25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਵਲੋਂ ਲਗਾਏ ਅੱਖਾਂ ਦੇ ਮੁਫ਼ਤ ਜਾਂਚ ਕੈਂਪ 'ਚ 230 ਮਰੀਜ਼ਾਂ ਦਾ ਚੈੱਕਅਪ <br/>

ਅਜੀਤ ਡੈਸਕ 13-02-2026
ਜਲਾਲਾਬਾਦ, 12 ਫਰਵਰੀ (ਹਰਪ੍ਰੀਤ ਸਿੰਘ ਪਰੂਥੀ)-ਪੈਨਸ਼ਨਰਜ਼ ਐਸੋਸੀਏਸ਼ਨ (ਰਜਿ.) ਜਲਾਲਾਬਾਦ ਵਲੋਂ ਐਡਵਾਂਸ ਆਈ ਕੇਅਰ ਸੈਂਟਰ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਦੇ ਪ੍ਰਧਾਨ ਬਲਬੀਰ ਸਿੰਘ ਪੁਆਰ ਨੇ ਰੀਬਨ ਕੱਟ ਕੇ ਆਪਣੇ ਕਰ ਕਮਲਾਂ ਨਾਲ ਕੀਤਾ | ਇਸ ਮੌਕੇ ਪ੍ਰਧਾਨ ਬਲਬੀਰ ਸਿੰਘ ਪੁਆਰ ਨੇ ਆਏ ਹੋਏ ਲੋਕਾਂ ਨੂੰ ਜੀ ਆਇਆਂ ਕਿਹਾ ਅਤੇ ਭਵਿੱਖ ਵਿਚ ਵੀ ਅਜਿਹੇ ਲੋਕ ਭਲਾਈ ਦੇ ਕੰਮ ਜਾਰੀ ਰੱਖਣ ਬਾਰੇ ਕਿਹਾ | ਸਰਪ੍ਰਸਤ ਦੇਸ ਰਾਜ ਗਾਂਧੀ, ਗੁਰਦੀਪ ਸਿੰਘ ਛਾਬੜਾ ਸੀ.ਮੀਤ ਪ੍ਰਧਾਨ, ਰਾਜ ਕੁਮਾਰ ਸੀਵਾਨ ਨੇ ਅੱਖਾਂ ਦੀ ਅਹਿਮੀਅਤ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ | ਇਸ ਤੋਂ ਬਾਅਦ ਲੜੀਵਾਰ 230 ਮਰੀਜ਼ਾਂ ਦੀ ਡਾਕਟਰ ਬ੍ਰਹਮਜੋਤ ਸਿੰਘ ਵਾਲੀਆ, ਡਾ ਸ਼ਹਿਜ਼ਾਦ ਪ੍ਰੀਤ ਸਿੰਘ ਅਤੇ ਡਾਕਟਰ ਸਵਰਨ ਸਿੰਘ ਨੇ ਤਸੱਲੀਬਖ਼ਸ਼ ਢੰਗ ਚੈੱਕਅਪ ਕੀਤੀ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਦਾਰ ਨਾਥ ਨਾਗਪਾਲ, ਦੁਨੀ ਚੰਦ ਬਤਰਾ ਸੀ.ਮੀਤ ਪ੍ਰਧਾਨ, ਪ੍ਰਵੇਸ਼ ਖੰਨਾ ਸਹਾਇਕ ਸਕੱਤਰ, ਸਤੀਸ਼ ਕੁਮਾਰ ਚੁਰਾਇਆ ਕੈਸ਼ੀਅਰ, ਰਾਜ ਕੁਮਾਰ ਬਜਾਜ ਜਨਰਲ ਸਕੱਤਰ, ਅਸ਼ੋਕ ਕੁਮਾਰ ਗਗਨੇਜਾ, ਪ੍ਰਕਾਸ਼ ਦੋਸ਼ੀ ,ਨਿਰਭੈ ਸਿੰਘ, ਸਰਵਨ ਕੁਮਾਰ ਕੰਬੋਜ, ਗੁਰਜਿੰਦਰ ਸਿੰਘ ਧਮੀਜਾ, ਕੇਵਲ ਸੁਖੀਜਾ, ਅਸ਼ੋਕ ਵਾਟਸ, ਬਲਬੀਰ ਸਿੰਘ ਰੋਡਵੇਜ਼ , ਦਲੀਪ ਸਿੰਘ ਫ਼ੌਜੀ, ਗੁਰਿੰਦਰ ਪਾਲ, ਜੋਗਿੰਦਰ ਸਿੰਘ ਹੈੱਡਮਾਸਟਰ, ਸੋਢਾ ਸਿੰਘ, ਸੁਰਜੀਤ ਸਿੰਘ, ਰੁਲੀਆ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ 'ਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ <br/> ਅਗਲੀ ਖ਼ਬਰ ਰਾਜ ਪੱਧਰੀ ਸਟੈਮ ਸਾਇੰਸ ਮੇਲੇ 'ਚ ਬੱਲੂਆਣਾ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।