ਬੱਲੂਆਣਾ, 12 ਫਰਵਰੀ (ਜਸਮੇਲ ਸਿੰਘ ਢਿੱਲੋਂ)-ਆਰ.ਏ.ਏ.ਅਧੀਨ ਸਕੂਲ ਆਫ਼ ਮੈਰੀਟੋਰੀਅਸ ਪਟਿਆਲਾ ਵਿਖੇ ਸਟੈਮ ਫ਼ਾਰ ਆਤਮ ਨਿਰਭਰ ਅਤੇ ਵਿਕਸਤ ਭਾਰਤ ਥੀਮ ਤਹਿਤ ਸੈਸ਼ਨ 2025-26 ਲਈ ਰਾਜ ਪੱਧਰੀ ਸਾਇੰਸ ਮੇਲੇ ਦਾ ਆਯੋਜਨ ਕੀਤਾ ਗਿਆ | ਇਸ ਵਿਗਿਆਨਿਕ ਮਹਾ ਕੰੁਭ ਵਿਚ ਪੰਜਾਬ ਭਰ ਤੋਂ ਆਏ ਹੋਣਹਾਰ ਵਿਦਿਆਰਥੀਆਂ ਨੇ ਆਪਣੇ ਨਵੀਨਤਮ ਅਤੇ ਰਚਨਾਤਮਿਕ ਮਾਡਲਾਂ ਨਾਲ ਸਭ ਨੂੰ ਪ੍ਰਭਾਵਿਤ ਕੀਤਾ | ਇਸ ਮੁਕਾਬਲੇ ਵਿਚ ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲੂਆਣਾ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਗੁਰਕਿਰਪਾਲ ਸਿੰਘ ਅਤੇ ਯੁਵਰਾਜ ਸਿੰਘ ਨੇ ਵਾਟਰ ਕੰਜ਼ਰਵੇਸ਼ਨ ਐਂਡ ਮੈਨੇਜਮੈਂਟ' ਵਿਸ਼ੇ ਅਧੀਨ ਮਾਡਲ ਪੇਸ਼ ਕਰਕੇ ਪੂਰੇ ਪੰਜਾਬ ਵਿਚ ਦੂਜਾ ਸਥਾਨ ਹਾਸਲ ਕਰਦਿਆਂ ਆਪਣੇ ਸਕੂਲ, ਅਧਿਆਪਕਾਂ ਅਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ | ਉਕਤ ਵਿਦਿਆਰਥੀਆਂ ਵਲੋਂ ਬਣਾਏ ਗਏ ਮਾਡਲ ਨੇ ਪਾਣੀ ਸੰਰਖਣ ਦੀ ਮਹੱਤਤਾ ਅਤੇ ਪਾਣੀ ਦੇ ਸੁਚੱਜੇ ਪ੍ਰਬੰਧਨ ਦੇ ਨਵੇਂ ਤਰੀਕੇ ਬਹੁਤ ਹੀ ਸਪਸ਼ਟ ਢੰਗ ਨਾਲ ਦਰਸਾਏ | ਗਾਈਡ ਅਧਿਆਪਕਾ ਦੀ ਭੂਮਿਕਾ ਵਿਮਲ ਕੁਮਾਰ ਫਿਜੀਕਸ ਲੈਕਚਰਾਰ ਨੇ ਬਾਖ਼ੂਬੀ ਨਿਭਾਈ | ਵਿਦਿਆਰਥੀਆਂ ਨੇ ਦੱਸਿਆ ਕਿ ਪਿ੍ੰਸੀਪਲ ਬਾਬੂ ਸਿੰਘ ਧਾਲੀਵਾਲ ਦੀ ਪੇ੍ਰਰਨਾਦਾਇਕ ਅਗਵਾਈ ਅਤੇ ਚੰਦਰ ਸ਼ੇਖਰ, ਪ੍ਰਕਾਸ਼ ਰਾਮ, ਹੇਮੰਤ ਸ਼ਰਮਾ, ਨਵਦੀਪ ਇੰਦਰ ਸਿੰਘ, ਡਾ.ਹਰਬੰਸ ਰਾਗੀ, ਕੁਲਵਿੰਦਰ ਕੌਰ ਅਤੇ ਪਿ੍ੰਸ ਆਦਿ ਅਧਿਆਪਕਾਂ ਦੇ ਵਿਸ਼ੇਸ਼ ਸਹਿਯੋਗ ਨਾਲ ਹੀ ਉਹ ਇਸ ਉਪਲਬਧੀ ਨੂੰ ਹਾਸਲ ਕਰ ਸਕੇ ਹਨ |