20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸੈਂਟਰਲ ਬੈਂਕ ਆਫ਼ ਇੰਡੀਆ ਵਲੋਂ ਫ਼ਾਜ਼ਿਲਕਾ ਵਿਖੇ ਮੈਗਾ ਖੇਤੀਬਾੜੀ ਕਰਜ਼ਾ ਆਊਟਰੀਚ ਮੁਹਿੰਮ ਤਹਿਤ ਕੈਂਪ ਦਾ ਆਯੋਜਨ <br/>

ਅਜੀਤ ਡੈਸਕ 14-02-2026
ਫ਼ਾਜ਼ਿਲਕਾ, 13 ਫਰਵਰੀ (ਅਮਰਜੀਤ ਸ਼ਰਮਾ)-ਸੈਂਟਰਲ ਬੈਂਕ ਆਫ਼ ਇੰਡੀਆ ਖੇਤਰੀ ਦਫ਼ਤਰ ਜਲੰਧਰ ਵਲੋਂ ਕੇਂਦਰੀ ਦਫ਼ਤਰ ਮੁੰਬਈ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫ਼ਾਜ਼ਿਲਕਾ ਵਿਖੇ ਇਕ ਰਾਸ਼ਟਰੀ ਪੱਧਰ ਦੇ ਮੈਗਾ ਖੇਤੀਬਾੜੀ ਕਰਜ਼ਾ ਆਊਟਰੀਚ ਮੁਹਿੰਮ ਤਹਿਤ ਕੈਂਪ ਦਾ ਸਫਲਤਾਪੂਰਵਕ ਆਯੋਜਨ ਕੀਤਾ | ਸਮਾਗਮ 'ਚ ਆਲੇ-ਦੁਆਲੇ ਦੇ ਜ਼ਿਲਿ੍ਹਆਂ ਦੇ ਸ਼ਾਖਾ ਪ੍ਰਬੰਧਕਾਂ, ਬੈਂਕ ਅਧਿਕਾਰੀਆਂ, ਬਿਜ਼ਨਸ ਕੋਰਸਪੋਂਡੈਂਟਸ, ਕਿਸਾਨਾਂ ਤੇ ਗਾਹਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸਮਾਗਮ 'ਚ ਬਲਾਕ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪ੍ਰੋਗਰਾਮ ਦੀ ਪ੍ਰਧਾਨਗੀ ਖੇਤਰੀ ਮੁਖੀ ਰਾਹੁਲ ਸਕਸੈਨਾ ਵਲੋਂ ਕੀਤੀ ਗਈ | ਕੈਂਪ ਦÏਰਾਨ ਕਿਸਾਨਾਂ ਤੇ ਖੇਤੀ ਉੱਦਮੀਆਂ ਨੂੰ ਕਿਸਾਨ ਕਰੈਡਿਟ ਕਾਰਡ, ਐਗਰੀਕਲਚਰ ਇੰਫਰਾਸਟਰਕਚਰ ਫ਼ੰਡ, ਪੀ. ਐਮ. ਐਫ. ਐਮ. ਈ. ਯੋਜਨਾ, ਸਵੈ-ਸਹਾਇਤਾ ਸਮੂਹ, ਸੈਂਟ ਸੋਲਰ (ਪੀ. ਐਮ. ਕੁਸੁਮ) ਅਤੇ ਪੋਲਟਰੀ ਯੋਜਨਾਵਾਂ ਸਮੇਤ ਵੱਖ-ਵੱਖ ਖੇਤੀਬਾੜੀ ਕਰਜ਼ਾ ਸਕੀਮਾਂ ਬਾਰੇ ਵਿਸਤਰਿਤ ਜਾਣਕਾਰੀ ਦਿੱਤੀ ਗਈ | ਖੇਤਰੀ ਮੁਖੀ ਰਾਹੁਲ ਸਕਸੈਨਾ ਨੇ ਆਪਣੇ ਸੰਬੋਧਨ 'ਚ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਮਹੱਤਵ 'ਤੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਬੀਮਾ ਤੇ ਪੈਨਸ਼ਨ ਯੋਜਨਾਵਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਇਸ ਤੋਂ ਇਲਾਵਾ ਗਾਹਕਾਂ ਨੂੰ ਕੇ. ਵਾਈ. ਸੀ. ਅੱਪਡੇਟ ਕਰਨ, ਡਿਜੀਟਲ ਬੈਂਕਿੰਗ ਸੇਵਾਵਾਂ ਦੀ ਵਰਤੋਂ ਤੇ ਕਰਜ਼ੇ ਦੀ ਸਮੇਂ ਸਿਰ ਅਦਾਇਗੀ ਕਰਨ ਬਾਰੇ ਵੀ ਜਾਗਰੂਕ ਕੀਤਾ | ਕੈਂਪ ਦÏਰਾਨ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਸਵਾਲਾਂ ਦਾ ਬੈਂਕ ਅਧਿਕਾਰੀਆਂ ਵਲੋਂ ਮÏਕੇ 'ਤੇ ਹੀ ਹੱਲ ਕੀਤਾ |

ਪਿਛਲੀ ਖ਼ਬਰ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਅਬੋਹਰ ਦੇ ਖੰਡਾ ਚੌਕ ਵਿਖੇ ਰਾਜਪਾਲ ਦਾ ਕੀਤਾ ਸਵਾਗਤ <br/> ਅਗਲੀ ਖ਼ਬਰ ਪੰਜਾਬ ਦੇ ਵਕੀਲ ਭਾਈਚਾਰੇ ਦੀ ਮੀਟਿੰਗ ਦੌਰਾਨ ਐਡਵੋਕੇਟ ਹਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।