10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਕੌਮਾਂਤਰੀ ਪੱਧਰ ਤੇ ਮੁਕਤ ਵਪਾਰ ਸਮਝੌਤੇ ਕਰਕੇ ਖੇਤੀ ਸੈਕਟਰ ਨੂੰ ਤਬਾਹ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ-ਧਨੇਰ

ਅਜੀਤ ਡੈਸਕ 01-02-2026

ਮੰਡੀ ਲਾਧੂਕਾ, 31 ਜਨਵਰੀ (ਰਾਕੇਸ਼ ਛਾਬੜਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਇਕ ਸੂਬਾ ਪੱਧਰੀ ਮੀਟਿੰਗ ਫ਼ਾਜ਼ਿਲਕਾ ਜ਼ਿਲੇ੍ਹ ਦੇ ਪਿੰਡ ਸੜੀਆਂ ਵਿਖੇ ਕੀਤੀ ਗਈ | ਇਹ ਮੀਟਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ 'ਚ ਬਿਜਲੀ ਬੋਰਡ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਵੇਚਣ ਤੋਂ ਰੋਕਣ, ਚਿੱਪ ਵਾਲੇ ਮੀਟਰ ਲਗਾਉਣ ਤੋਂ, ਅਗਾੳਾੂ ਤੌਰ 'ਤੇ ਬਿੱਲ ਭਰਨ ਤੋਂ, ਬੀਜ ਐਕਟ ਪਾਸ ਹੋਣ ਤੋਂ, 300 ਯੂਨਿਟ ਬਿਜਲੀ ਦੀਆਂ ਮੋਟਰਾਂ ਦੀ ਮਾਫ਼ੀ, ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਤੋਂ ਹਰ ਸਾਲ ਬੀਜ ਪ੍ਰਾਪਤ ਕਰਨ ਲਈ ਹੱਥ ਅੱਡਣ ਅਤੇ ਮੁਕਤ ਵਪਾਰ ਖੇਤੀ ਸਮਝੌਤਿਆਂ ਰਾਹੀ ਖੇਤੀ ਨੂੰ ਤਬਾਹ ਕਰਨ ਤੋਂ ਰੋਕਣ ਲਈ ਇਸ ਮੀਟਿੰਗ ਵਿਚਾਰ ਚਰਚਾ ਕੀਤੀ ਗਈ | ਮੀਟਿੰਗ 'ਚ ਯੂਨੀਅਨ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਹਰਨੇਕ ਸਿੰਘ ਮਹਿਮਾ ਸੂਬਾ ਜਨਰਲ ਸਕੱਤਰ, ਹਰੀਸ਼ ਨੱਢਾ ਸੂਬਾ ਮੀਤ ਪ੍ਰਧਾਨ, ਗੁਰਦੀਪ ਸਿੰਘ ਰਾਮਪੁਰਾ ਸੀਨੀਅਰ ਮੀਤ ਪ੍ਰਧਾਨ, ਅੰਗਰੇਜ਼ ਸਿੰਘ ਸੂਬਾ ਪ੍ਰਚਾਰ ਸਕੱਤਰ, ਬਲਵੰਤ ਸਿੰਘ ਊਪਲੀ ਸੂਬਾ ਖ਼ਜ਼ਾਨਚੀ ਆਦਿ ਹਾਜ਼ਰ ਸਨ | ਇਸ ਮੌਕੇ ਫ਼ਾਜ਼ਿਲਕਾ ਕਮੇਟੀ ਦੀਆਂ ਕੁੱਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ, ਜਿਸ 'ਚ ਸੁਖਦੀਪ ਲਾਧੂਕਾ ਸੀਨੀਅਰ ਮੀਤ ਪ੍ਰਧਾਨ, ਬਲਜੀਤ ਸਿੰਘ ਢਾਬਾਂ ਕਾਰਜਕਾਰੀ ਖ਼ਜ਼ਾਨਚੀ, ਬਲਬੀਰ ਸਿੰਘ ਚੱਕ ਸਿੰਘੇ ਵਾਲਾ ਕਮੇਟੀ ਮੈਂਬਰ, ਰਮੇਸ਼ ਲਾਧੂਕਾ ਸਲਾਹਕਾਰ, ਰਾਜ ਕੁਮਾਰ ਕਮੇਟੀ ਮੈਂਬਰ, ਪ੍ਰਦੀਪ ਤਾਰੇਵਾਲਾ ਜ਼ਿਲ੍ਹਾ ਪ੍ਰਚਾਰ ਸਕੱਤਰ, ਬਲਵਿੰਦਰ ਸਿੰਘ ਢਾਬਾਂ ਜ਼ਿਲ੍ਹਾ ਸਕੱਤਰ ਤੇ ਬੋਹੜ ਸਿੰਘ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਪ੍ਰਵੀਨ ਸਿੰਘ, ਅਮਰੀਕ ਸਿੰਘ, ਪਿ੍ੰਸ ਕੁਮਾਰ, ਤਰਸੇਮ ਮੌਲਵੀ ਵਾਲਾ ਤੇ ਕੇਵਲ ਕ੍ਰਿਸ਼ਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਲੋੜਵੰਦ ਤੇ ਹੋਣਹਾਰ ਬੱਚਿਆਂ ਨੂੰ ਵੰਡੀਆਂ ਕਿਤਾਬਾਂ ਅਗਲੀ ਖ਼ਬਰ ਏਾਜਲਸ ਵਰਲਡ ਪਲੇਅ ਵੇ ਸਕੂਲ ਵਿਖੇ 'ਵਿੰਟਰ-ਡੇ' ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।