਾਰਾਗੜ੍ਹ, 24 ਨਵੰਬਰ (ਸੋਹਨ ਲਾਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਜ਼ੋਨ ਬਾਬਾ ਸ੍ਰੀ ਚੰਦ ਜੀ ਦੇ ਪਿੰਡ ਬਲਸੂਆ ਦੀ ਕਮੇਟੀ ਨਾਲ ਮਿਲ ਕੇ ਜੰਮੂ-ਕੱਟੜਾ ਹਾਈਵੇ ਦਾ ਕੰਮ ਅਨਿਸ਼ਚਿਤ ਸਮੇਂ ਲਈ ਰੋਕਿਆ ਗਿਆ ਹੈ । ਜਿਸ ਵਿਚ ਕਿਸਾਨਾਂ ਦੀ ਸ਼ਿਕਾਇਤ ਸੀ ਕਿ ਹਾਈਵੇ ਬਣਨ ਕਾਰਨ ਉਨ੍ਹਾਂ ਦੀਆਂ ਜ਼ਮੀਨਾਂ ਦੇ 7 ਸਰਕਾਰੀ ਰਾਹ ਬੰਦ ਕਰ ਦਿੱਤੇ ਗਏ, ਸਿੰਚਾਈ ਲਈ ਚੱਲਦੇ ਨਾਲਿਆਂ ਨੂੰ ਸਹੀ ਰਾਹ ਨਹੀਂ ਦਿੱਤਾ ਗਿਆ ਅਤੇ ਪਾਣੀ ਦਾ ਨਿਕਾਸ ਵੀ ਬੰਦ ਕਰ ਦਿੱਤਾ ਗਿਆ । ਜਿਸ ਕਾਰਨ ਕਿਸਾਨਾਂ ਦਾ ਜ਼ਮੀਨ ਵਿਚ ਜਾਣਾ ਮੁਸ਼ਕਿਲ ਹੋ ਗਿਆ ਹੈ । ਕਿਸਾਨਾਂ ਦੀ ਮੰਗ ਹੈ ਕਿ ਹਾਈਵੇ ਦੇ ਦੋਨੋਂ ਪਾਸੇ ਪੱਕਾ ਚੌੜਾ ਰਸਤਾ ਬਣਾਇਆ ਜਾਵੇ ਅਤੇ ਸਿੰਚਾਈ ਵਾਲੇ ਨਾਲਿਆਂ ਨੂੰ ਸਹੀ ਢੰਗ ਨਾਲ ਕੱਢੇ ਜਾਣ ਅਤੇ ਪਾਣੀ ਦੇ ਨਿਕਾਸ ਦਾ ਸਹੀ ਪ੍ਰਬੰਧ ਕੀਤਾ ਜਾਵੇ । ਇਸ ਮੌਕੇ ਨੈਸ਼ਨਲ ਹਾਈਵੇ ਦੇ ਅਧਿਕਾਰੀ ਵਲੋਂ ਆ ਕੇ ਵਿਸ਼ਵਾਸ ਦੁਆਇਆ ਗਿਆ, ਜਦੋਂ ਤੱਕ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਕੋਈ ਕੰਮ ਨਹੀਂ ਕੀਤਾ ਜਾਵੇਗਾ । ਇਸ ਮੌਕੇ ਪ੍ਰਧਾਨ ਹਰਪਾਲ ਸਿੰਘ, ਸਕੱਤਰ ਬਲਵਿੰਦਰ ਸਿੰਘ, ਖਜ਼ਾਨਚੀ ਗਗਨਦੀਪ ਸਿੰਘ, ਸਰਨ ਸਿੰਘ, ਸ਼ਾਮ ਲਾਲ, ਜਗਜੀਤ ਸਿੰਘ, ਸੁਖਦੇਵ ਸਿੰਘ, ਬਲਕਾਰ ਚੰਦ ਅਤੇ ਯਸ਼ਪਾਲ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਭਾਜਪਾ-ਅਕਾਲੀ ਦਲ ਦਾ ਗੱਠਜੋੜ ਅਹਿਮ ਕਦਮ-ਰਾਕੇਸ਼ ਸ਼ਰਮਾ ਅਗਲੀ ਖ਼ਬਰ ਮਾਸਟਰ ਲੇਖ ਰਾਜ ਯਾਦਗਾਰੀ ਦੋ ਰੋਜ਼ਾ ਸਾਲਾਨਾ ਖੇਡ ਮੁਕਾਬਲੇ ਕਰਵਾਏ ਵਿਧਾਇਕ ਮਲਿੰਦਰ ਰਾਜਨ ਨੇ ਦੂਜੇ ਦਿਨ ਦੇ ਮੁਕਾਬਲਿਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।