10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗਾਡਵਿਨ ਪਬਲਿਕ ਸਕੂਲ ਘੱਲੂ ਦੀ ਹੋਣਹਾਰ ਵਿਦਿਆਰਥਣ ਅਨਹਦ ਕੌਰ ਨੇ ਰਚਿਆ ਇਤਿਹਾਸ

ਅਜੀਤ ਡੈਸਕ 01-02-2026
ਫ਼ਾਜ਼ਿਲਕਾ, 31 ਜਨਵਰੀ (ਦਵਿੰਦਰ ਪਾਲ ਸਿੰਘ)-ਬੇਟੀਆਂ ਹਰ ਖੇਤਰ 'ਚ ਮੱਲਾਂ ਮਾਰ ਰਹੀਆਂ ਹਨ, ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ ਗਾਡਵਿਨ ਪਬਲਿਕ ਸਕੂਲ ਘੱਲੂ ਦੀ ਹੋਣਹਾਰ ਵਿਦਿਆਰਥਣ ਅਨਹਦ ਕੌਰ ਨੇ | ਅਨਹਦ ਨੇ ਇੰਫਾਲ (ਮਨੀਪੁਰ) ਵਿਖੇ ਆਯੋਜਿਤ 69ਵੀਂ ਨੈਸ਼ਨਲ ਸਕੂਲ ਗੇਮਜ਼ ਆਰਚਰੀ ਚੈਂਪੀਅਨਸ਼ਿਪ 'ਚ ਇਤਿਹਾਸ ਰਚਦਿਆਂ ਅੰਡਰ-19 ਕੰਪਾਊਾਡ ਆਰਚਰੀ ਟੀਮ ਈਵੈਂਟ 'ਚ ਕਾਂਸੀ ਦਾ ਤਗਮਾ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰਾਸ਼ਟਰੀ ਪੱਧਰ 'ਤੇ ਰੌਸ਼ਨ ਕੀਤਾ ਹੈ | ਇਹ ਪ੍ਰਾਪਤੀ ਇਸ ਲਈ ਵੀ ਇਤਿਹਾਸਕ ਹੈ ਕਿਉਂਕਿ ਅਨਹਦ ਕੌਰ ਇਸ ਵਰਗ 'ਚ ਤਗਮਾ ਜਿੱਤਣ ਵਾਲੀ ਜ਼ਿਲ੍ਹੇ ਦੀ ਪਹਿਲੀ ਖਿਡਾਰਨ ਬਣੀ ਹੈ | ਅਨਹਦ ਕੌਰ ਐਡਵੋਕੇਟ ਮਨਿੰਦਰ ਸਿੰਘ ਸਰਾਂ ਮੈਂਬਰ ਮੈਨੇਜਮੈਂਟ ਕਮੇਟੀ ਤੇ ਪਿ੍ੰਸੀਪਲ ਨਵਜੀਤ ਕੌਰ ਸਟੇਟ ਐਵਾਰਡੀ ਦੀ ਸਪੁੱਤਰੀ ਹੈ | ਸਕੂਲ ਦੇ ਡੀ. ਪੀ. ਮੋਹਿਤ ਨੇ ਦੱਸਿਆ ਕਿ ਅਨਹਦ ਨੇ ਕੋਚ ਰਵੀ ਕੁਮਾਰ ਦੀ ਅਗਵਾਈ ਹੇਠ ਸਖ਼ਤ ਮਿਹਨਤ ਤੇ ਅਨੁਸ਼ਾਸਨ ਸਦਕਾ ਇਹ ਮੁਕਾਮ ਹਾਸਿਲ ਕੀਤਾ ਹੈ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਬਰਾੜ, ਮੈਨੇਜਮੈਂਟ ਮੈਂਬਰ ਲਖਵਿੰਦਰ ਕੌਰ ਬਰਾੜ ਤੇ ਪਿ੍ੰਸੀਪਲ ਅਭਿਲੇਖ ਸ਼ਰਮਾ ਨੇ ਅਨਹਦ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਨੇ ਸਿੱਧ ਕਰ ਦਿੱਤਾ ਹੈ ਕਿ ਦਿ੍ੜ੍ਹ ਇਰਾਦੇ ਨਾਲ ਹਰ ਸੁਪਨਾ ਸੱਚ ਹੋ ਸਕਦਾ ਹੈ | ਅਨਹਦ ਦੇ ਮਾਪਿਆਂ ਨੇ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬੇਟੀ ਨੇ ਸਾਬਤ ਕਰ ਦਿੱਤਾ ਹੈ ਕਿ ਬੇਟੀਆਂ ਕਿਸੇ ਵੀ ਖੇਤਰ 'ਚ ਬੇਟਿਆਂ ਨਾਲੋਂ ਘੱਟ ਨਹੀਂ ਹਨ |
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਰਾਮਸਰਾ ਦੇ ਵਿਦਿਆਰਥੀ ਵੀਰ ਨੇ ਨੈਸ਼ਨਲ ਜੂਡੋ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਵਿਚਾਰ ਅੱਜ ਵੀ ਸਮਾਜ ਨੂੰ ਸਹੀ ਦਿਸ਼ਾ ਦਿਖਾਉਂਦੇ ਹਨ-ਅਰੁਣ ਨਾਰੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।