20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਡੀ. ਏ. ਵੀ. ਕਾਲਜ ਵਿਖੇ ਸਵਾਮੀ ਦਯਾਨੰਦ ਸਰਸਵਤੀ ਦਾ ਜਨਮ ਉਤਸਵ ਸ਼ਰਧਾਪੂਰਵਕ ਮਨਾਇਆ <br/>

ਅਜੀਤ ਡੈਸਕ 14-02-2026
ਅਬੋਹਰ, 13 ਫਰਵਰੀ (ਵਿਵੇਕ ਹੂੜੀਆ)-ਸਥਾਨਕ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਸਵਾਮੀ ਦਯਾਨੰਦ ਸਰਸਵਤੀ ਦਾ ਜਨਮ ਉਤਸਵ ਕਾਰਜਕਾਰੀ ਪਿ੍ੰਸੀਪਲ ਡਾ. ਵਿਜੇ ਗਰੋਵਰ ਦੀ ਅਗਵਾਈ ਹੇਠ ਸ਼ਰਧਾ 'ਚ ਮਨਾਇਆ ਗਿਆ | ਇਸ ਮÏਕੇ ਆਰੀਆ ਯੁਵਾ ਸਮਾਜ ਦੀ ਇੰਚਾਰਜ ਡਾ. ਗੁਰਦੀਪ ਕÏਰ, ਡਾ. ਅੰਜਨਾ ਧਵਨ, ਡਾ. ਮਨਿਕਾ ਪ੍ਰਭਾਕਰ, ਮੈਡਮ ਪਰਲ ਨਾਰੰਗ ਤੇ ਮੈਡਮ ਸ਼ੀਬਾ ਸਮੇਤ ਸਮੂਹ ਅਧਿਆਪਕ ਹਾਜ਼ਰ ਸਨ | ਪ੍ਰੋਗਰਾਮ ਦਾ ਆਗਾਜ਼ ਵੈਦਿਕ ਰੀਤੀ ਅਨੁਸਾਰ ਹਵਨ-ਯੱਗ ਨਾਲ ਕੀਤਾ, ਜਿਸ ਨਾਲ ਸਮੁੱਚਾ ਵਾਤਾਵਰਨ ਅਧਿਆਤਮਿਕ ਊਰਜਾ ਨਾਲ ਸਰਸ਼ਾਰ ਹੋ ਗਿਆ | 'ਗਿਆਨ ਜੋਤੀ ਪਰਵ' ਦੇ ਤਹਿਤ ਮਹਾਂਰਿਸ਼ੀ ਦਯਾਨੰਦ ਜੀ ਦੇ ਜੀਵਨ, ਉਨ੍ਹਾਂ ਦੇ ਆਦਰਸ਼ਾਂ ਤੇ ਸਮਾਜ ਸੁਧਾਰ ਦੇ ਕਾਰਜਾਂ 'ਤੇ ਵਿਸਤਰਿਤ ਚਾਨਣਾ ਪਾਇਆ ਗਿਆ | ਭਜਨਾਂ ਤੇ ਵੇਦ ਮੰਤਰਾਂ ਦੇ ਉਚਾਰਨ ਨੇ ਪ੍ਰੋਗਰਾਮ ਦੀ ਗੰਭੀਰਤਾ ਨੂੰ ਹੋਰ ਵਧਾ ਦਿੱਤਾ | ਡਾ. ਗੁਰਦੀਪ ਕÏਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮਹਾਂਰਿਸ਼ੀ ਦਯਾਨੰਦ ਜੀ ਨੇ ਵੇਦਾਂ ਨੂੰ ਗਿਆਨ ਦਾ ਸਰਵਉੱਚ ਸਰੋਤ ਮੰਨਿਆ ਅਤੇ ਸੱਚ ਦੀ ਖੋਜ ਨੂੰ ਜੀਵਨ ਦਾ ਪਰਮ ਉਦੇਸ਼ ਦੱਸਿਆ | ਉਨ੍ਹਾਂ ਨੇ ਇਸਤਰੀ ਸਿੱਖਿਆ ਦੇ ਸਮਰਥਨ, ਅੰਧਵਿਸ਼ਵਾਸ ਦੇ ਵਿਰੋਧ ਅਤੇ ਸਮਾਜਿਕ ਸਮਾਨਤਾ ਦੇ ਖੇਤਰ ਵਿਚ ਮਹਾਂਰਿਸ਼ੀ ਦੇ ਯੋਗਦਾਨ ਬਾਰੇ ਵੀ ਵਿਸਤਾਰ ਨਾਲ ਦੱਸਿਆ | ਪਿ੍ੰਸੀਪਲ ਡਾ. ਵਿਜੇ ਗਰੋਵਰ ਨੇ ਆਰੀਆ ਸਮਾਜ ਦੇ ਦਸ ਨਿਯਮਾਂ ਦੀ ਪ੍ਰਸੰਗਿਕਤਾ ਬਾਰੇ ਚਰਚਾ ਕਰਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਨ੍ਹਾਂ ਸਿਧਾਂਤਾਂ ਨੂੰ ਆਪਣੇ ਜੀਵਨ ਵਿਚ ਅਪਣਾ ਕੇ ਇਕ ਨੈਤਿਕ ਅਤੇ ਜਾਗਰੂਕ ਸਮਾਜ ਦੇ ਨਿਰਮਾਣ 'ਚ ਯੋਗਦਾਨ ਪਾਉਣ | ਪ੍ਰੋਗਰਾਮ ਦਾ ਸੰਚਾਲਨ ਡਾ. ਗੁਰਦੀਪ ਕÏਰ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ | ਅੰਤ 'ਚ ਪਿ੍ੰਸੀਪਲ ਨੇ ਸਫਲ ਆਯੋਜਨ ਲਈ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਸਰਕਾਰੀ ਸੀਨੀ. ਸੈਕੰਡਰੀ ਸਕੂਲ ਲਾਧੂਕਾ ਵਿਖੇ 4 ਦਿਨਾਂ ਤੋਂ ਲਗਾਇਆ ਜਾ ਰਿਹੈ ਮੁੱਖ ਮੰਤਰੀ ਸਿਹਤ ਯੋਜਨਾ ਦਾ ਕੈਂਪ <br... ਅਗਲੀ ਖ਼ਬਰ ਟੈੱਟ ਦੇ ਵਿਰੋਧ 'ਚ ਬੀ. ਐੱਡ. ਅਧਿਆਪਕ ਫ਼ਰੰਟ ਦੀ ਹੰਗਾਮੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।