10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਵਿਧਾਇਕ ਜਾਖੜ ਨੇ ਆਪਣਾ ਅਬੋਹਰ ਆਪਣੀ ਆਭਾ ਟੀਮ ਨਾਲ ਹਨੂਮਾਨਗੜ੍ਹ ਰੋਡ 'ਤੇ ਸਫ਼ਾਈ ਮੁਹਿੰਮ ਆਰੰਭੀ

ਅਜੀਤ ਡੈਸਕ 01-02-2026

ਅਬੋਹਰ, 31 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਸ਼ਹਿਰ ਨੂੰ ਸਵੱਛਤਾ ਦੇ ਸਿਖਰ 'ਤੇ ਪਹੁੰਚਾਉਣ ਲਈ ਯਤਨਸ਼ੀਲ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਦੀ ਅਗਵਾਈ ਹੇਠ 'ਆਪਣਾ ਅਬੋਹਰ ਆਪਣੀ ਆਭਾ' ਟੀਮ ਵਲੋਂ ਹਫ਼ਤਾਵਾਰੀ ਸਫ਼ਾਈ ਮੁਹਿੰਮ ਤਹਿਤ ਸਥਾਨਕ ਹਨੂਮਾਨਗੜ੍ਹ ਰੋਡ 'ਤੇ ਸਫ਼ਾਈ ਮੁਹਿੰਮ ਚਲਾਈ ਗਈ | ਹਰ ਹਫ਼ਤੇ ਵਾਂਗ ਵਿਧਾਇਕ ਸੰਦੀਪ ਜਾਖੜ ਨੇ ਖ਼ੁਦ ਵਲੰਟੀਅਰਾਂ ਨਾਲ ਮਿਲ ਕੇ ਸੜਕ ਦੇ ਡਿਵਾਈਡਰਾਂ ਦੀ ਸਫ਼ਾਈ ਕੀਤੀ | ਸਫ਼ਾਈ ਮੁਹਿੰਮ ਦੌਰਾਨ ਵਿਧਾਇਕ ਜਾਖੜ ਨੇ ਸਥਾਨਕ ਵਾਸੀਆਂ ਤੇ ਦੁਕਾਨਦਾਰਾਂ ਨੂੰ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ | ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਸਿੰਗਲ-ਯੂਜ਼ ਪਲਾਸਟਿਕ ਦੀ ਵੱਧ ਰਹੀ ਵਰਤੋਂ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਲੋਕਾਂ ਨੂੰ ਇਸ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰਨ ਦੀ ਅਪੀਲ ਕੀਤੀ, ਕਿਉਂਕਿ ਇਹ ਨਾ ਸਿਰਫ਼ ਸਿਹਤ ਲਈ ਹਾਨੀਕਾਰਕ ਹੈ ਸਗੋਂ ਸ਼ਹਿਰ ਦੇ ਸੀਵਰੇਜ ਲਈ ਵੀ ਨੁਕਸਾਨਦੇਹ ਹੈ | ਸੰਦੀਪ ਜਾਖੜ ਦੀ ਇਹ ਮੁਹਿੰਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਚਲਾਈ ਜਾ ਰਹੀ ਹੈ | ਵਿਧਾਇਕ ਜਾਖੜ ਨੇ ਦੱਸਿਆ ਕਿ ਜਾਖੜ ਟਰੱਸਟ ਰਾਹੀਂ ਹਨੂਮਾਨਗੜ੍ਹ ਰੋਡ ਦੇ ਇਨ੍ਹਾਂ ਡਿਵਾਈਡਰਾਂ 'ਤੇ ਬੂਟੇ ਲਗਾਉਣ ਦਾ ਕੰਮ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਰਸਤੇ ਵਿਚ ਪਹਿਲਾਂ ਹੀ ਕਈ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਹੁਣ ਟਰੱਸਟ ਖ਼ਾਲੀ ਥਾਵਾਂ 'ਤੇ ਨਵੇਂ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਲਵੇਗਾ ਤਾਂ ਜੋ ਸ਼ਹਿਰ ਹੋਰ ਸੁੰਦਰ ਦਿਖਾਈ ਦੇਵੇ | ਸੰਦੀਪ ਜਾਖੜ ਨੇ ਸਪੱਸ਼ਟ ਕੀਤਾ ਕਿ ਅਬੋਹਰ ਨੂੰ ਸਵੱਛਤਾ ਸਰਵੇਖਣ ਦਰਜਾਬੰਦੀ ਵਿਚ ਬਿਹਤਰ ਸਥਾਨ ਪ੍ਰਾਪਤ ਕਰਨ ਲਈ ਪ੍ਰਸ਼ਾਸਨ ਤੇ ਆਮ ਜਨਤਾ ਦੋਨਾਂ ਦਾ ਸਹਿਯੋਗ ਜ਼ਰੂਰੀ ਹੈ | ਇਸ ਮੌਕੇ 'ਆਪਣਾ ਅਬੋਹਰ ਆਪਣੀ ਆਭਾ' ਟੀਮ ਦੇ ਮੈਂਬਰਾਂ ਨੇ ਸਫ਼ਾਈ ਮੁਹਿੰਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਤੇ ਭਵਿੱਖ ਵਿਚ ਹਰ ਸਨਿਚਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਇਸੇ ਤਰ੍ਹਾਂ ਸਫ਼ਾਈ ਮੁਹਿੰਮ ਜਾਰੀ ਰੱਖਣ ਦਾ ਵਾਅਦਾ ਕੀਤਾ |

ਪਿਛਲੀ ਖ਼ਬਰ ਨਰੇਸ਼ ਜੁਨੇਜਾ ਰਿਟਾਇਰਡ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਅਗਲੀ ਖ਼ਬਰ ਸਿੱਖ ਟੈਕਸੀ ਡਰਾਈਵਰ ਨਾਲ ਸੰਤ ਭਿੰਡਰਾਂਵਾਲੇ ਦੀ ਫ਼ੋਟੋ ਦੇਖ ਕੇ ਅਣਮਨੁੱਖੀ ਤਸ਼ੱਦਦ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।